Sunday, July 7, 2024

ਮਜੀਠੀਆ ਨੇ ਮਾਈ ਭਾਗੋ ਵਿੱਦਿਆ ਸਕੀਮ ਤਹਿਤ 395 ਸਾਈਕਲ ਵੰਡੇ

PPN1101201620

ਕੱਥੂਨੰਗਲ, 11 ਜਨਵਰੀ (ਜਗਦੀਪ ਸਿੰਘ ਸੱਗੂ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅੱਜ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕੱਥੂਨੰਗਲ, ਚਵਿੰਡਾ ਦੇਵੀ ਅਤੇ ਟਾਹਲੀ ਸਾਹਿਬ ਵਿਖੇ ਪੜ੍ਹਦੀਆਂ ਗਿਆਰਵੀ ਅਤੇ ਬਾਹਰਵੀ ਕਲਾਸ ਦੀਆਂ ਵਿਦਿਆਰਥਣਾਂ ਨੂੰ ਮਾਈ ਭਾਗੋ ਵਿੱਦਿਆ ਸਕੀਮ ਤਹਿਤ 395 ਸਾਈਕਲ ਵੰਡਣ ਦੀ ਰਸਮ ਅਦਾ ਕੀਤੀ।
ਕੱਥੂਨੰਗਲ ਵਿਖੇ ਸਮਾਗਮ ਦੌਰਾਨ ਉਹਨਾਂ ਵਿਦਿਆਰਥਣਾਂ ਨੂੰ ਸਾਈਕਲ ਦੇਣ ਦੇ ਉਪਰਾਲੇ ਬਾਰੇ ਕਿਹਾ ਕਿ ਵਿਦਿਆਰਥਣਾਾਂ ਨੂੰ ਸਕੂਲਾਂ ਤੱਕ ਪੁੱਜਣ ਲਈ ਬੱਸਾਂ ‘ਚ ਖਚਲ ਖੁਆਰੀ ਤੋਂ ਬਚਾਉਣ ਲਈ ਸਰਕਾਰ ਵੱਲੋਂ ‘ਮਾਈ ਭਾਗੋ ਸਕੀਮ ਤਹਿਤ ਸਾਈਕਲ ਵੀ ਵੰਡੇ ਜਾ ਰਹੇ ਹਨ। ਉਹਨਾਂ ਕਿਹਾ ਕਿ ਲੜਕੀਆਂ ਦੀ ਸਿੱਖਿਆ ਨੂੰ ਵਧੀਆ ਤੇ ਸੁਚਾਰੂ ਬਣਾਉਣਾ ਰਾਜ ਸਰਕਾਰ ਦਾ ਪ੍ਰਮੁੱਖ ਉਦੇਸ਼ ਹੈ। ਉਹਨਾਂ ਕਿਹਾ ਕਿ ਮਿਆਰੀ ਤੇ ਆਧੁਨਿਕ ਤਕਨੀਕਾਂ ਭਰੀ ਸਿੱਖਿਆ ਸਮੇਂ ਦੀ ਲੋੜ ਹੈ ਤਾਂ ਜੋ ਸਕੂਲ ਦੇ ਵਿਦਿਆਰਥੀ ਸਮੇਂ ਦੇ ਹਾਣੀ ਬਣਕੇ ਸਮਾਜ ਵਿੱਚ ਆਪਣੀ ਅਹਿਮ ਜਗਾ ਬਣਾ ਸਕਣ। ਉਹਨਾਂ ਕਿਹਾ ਕਿ ਲੜਕੀਆਂ ਅੱਜ ਕਿਸੇ ਵੀ ਖੇਤਰ ਵਿੱਚ ਲੜਕਿਆਂ ਤੋਂ ਪਿਛਾਂਹ ਨਹੀਂ ਹਨ, ਸਗੋਂ ਨਿੱਤ ਨਵੀਆਂ ਪੁਲਾਂਘਾਂ ਪੁੱਟਦੀਆਂ ਹੋਈਆਂ ਲੜਕਿਆਂ ਤੋਂ ਵੀ ਅੱਗੇ ਨਿਕਲ ਰਹੀਆਂ ਹਨ। ਉਹਨਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਸਾਇੰਸ ਦੇ ਅਜੋਕੇ ਯੁੱਗ ਵਿੱਚ ਵੀ ਭਰੂਣ ਹੱਤਿਆ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ। ਜਿਸ ਪ੍ਰਤੀ ਲੋਕਾਂ ਸੋਚ ਨੂੰ ਬਦਲਨ ਅਤੇ ਜਾਗ੍ਰਿਤੀ ਵੀ ਪੈਦਾ ਕਰਨੀ ਚਾਹੀਦੀ ਹੈ।
ਇਸ ਮੌਕੇ ਸ: ਮਜੀਠੀਆ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਲੋਕ ਪਖੀ ਅਤੇ ਵਿਕਾਸ ਕਾਰਜਾਂ ਕਰਕੇ ਤੀਜੀ ਵਾਰ ਮੁੜ ਸੱਤਾ ਵਿੱਚ ਆਏਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਿਰਫ਼ ਤੇ ਸਿਰਫ਼ ਅਕਾਲੀ – ਭਾਜਪਾ ਦੀ ਸਰਕਾਰ ਵੇਲੇ ਹੀ ਵਿਕਾਸ ਹੋਇਆ ਹੈ ਅਤੇ ਕਾਂਗਰਸ ਨੇ ਆਪਣੇ ਸ਼ਾਸਨ ਕਾਲ ਦੌਰਾਨ ਕੋਈ ਅਜਿਹਾ ਕੰਮ ਨਹੀਂ ਕੀਤਾ ਜਿਸ ‘ਤੇ ਉਹ ਮਾਣ ਕਰ ਸਕਣ।- ਉਹਨਾਂ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਸੁਚੱਜੀ ਅਗਵਾਈ ਵਿੱਚ ਰਾਜ ਵਿੱਚ ਬਿਹਤਰ ਬੁਨਿਆਦੀ ਢਾਂਚਾ ਵਿਕਸਿਤ ਕਰਨ ਅਤੇ ਰਾਜ ਦੇ ਹਰ ਵਰਗ ਦੀ ਭਲਾਈ ਵਾਸਤੇ ਸਿਰਤੋੜ ਯਤਨ ਕੀਤੇ ਹਨ। ਉਹਨਾਂ ਕਿਹਾ ਕਿ ਬਾਦਲ ਸਰਕਾਰ ਦੀ ਕਿਸਾਨਾਂ ਨੂੰ 6000 ਕਰੋੜ ਰੁਪੈ ਦੀ ਸਾਲਾਨਾ ਮੁਫ਼ਤ ਬਿਜਲੀ ਦੇਣ ਤੋ ਇਲਾਵਾ ਸ਼ਗਨ ਸਕੀਮ, ਆਟਾ ਦਾਲ ਯੋਜਨਾ, ਆਸ਼ੀਰਵਾਦ ਸਕੀਮ, ਭਗਤ ਪੂਰਨ ਸਿੰਘ ਮੁਫ਼ਤ ਸਿਹਤ ਬੀਮਾ ਯੋਜਨਾਵਾਂ ਤੋਂ ਲੋਕ ਲਾਭ ਉਠਾ ਰਹੇ ਹਨ। ਇਸ ਮੌਕੇ ਕੱਥੂਨੰਗਲ ਵਿਖੇ ਸ: ਮਜੀਠੀਆ ਵੱਲੋਂ 154 ਸਾਈਕਲ, ਚਵਿੰਡਾ ਦੇਵੀ ਵਿਖੇ ੧੪੫ ਅਤੇ ਟਾਹਲੀ ਸਾਹਿਬ ਵਿਖੇ 96 ਸਾਈਕਲ ਵੰਡਣ ਤੋ ਇਲਾਵਾ ਐਨਆਰਆਈ ਡਾ: ਨਿਹਾਲ ਸਿੰਘ ਯੂਐਸਏ ਦੇ ਸਹਿਯੋਗ ਨਾਲ 40 ਲਖ ਦੀ ਲਾਗਤ ਨਾਲ ਉੱਸਾਰੇ ਗਏ ਸਕੂਲ ਦੇ ਤਿੰਨ ਕਮਰਿਆਂ ਦਾ ਵੀ ਉਦਘਾਟਨ ਕੀਤਾ ਗਿਆ। ਇਸ ਮੌਕੇ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਜ਼ਿਲ੍ਹਾ ਸਿੱਖਿਆ ਅਫ਼ਸਰ ਸਤਿੰਦਰ ਸਿੰਘ, ਡਾ: ਨਿਹਾਲ ਸਿੰਘ ਯੂਐਸਏ, ਪ੍ਰੋ: ਸਰਚਾਂਦ ਸਿੰਘ, ਪ੍ਰਿੰਸੀਪਲ ਸ੍ਰੀਮਤੀ ਇੰਰਨ ਪ੍ਰੀਤ ਕੌਰ, ਪ੍ਰਿੰਸੀਪਲ ਕੁਲਦੀਪ ਕੁਮਾਰ, ਪ੍ਰਿੰਸੀਪਲ ਪਰਮਿੰਦਰ ਕੌਰ, ਡਾ: ਤਰਸੇਮ ਸਿੰਘ ਸਿਆਲਕਾ, ਬਲਵਿੰਦਰ ਸਿੰਘ ਬਲੋਵਾਲੀ, ਸਰਪੰਚ ਅਵਤਾਰ ਸਿੰਘ, ਹਰਜਿੰਦਰ ਸਿੰਘ, ਸੁੱਚਾ ਸਿੰਘ, ਗਿਆਨੀ ਕੁਲਵੰਤ ਸਿੰਘ, ਕੰਵਲਜੀਤ ਸਿੰਘ, ਕਿਰਪਾਲ ਸਿੰਘ ਰਾਮਦਿਵਾਲੀ, ਕਰਤਾਰ ਸਿੰਘ ਪਟਵਾਰੀ, ਹਰਜੀਤ ਸਿੰਘ ਲੈਕਚਰਾਰ, ਪ੍ਰਭਜੋਤ ਸਿੰਘ, ਗੁਰਪ੍ਰੀਤ ਸਿੰਘ, ਅਮਰੀਕ ਸਿੰਘ ਢਡੇ, ਭੁਪਿੰਦਰ ਸਿੰਘ ਬਿੱਟੂ, ਸਰਪੰਚ ਗੰਗਾ ਸਿੰਘ ਅਤੇ ਸਕੂਲਾਂ ਦੀਆਂ ਮੈਨੇਜਮੈਂਟ ਕਮੇਟੀਆਂ ਦੇ ਮੈਂਬਰ ਤੇ ਪਤਵੰਤੇ ਸਜਣ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply