Tuesday, July 7, 2026

ਐਸ.ਐੱਸ.ਏ/ਰਮਸਾ ਦਫਤਰੀ ਮੁਲਾਜ਼ਮਾਂ ਨੇ ਹਲਕਾ ਇੰਚਾਰਜ ਬੀਬੀ ਗੁਲਸ਼ਨ ਰਾਹੀਂ ਮੁੱਖ ਮੰਤਰੀ ਦੇ ਨਾਂਅ ਦਿੱਤਾ ਯਾਦ ਪੱਤਰ

PPN1301201615ਬਠਿੰਡਾ, 12 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਰਵ ਸਿੱਖਿਆ ਅਭਿਆਨ/ਰਮਸਾ ਦਫਤਰੀ ਕਰਮਚਾਰੀ ਆਪਣੀਆ ਸੇਵਾਵਾਂ ਸਿੱਖਿਆ ਵਿਭਾਗ ਵਿਚ ਜਲਦ ਤੋਂ ਜਲਦ ਰੈਗੁਲਰ ਕਰਵਾਉਣ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਕਰਮਚਾਰੀ ਜ਼ਿਲ੍ਹਾ ਬਠਿੰਡਾ ਵੱਲੋਂ ਮੁੱਖ ਮੰਤਰੀ ਦੇ ਨਾਂਅ ਯਾਦ ਪੱਤਰ ਭੇਜਿਆ ਗਿਆ।ਪ੍ਰੈਸ ਬਿਆਨ ਰਾਹੀਂ ਜ਼ਿਲ੍ਹਾ ਬਠਿੰਡਾ ਦੇ  ਪ੍ਰਧਾਨ ਦੀਪਕ ਬਾਂਸਲ ਨੇ ਕਿਹਾ ਕਿ ਸਰਵ ਸਿੱਖਿਆ ਅਭਿਆਨ ਤਹਿਤ ਸਾਲ 2004 ਤੋਂ ਮੁਲਾਜ਼ਮ ਕੰਮ ਕਰ ਰਹੇ ਹਨ ਪ੍ਰੰਤੂ ਸਰਕਾਰ ਵੱਲੋਂ 11 ਸਾਲ ਬੀਤ ਜਾਣ ਤੇ ਵੀ ਕਰਮਚਾਰੀਆ ਨੂੰ ਰੈਗੁਲਰ ਨਹੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਪਾਲਿਸੀ ਮੁਤਾਬਿਕ 3 ਸਾਲ ਕੰਮ ਕਰਨ ਵਾਲੇ ਕਰਮਚਾਰੀਆ ਨੂੰ ਰੈਗੁਲਰ ਕਰਨਾ ਬਣਦਾ ਹੈ ਪ੍ਰੰਤੂ ਸਰਕਾਰ ਵੱਲੋਂ ਸਰਵ ਸਿੱਖਿਆ ਅਭਿਆਨ ਦੇ ਮੁਲਾਜ਼ਮਾਂ ਨੂੰ ਰੈਗੁਲਰ ਨਹੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 3 ਨਵੰਬਰ ਨੂੰ ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਪੰਜਾਬ ਸਿਵਲ ਸਕੱਤਰੇਤ ਵਿਖੇ ਪੈਨਲ ਮੀਟਿੰਗ ਹੋਈ ਸੀ ਜਿਸ ਵਿਚ ਕਰਮਚਾਰੀਆ ਨੂੰ ਵਿਭਾਗ ਵਿਚ ਜਲਦ ਹੀ ਰੈਗੁਲਰ ਕਰਨ ਅਤੇ ਫੀਜ਼ਿਉਥੈਰਪਿਸਟ ਨੂੰ ਪੇ ਸਕੇਲ ਜਲਦ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪ੍ਰੰਤੂ 2 ਮਹੀਨੇ ਬੀਤ ਜਾਣ ਤੇ ਵੀ ਸਿੱਖਿਆ ਮੰਤਰੀ ਦੇ ਦਿੱਤੇ ਭਰੋਸਿਆ ਨੂੰ ਬੂਰ ਨਹੀ ਪਿਆ। ਉਨ੍ਹਾਂ ਦੱਸਿਆ ਕਿ ਫੀਜ਼ਿਉਥੈਰਪਿਸਟ ਨੂੰ ਪੇ ਸਕੇਲ ਦੇਣ ਲਈ ਭਾਰਤ ਸਰਕਾਰ ਵੱਲੋਂ ਵੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ ਪ੍ਰੰਤੂ ਸੂਬਾ ਸਰਕਾਰ ਮੁਲਾਜ਼ਮਾਂ ਨੂੰ ਵਧੀ ਤਨਖਾਹ ਦੇਣ ਤੇ ਟਾਲ ਮਟੋਲ ਦੀ ਨੀਤੀ ਅਪਣਾ ਰਹੀ ੀਢ=ਉਨ੍ਹਾਂ ਕਿਹਾ ਕਿ ਸਰਵ ਸਿੱਖਿਆ ਅਭਿਆਨ/ਰਮਸਾ ਦਫਤਰੀ ਮੁਲਾਜ਼ਮਾਂ ਨੂੰ ਜਦ ਤੱਕ ਸਿੱਖਿਆ ਵਿਭਾਗ ਵਿਚ ਰੈਗੁਲਰ ਨਹੀ ਕੀਤਾ ਜਾਦਾ ਤਦ ਤੱਕ ਸੰਘਰਸ਼ ਜਾਰੀ ਰਹੇਗਾ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਯਾਦ ਪੱਤਰ ਦੇਣ ਦੀ ਲੜੀ ਵਿਚ ਅੱਜ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਬੀਬੀ ਪਰਮਜੀਤ ਕੌਰ (ਸਾਬਕਾ ਐਮ.ਪੀ. ) ਗੁਲਸ਼ਨ ਰਾਹੀ ਮੁੱਖ ਮੰਤਰੀ ਪੰਜਾਬ ਨੂੰ ਯਾਦ ਪੱਤਰ ਭੇਜਿਆ ਗਿਆ ਹੈ ਅਤੇ ਇਸੇ ਲਵੀ ਤਹਿਤ ਆਉਣ ਵਾਲੇ ਦਿਨਾਂ ਵਿਚ ਵੱਖ ਵੱਖ ਜ਼ਿਲਿਆ ਵਿਚ ਮੰਤਰੀਆ ਤੇ ਵਿਧਾਇਕਾਂ ਰਾਹੀ ਮੁੱਖ ਮੰਤਰੀ ਨੂੰ ਯਾਦ ਪੱਤਰ ਭੇਜੇ ਜਾਣਗੇ।ਇਸ ਮੋਕੇ ਸ਼ੇਰ ਸਿੰਘ,ਸੰਦੀਪ ਕੁਮਾਰ, ਦਵਿੰਦਰ ਕੁਮਾਰ, ਗੁਰਬਖਸੀਸ਼ ਸਿੰਘ ਅਤੇ ਸਤਵਿੰਦਰ ਸਿੰਘ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply