Friday, July 5, 2024

ਕਿਸੇ ਵੀ ਤੰਬਾਕੂ ਉਤਪਾਦ ਦੀ ਨਹੀਂ ਹੋ ਸਕਦੀ ਇਸ਼ਤਿਹਾਰਬਾਜੀ – ਸਿਵਲ ਸਰਜਨ

PPN1301201616ਬਠਿੰਡਾ, 12 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਦੇ ਸਹਾਇਕ ਸਿਵਲ ਸਰਜਨ ਦੀ ਅਗਵਾਈ ਵਿੱਚ ਅਤੇ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ, ਮੋਹਾਲੀ ਦੇ ਸਹਿਯੋਗ ਨਾਲ ਮਿਲ ਕੇ ਅੱਜ ਟ੍ਰੇਨਿਗ ਹਾਲ, ਸਿਵਲ ਸਰਜਨ ਦਫਤਰ ਵਿਖੇ ਜਾਗਰੂਕਤਾ ਵਰਕਸ਼ਾਪ ਕਰਵਾਈ ਜਿਸ ਵਿੱਚ ਤੰਬਾਕੂ ਵਿਕਰੇਤਾਵਾਂ, ਹੋਲਸੇਲਰਾਂ,  ਅਧਿਆਪਕਾਂ ਆਦਿ ਨੂੰ ਤੰਬਾਕੂ ਕੰਟਰੋਲ ਐਕਟ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬੋਲਦਿਆਂ ਡਾ. ਐਸ.ਕੇ.ਰਾਜਕੁਮਾਰ ਸਹਾਇਕ ਸਿਵਲ ਸਰਜ਼ਨ, ਬਠਿੰਡਾ ਨੇ ਕਿਹਾ ਕਿ ਤੰਬਾਕੂ ਕੰਟਰੋਲ ਐਕਟ ਦੀ ਸੱਭ ਤੋਂ ਜਿਆਦਾ ਉਲੰਘਣਾ ਤੰਬਾਕੂ ਦੀਆਂ ਦੁਕਾਨਾਂ, ਹੋਟਲਾਂ ਅਤੇ ਢਾਬਿਆਂ ਤੇ ਹੁੰਦੀ ਹੈ ਜਿਸ ਕਾਰਨ ਦੁਕਾਨਦਾਰਾਂ ਨੂੰ ਅੱਜ ਜਾਗਰੂਕ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਕੋਈ ਵੀ ਦੁਕਾਨਦਾਰ ਨਿਯਮਾਂ ਤਹਿਤ ਖੁੱਲੀ ਸਿਗਰਟ ਨਹੀਂ ਵੇਚ ਸਕਦਾ। ਉਹਨਾਂ ਕਿਹਾ ਕਿ ਜਦੋਂ ਪਹਿਲਾਂ ਐਨਫੋਰਸਮੈਂਟ ਟੀਮਾਂ ਕਾਰਵਾਈ ਕਰਨ ਲਈ ਜਾਂਦੀਆਂ ਸਨ ਤਾਂ ਬਹੁਤ ਸਾਰੇ ਦੁਕਾਨਦਾਰਾਂ ਨੂੰ ਐਕਟ ਬਾਰੇ ਜਾਣਕਾਰੀ ਨਹੀਂ ਸੀ। ਉਹਨਾਂ ਦਾਅਵਾ ਕੀਤਾ ਕਿ ਜੇਕਰ ਹੁਣ ਵੀ ਕੋਟਪਾ-2003 ਦੀ ਉਲੰਘਣਾ ਹੁੰਦੀ ਹੈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਮੈਡਮ ਉਪਿੰਦਰਪ੍ਰੀਤ ਕੌਰ ਪ੍ਰਧਾਨ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਤੰਬਾਕੂ ਦੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਡੇ ਦੇਸ਼ ਵਿੱਚ ਰੋਜਾਨਾ 2200 ਵਿਅਕਤੀ ਤੰਬਾਕੂ ਤੋਂ ਹੋਣ ਵਾਲੀਆਂ ਬਿਮਾਰੀਆਂ ਕਾਰਨ ਮਰ ਰਹੇ ਹਨ ਅਤੇ 5500 ਲੋਕ ਰੋਜਾਨਾਂੰ ਤੰਬਾਕੂ ਉਤਪਾਦ ਵਰਤਣ ਦੀ ਸ਼ੁਰੂਆਤ ਕਰਦੇ ਹਨ। ਉਹਨਾਂ ਪ੍ਰੋਜੈਕਟਰ ਰਾਹੀਂ ਹਾਜਰ ਸਰੋਤਿਆਂ ਨੂੰ ਕਾਨੂੰਨ ਦੇ ਸਾਰੇ ਸੈਕਸ਼ਨਾਂ ਪ੍ਰਤੀ ਜਾਣਕਾਰੀ ਦਿੱਤੀ। ਵਿਨੈ ਗਾਂਧੀ ਸਟੇਟ ਪ੍ਰੋਜੈਕਟ ਮੈਨੇਜਰ ਨੇ ਕਿਹਾ ਕਿ ਮੂੰਹ ਦੇ 90 ਫੀਸਦੀ ਹੋਣ ਵਾਲੇ ਕੈਂਸਰਾਂ ਦਾ ਕਾਰਨ ਤੰਬਾਕੂ ਹੈ ਅਤੇ ਸਾਰੇ ਤਰਾਂ ਦੇ ਕੈਂਸਰਾਂ ਵਿੱਚ ਤੰਬਾਕੂ ਦਾ ਯੋਗਦਾਨ 40 ਫੀਸਦੀ ਹੈ। ਉਹਨਾਂ ਹਾਜਰ ਅਧਿਆਪਕਾਂ ਨੂੰ ਕਿਹਾ ਕਿ ਕਿਸੇ ਵੀ ਵਿੱਦਿਅਕ ਅਦਾਰੇ ਦੇ 100 ਗਜ ਦੇ ਘੇਰੇ ਅੰਦਰ ਕੋਈ ਤੰਬਾਕੂ ਦੀ ਦੁਕਾਨ ਨਹੀ ਹੋਣੀ ਚਾਹੀਦੀ। ਇਸ ਮੌਕੇ ਸਟੇਟ ਕੋਆਰਡੀਨੇਟਰ ਜਸਬੀਰ ਬੈਂਸ ਨੇ ਕਿਹਾ ਕਿ ਗੁਟਖਾ ਅਤੇ ਈ ਸਿਗਰਟ ਵੇਚਣ ਤੇ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਪਾਬੰਦੀ ਲਗਾਈ ਜਾ ਚੁੱਕੀ ਹੈ। ਇਸ ਦੋਰਾਨ ਸਵਾਲਾਂ ਜਵਾਬਾਂ ਦਾ ਦੌਰ ਵੀ ਚੱਲਿਆ ਜਿਸ ਦੇ ਹਾਜਰ ਬੁਲਾਰਿਆਂ ਤਸੱਲੀਪੂਰਵਕ ਜਵਾਬ ਦਿੱਤੇ। ਇਸ ਮੌਕੇ ਡਾ: ਸੋਭਨਾ ਬਾਂਸਲ, ਸਟੇਟ ਕੰਸਲਟੈਂਟ, ਤੰਬਾਕੂ ਕੰਟਰੋਲ ਪ੍ਰੋਗਰਾਮ ਡਾ: ਅਮਰਦੀਪ ਭੁੱਲਰ, ਜਿਲ੍ਹਾ ਕੰਸਲਟੈਂਟ ਤੰਬਾਕੂ ਕੰਟਰੋਲ ਵੀ ਹਾਜ਼ਰ ਸਨ।

ਕੋਟਪਾ (ਤੰਬਾਕੂ ਕੰਟਰੋਲ ਐਕਟ) ਕੀ ਹੈ?

ਕੋਈ ਵੀ ਵਿਅਕਤੀ ਕਿਸੇ ਜਨਤਕ ਥਾਂ ‘ਤੇ ਸਿਗਰਟਨੋਸ਼ੀ ਨਹੀਂ ਕਰ ਸਕਦਾ। (ਧਾਰਾ-4)    ਤਹਿਤਉਲੰਘਣਾ ਕਰਨ ‘ਤੇ 200 ਰੁਪਏ ਤੱਕ ਜ਼ੁਰਮਾਨਾ।,ਤੰਬਾਕੂ ਉਤਪਾਦਾਂ ਦੀ ਬੋਰਡ, ਟੀ.ਵੀ, ਫਿਲਮ, ਪਰਚੇ ਜਾਂ ਹੋਰਡਿੰਗ ਰਾਹੀਂ ਇਸ਼ਤਿਹਾਰਬਾਜ਼ੀ ਦੀ ਮਨਾਹੀ। (ਧਾਰਾ-5) ਤਹਿਤ ਉਲੰਘਣਾ ਕਰਨ ‘ਤੇ 5 ਸਾਲ ਕੈਦ ਅਤੇ/ਜਾਂ 5000/- ਜ਼ੁਰਮਾਨਾ,18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਦੀ ਵਿਕਰੀ ਦੀ ਮਨਾਹੀ। ਨਾਬਾਲਗ, ਤੰਬਾਕੂ ਵੇਚ ਵੀ ਨਹੀਂ ਸਕਦਾ। (ਧਾਰਾ-6(ਏ)) ਤਹਿਤ ਉਲੰਘਣਾ ਕਰਨ ‘ਤੇ 200 ਰੁਪਏ ਤੱਕ ਜ਼ੁਰਮਾਨਾ, ਵਿਦਿਅਕ ਸੰਸਥਾ ਦੇ 100 ਗਜ਼ ਦੇ ਘੇਰੇ ਦੇ ਅੰਦਰ ਤੰਬਾਕੂ ਉਤਪਾਦ ਵੇਚਣ ਦੀ ਮਨਾਹੀ।(ਧਾਰਾ-6(ਬੀ))ਤਹਿਤ ਉਲੰਘਣਾ ਕਰਨ ‘ਤੇ 200 ਰੁਪਏ ਤੱਕ ਜ਼ੁਰਮਾਨਾ,ਬਿਨਾਂ ਸਿਹਤ ਚੇਤਾਵਨੀ ਤੋਂ ਤੰਬਾਕੂ ਉਤਪਾਦ ਵੇਚਣ ਤੇ ਪਾਬੰਦੀ।(ਧਾਰਾ-7), ਖੁੱਲੀ ਸਿਗਰਟ ਤੇ ਪਾਬੰਦੀ, ਸੈਂਟਡ, ਫਲੇਵਰਡ ਤੰਬਾਕੂ ਵੇਚਣ ਤੇ ਫੂਡ ਸੇਫਟੀ ਅਤੇ  ਸਟੈਂਡਰਡ ਐਕਟ ਤਹਿਤ ਪਾਬੰਦੀ ਅਤੇ ਈ-ਸਿਗਰਟ ਵੇਚਣ ‘ਤੇ ਡਰੱਗ ਐਂਡ ਕਾਸਮੈਟਿਕ ਐਕਟ ਤਹਿਤ ਪਾਬੰਦੀ ਬਾਰੇ ਜਾਣਕਾਰੀ ਵੀ ਦਿੱਤੀ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply