ਅੰਮ੍ਰਿਤਸਰ, 12 ਜਨਵਰੀ (ਗੁਰਚਰਨ ਸਿੰਘ)- ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਸ੍ਰੀ ਸੰਦੀਪ ਰਿਸ਼ੀ ਨੇ ਅੱਜ ਗੋਲਡਨ ਟੈਂਪਲ ਡਾਕਘਰ ਫੁਹਾਰਾ ਚੌਕ ਵਿਖੇ ਅੱਜ ਏ. ਟੀ. ਐਮ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਏ. ਟੀ. ਐਮ ਨਾਲ ਸ਼ਹਿਰ ਵਾਸੀਆਂ ਤੋਂ ਇਲਾਵਾ ਦੂਰ-ਦੁਰਾਡੇ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ, ਜਿਸ ਦਾ ਸੀ. ਬੀ. ਐਸ ਡਾਕਘਰ ਵਿਚ ਭਾਰਤ ਵਿਚ ਕਿਤੇ ਵੀ ਖਾਤਾ ਹੈ, ਉਹ ਇਸ ਏ. ਟੀ. ਐਮ ਦਾ ਲਾਭ ਲੈ ਸਕਦਾ ਹੈ। ਇਸ ਮੌਕੇ ਸ੍ਰੀ ਸੰਦੀਪ ਰਿਸ਼ੀ ਨੇ ਡਾਕਘਰ ਵਿਚ ਆਪਣਾ ਬੱਚਤ ਖਾਤਾ ਵੀ ਖੁੱਲ੍ਹਵਾਇਆ।
ਇਸ ਮੌਕੇ ਸੀਨੀਅਰ ਸੁਪਰਡੈਂਟ ਡਾਕਘਰ ਅੰਮ੍ਰਿਤਸਰ ਡਵੀਜ਼ਨ ਸ੍ਰੀ ਜੇਠ ਮੱਲ ਜਿੰਗਰ ਨੇ ਦੱਸਿਆ ਕਿ ਇਹ ਅੰਮ੍ਰਿਤਸਰ ਵਿਚ ਲੱਗਣ ਵਾਲਾ ਡਾਕ ਵਿਭਾਗ ਦਾ ਦੂਸਰਾ ਏ. ਟੀ. ਐਮ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਸਾਰੇ ਡਾਕਘਰ ਸੀ. ਬੀ. ਐਸ ਪ੍ਰਣਾਲੀ ਨਾਲ ਜੋੜੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਨਵਰੀ ਮਹੀਨੇ ਵਿਚ ਅੰਮ੍ਰਿਤਸਰ ਦੇ 10 ਡਾਕਘਰਾਂ ਨੂੰ ਸੀ. ਬੀ. ਐਸ ਕਰਨ ਦਾ ਟੀਚਾ ਹੈ। ਇਸ ਮੌਕੇ ਸੁਪਰਡੈਂਟ ਸ. ਜਰਨੈਲ ਸਿੰਘ ਭੁੱਲਰ, ਜ਼ਿਲ੍ਹਾ ਬੱਚਤ ਅਫ਼ਸਰ ਸ੍ਰੀ ਗੁਲਸ਼ਨ ਸ਼ਰਮਾ, ਏ. ਐਸ. ਪੀ. ਸ੍ਰੀ ਕਰਮ ਚੰਦ, ਇੰਸਪੈਕਟਰ ਸ੍ਰੀ ਨਵੀਨ ਖੱਤਰੀ, ਪੋਸਟਮਾਸਟਰ ਸ੍ਰੀ ਸੰਜੀਵ ਕਪੂਰ, ਸ੍ਰੀਮਤੀ ਸੁਨੀਤਾ ਰਾਣੀ ਅਤੇ ਡਾਕਘਰ ਦਾ ਸਟਾਫ ਹਾਜ਼ਰ ਸੀ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media