Friday, July 5, 2024

ਪਾਰਟੀ  ਵਲੋਂ ਸੌਂਪੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗਾ – ਦਲਬੀਰ ਬਾਬਾ ਬਕਾਲਾ

PPN1301201614

ਰਈਆ, 12 ਜਨਵਰੀ (ਬਲਵਿੰਦਰ ਸੰਧੂ)- ਯੂਥ ਵਿੰਗ ਹਲਕਾ ਖਡੂਰ ਸਾਹਿਬ ਤੋਂ ਜ਼ੋਨ ਇੰਂਚਾਰਜ ਬਣਾਏ ਗਏ ਦਲਬੀਰ ਸਿੰਘ ਬਾਬਾ ਬਕਾਲਾ ਨੇ ਕਿਹਾ ਹੈ ਕਿ ਉਨਾਂ ਨੂੰ ਜੋ ਡਿਊਟੀ ਪਾਰਟੀ ਵਲੋਂ ਸੌਂਪੀ ਗਈ ਹੈ, ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਮੇਲਾ ਮਾਘੀ ‘ਤੇ ਮੁਕਤਸਰ ਕਾਨਫਰੰਸ ਵਿੱਚ ਉਹ ਸਾਥੀਆਂ ਸਮੇਤ ਸ਼ਾਮਲ ਹੋਣਗੇ।ਉਨਾਂ ਕਿਹਾ ਕਿ ਪੰਜਾਬ ਪ੍ਰਧਾਨ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੀ ਦੇਖ ਰੇਖ ‘ਚ ਹੋ ਰਹੀ ਇਹ ਰੈਲੀ ਬੇਮਿਸਾਲ ਹੋਵੇਗੀ ਅਤੇ ਅਕਾਲੀ ਭਾਜਪਾ ਸਰਕਾਰ ਦੀਆਂ ਜੜਾਂ ਹਿਲਾ ਕੇ ਰੱਖ ਦੇਵੇਗੀ।ਇਸ ਸਮੇਂ ਸਬ ਡਵੀਜਨ ਹਲਕਾ ਬਾਬਾ ਬਕਾਲਾ ਤੋਂ ‘ਆਪ’ ਦੇ ਸੀਨੀਅਰ ਵਰਕਰ ਸ਼ਾਨ ਰਈਆ ਕਿਹਾ ਕਿ ਅੱਜ ਸਮੇ ਦੀ ਸਰਕਾਰ ਜੋ ਆਮ ਲੋਕਾਂ ਤੇ ਤਸ਼ੱਦਦ ਕਰ ਰਹੀ ਹੈ, ਉਸ ਦਾ ਹਿਸਾਬ 2017 ‘ਚ ‘ਆਪ’ ਦੀ ਸਰਕਾਰ ਆਉਣ ਤੇ ਜ਼ਰੂਰ ਲਿਆ ਜਾਵੇਗਾ।
ਇਸ ਮੋਕੇ ਬੋਲਦਿਆਂ ਦਲਬੀਰ ਸਿੰਘ ਬਾਬਾ ਬਕਾਲਾ ਨੇ ਦੱਸਿਆ ਕਿ ਇਸ ਮੋਕੇ ਜਥੇਦਾਰ ਅਵਤਾਰ ਸਿੰਘ ਮੀਕੇ,ਸਰਕਲ ਇਂਚਾਰਜ ਮਨਜੀਤ ਸਿੰਘ ਪੱਡੇ, ਬਲਜਿੰਦਰ ਦਕੋਹਾ, ਸ਼ਮਸ਼ੇਰ ਸਿੰਘ ਐਸ. ਸੀ ਵਿੰਗ ਰਈਆ, ਸੁਖਵਿੰਦਰ ਸਿੰਘ, ਰਾਜੂ ਮੁਨੀਮ, ਮੀਤ ਰਈਆ, ਸੰਦੀਪ ਮੀਆਵਿੰਡ, ਮੋਹਣੀ, ਅਨਿਲ ਕੁਮਾਰ ਅਤੇ ਕਈ ਹੋਰ ਸੱਜਣ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply