Monday, July 8, 2024

ਮਜੀਠੀਆ ਵਲੋਂ ਸਰਕਾਰੀ ਸਕੂਲ ਟਾਹਲੀ ਸਾਹਿਬ ਵਿਖੇ ਤਿੰਨ ਕਮਰਿਆਂ ਦਾ ਉਦਘਾਟਨ ਤੇ 96 ਸਾਈਕਲ ਵੰਡੇ

PPN1101201622

ਟਾਹਲੀ ਸਾਹਿਬ, 11 ਜਨਵਰੀ (ਜਗਦੀਪ ਸਿੰਘ ਸੱਗੂ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅੱਜ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਟਾਹਲੀ ਸਾਹਿਬ ਵਿਖੇ ੨੦ ਲਖ ਰੁਪੈ ਦੀ ਲਾਗਤ ਨਾਲ ਐਨ ਆਰ ਆਈ ਡਾ: ਨਿਹਾਲ ਸਿੰਘ ਯੂਐਸਏ ਵੱਲੋਂ ਉੱਸਾਰੇ ਗਏ ਤਿੰਨ ਕਮਰਿਆਂ ਦਾ ਉਦਘਾਟਨ ਕਰਨ ਤੋਂ ਇਲਾਵਾ ਵਿਦਿਆਰਥਣਾਂ ਨੂੰ 96 ਸਾਈਕਲ ਵੰਡਣ ਦੀ ਰਸਮ ਅਦਾ ਕੀਤੀ।  ਇਸ ਮੌਕੇ ਉਹਨਾਂ ਪਰਵਾਸੀ ਭਾਰਤੀਆਂ ਵੱਲੋਂ ਵਿੱਦਿਆ ਦੇ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਲਈ ਉਹਨਾਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਪੰਜਾਬ ਦੇ ਭਲੇ ਵਿੱਚ ਹੀ ਸਭ ਦਾ ਭਲਾ ਹੈ। ਹਰ ਇੱਕ ਨੂੰ ਆਪਣੀ ਬਣ ਦੀ ਜ਼ਿੰਮੇਵਾਰੀ ਸੰਭਾਲਣੀ ਚਾਹੀਦੀ ਹੈ। ਉਹਨਾਂ ਸਕੂਲ ਨੂੰ ਸੁਚਾਰੂ ਰੂਪ ਵਿੱਚ ਚਲਾਏ ਜਾਣ ਲਈ ਪ੍ਰਿੰਸੀਪਲ ਅਤੇ ਸਟਾਫ਼ ਦੀ ਸਲਾਹੁਣਾ ਕੀਤੀ। ਉਹਨਾਂ ਕਿਹਾ ਕਿ ਸਿੱਖਿਆ ਸਰਵ ਪੱਖੀ ਵਿਕਾਸ, ਉੱਸਾਰੂ ਅਤੇ ਸਮਾਜ ਨੂੰ ਸਹੀ ਦਿਸ਼ਾ ਦੇਣ ਵਾਲਾ ਹੋਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਟਾਹਲੀ ਸਾਹਿਬ ਵਿਖੇ ੪੦ ਲਖ ਦੀ ਲਾਗਤ ਨਾਲ ਸਟੇਡੀਅਮ ਦੀ ਉੱਸਾਰੀ ਕਰਾਈ ਜਾ ਰਹੀ ਹੈ ਅਤੇ ਗਲੀਆਂ ਨਾਲੀਆਂ ਕੰਕਰੀਟ ਨਾਲ ਪੱਕੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਲਈ ਐਸਟੀਮੇਟ ਲਗਾਇਆ ਜਾ ਚੁਕਾ ਹੈ। ਇਸ ਮੌਕੇ ਸ: ਮਜੀਠੀਆ ਨੂੰ ਐਨਾ ਸੀ ਸੀ ਕਾਡਰਾਂ ਵੱਲੋਂ ਸਲਾਮੀ ਦਿੱਤੀ ਗਈ। ਇਸ ਮੌਕੇ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਜ਼ਿਲ੍ਹਾ ਸਿੱਖਿਆ ਅਫ਼ਸਰ ਸਤਿੰਦਰ ਸਿੰਘ, ਡਾ: ਨਿਹਾਲ ਸਿੰਘ ਯੂਐਸਏ, ਪ੍ਰੋ: ਸਰਚਾਂਦ ਸਿੰਘ, ਪ੍ਰਿੰਸੀਪਲ ਪਰਮਿੰਦਰ ਕੌਰ, ਬਲਵਿੰਦਰ ਸਿੰਘ ਬਲੋਵਾਲੀ, ਸਰਪੰਚ ਭੁਪਿੰਦਰ ਸਿੰਘ ਲਾਡੀ, ਹਰਭਜਨ ਸਿੰਘ, ਦਲਜੀਤ ਸਿੰਘ ਹੈਪੀ, ਡਾ: ਤਰਸੇਮ ਸਿੰਘ ਸਿਆਲਕਾ, ਬਲਵਿੰਦਰ ਸਿੰਘ ਭੱਟੀ, ਮੰਗਲ ਸਿੰਘ ਬਾਬੋਵਾਲ, ਪ੍ਰਵੀਨ ਕੁਮਾਰ, ਨਿਰਮਲ ਸਿੰਘ, ਸੁਭਾਸ਼, ਪਵਨ ਕੁਮਾਰ, ਸਵਰਨ ਸਿੰਘ ਮੁਨੀਮ, ਅਜੈ ਕੁਮਾਰ ਗੋਲਡੀ, ਭੁਪਿੰਦਰ ਸਿੰਘ ਬਿੱਟੂ, ਗਬਚਰਨ ਸਿੰਘ ਬਾਊ, ਮਹਿੰਦਰ ਸਿੰਘ ਕਲਸੀ, ਪ੍ਰਗਟ ਮਸੀਹ, ਬਲਵਿੰਦਰ ਸਿੰਘ ਪਹਿਲਵਾਨ, ਡਾ: ਭੁਪਿੰਦਰ ਗਿੱਲ, ਕਿਰਪਾਲ ਸਿੰਘ ਰਾਮਦਿਵਾਲੀ, ਅਮਰੀਕ ਸਿੰਘ ਢਡੇ ਅਤੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਤੇ ਪਤਵੰਤੇ ਸਜਣ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply