Wednesday, July 3, 2024

ਮਾਤਾ ਬਸੰਤ ਕੌਰ ਸਿਵੀਆਂ ਨੂੰ ਵੱਖ-ਵੱਖ ਆਗੂਆਂ ਵੱਲੋਂ ਸਰਧਾਂਜਲੀਆਂ ਭੇਂਟ

ਬਠਿੰਡਾ, 13 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬੀਤੇ ਦਿਨ ਨਸ਼ਾ ਮੁੱਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਮੁੱਖ ਸੇਵਾਦਾਰ ਭਾਈ ਜਸਕਰਨ ਸਿੰਘ ਸਿਵੀਆਂ ਤੇ ਬਹਾਦਰ ਸਿੰਘ ਸਾਬਕਾ ਪੰਚ ਸਿਵੀਆਂ ਦੇ ਮਾਤਾ ਬਸੰਤ ਕੌਰ ਅਕਾਲ ਚਲਾਣਾ ਕਰ ਗਏ ਸਨ ਜਿੰਨਾਂ ਨਮਿੱਤ ਉਨਾਂ ਦੇ ਗ੍ਰਹਿ ਵਿਖੇ ਰਖੇ ਗਏ ਸ੍ਰੀ ਸਹਿਜ ਪਾਠ ਦਾ ਅੱਜ ਭੋਗ ਪਾਇਆ ਗਿਆ ਤੇ ਮਾਤਾ ਬਸੰਤ ਕੌਰ ਨੂੰ ਵੱਖ-ਵੱਖ ਧਾਰਮਿਕ, ਸਮਾਜਿਕ, ਪ੍ਰਸ਼ਾਸਨਿਕ ਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਸਰਧਾਂਜਲੀਆਂ ਭੇਂਟ ਕੀਤੀਆਂ ਗਈਆਂ ਤੇ ਪ੍ਰੀਵਾਰ ਨਾਲ ਦੁਖ ਸਾਂਝਾ ਕੀਤਾ ਗਿਆ।ਮਾਤਾ ਬਸੰਤ ਕੌਰ ਦੀ ਅੰਤਿਮ ਅਰਦਾਸ ਮੌਕੇ ਰਾਗੀ ਜਥੇ ਵੱਲੋਂ ਰਸ ਭਿੰਨਾ ਕੀਰਤਨ ਕੀਤਾ।ਸਵ: ਮਾਤਾ ਬਸੰਤ ਕੌਰ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ, ਸਾਬਕਾ ਵਿਧਾਇਕ ਗੁਰਾ ਸਿੰਘ ਤੁੰਗਵਾਲੀ, ਗੁਰਪ੍ਰੀਤ ਸਿੰਘ ਮਲੂਕਾ ਚੇਅਰਮੈਨ ਜਿਲਾ ਪ੍ਰੀਸ਼ਦ, ਗੋਪਾਲ ਸਿੰਘ ਸੁਪਰਡੈਂਟ ਡੀ.ਸੀ ਬਠਿੰਡਾ,ਭਾਈ ਭਰਪੂਰ ਸਿੰਘ ਸਾਬਕਾ ਮੈਨੇਜਰ ਤਖ਼ਤ ਸ੍ਰੀ ਦਮਦਮਾ ਸਹਿਬ,ਬਲਜੀਤ ਸਿੰਘ ਬੀੜ ਬਹਿਮਣ ਸਾਬਕਾ ਮੇਅਰ, ਆਪ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਪ੍ਰੋ: ਬਲਜਿੰਦਰ ਕੌਰ, ਹਰਵਿੰਦਰ ਸਿੰਘ ਲਾਡੀ ਪੀਪਲਜ ਪਾਰਟੀ ਆਗੂ, ਬਲਕਾਰ ਸਿੰਘ ਬਰਾੜ ਜਿਲਾ ਪ੍ਰਧਾਨ ਯੂਥ ਅਕਾਲੀ ਦਲ, ਬੇਅੰਤ ਸਿੰਘ ਲੱਖੀ ਜੰਗਲ ਸਰਕਲ ਪ੍ਰਧਾਨ, ਸਰਪੰਚ ਰਾਜਵਿੰਦਰ ਨਹਿਰੂ, ਜਗਸੀਰ ਸਿੰਘ ਕਲਿਆਣ, ਜਸਵੀਰ ਸਿੰਘ ਚੇਅਰਮੈਨ, ਗੁਰਇਕਬਾਲ ਸਿੰਘ ਚਹਿਲ ਪ੍ਰਧਾਨ ਬਾਰ ਐਸ਼ੋਸੀਏਸ਼ਨ ਬਠਿੰਡਾ, ਭੋਲਾ ਸਿੰਘ ਗਿੱਲਪੱਤੀ ਚੇਅਰਮੈਨ ਬਠਿੰਡਾ ਵਿਕਾਸ ਮੰਚ, ਸੁਖਦੇਵ ਸਿੰਘ ਬਾਹੀਆ ਮੈਂਬਰ ਸ਼੍ਰੋਮਣੀ ਕਮੇਟੀ, ਵਕੀਲ ਰਾਜਨ ਗਰਗ, ਗੁਰਦੀਪ ਸਿੰਘ ਬਿੱਟਾ, ਗੁਰਲਾਭ ਸਿੰਘ ਢੇਲਵਾਂ, ਮਹਿੰਸਰ ਸਿੰਘ ਪੀ.ਕੇ.ਐਸ ਸਕੂਲ, ਪ੍ਰਿੰਸੀਪਲ ਰਣਜੀਤ ਸਿੰਘ, ਪ੍ਰਿਥੀ ਸਿੰਘ ਜਲਾਲ ਟ੍ਰਾਂਸਪੋਰਟਰ, ਇਸ਼ਟਪਾਲ ਸਿੰਘ ਖਿਆਲੀਵਾਲਾ, ਹਰਨੇਕ ਸਿੰਘ ਜਿਲਾ ਪ੍ਰਧਾਨ ਫਰੀਦਕੋਟ ਨਸ਼ਾ ਮੁਕਤੀ ਲਹਿਰ, ਦਰਸ਼ਨ ਸਿੰਘ ਜਗਾ ਰਾਮ ਤੀਰਥ, ਸਤਨਾਮ ਸਿੰਘ ਸੱਤਾ ਚੇਅਰਮੈਨ ਕਾਂਗਰਸ ਪਾਰਟੀ, ਬਾਬਾ ਹਜੂਰਾ ਸਿੰਘ ਖਿਆਲੀਵਾਲਾ, ਸੱਤਪਾਲ ਸਿੰਘ ਸਿਵੀਆਂ ਪ੍ਰਧਾਨ ਪ੍ਰੈਸ ਕਲੱਬ, ਸੁਖਦੇਵ ਸਿੰਘ ਚੱਕੀਵਾਲੇ, ਮਨਜੀਤ ਸਿੰਘ ਸਾਬਕਾ ਸਰਪੰਚ ਬੁਢਲਾਡਾ, ਜਥੇਦਾਰ ਕੁਲਵੰਤ ਸਿੰਘ ਹਰਾਰਏਪੁਰ, ਬੂਟਾ ਸਿੰਘ ਸਾਬਕਾ ਸਰਪੰਚ ਨੇਹੀਆਂਵਾਲਾ, ਕੁਲਦੀਪ ਸਿੰਘ ਤਹਿਸੀਲਦਾਰ, ਸਾਬਕਾ ਸਰਪੰਚ ਗੁਰਤੇਜ ਸਿੰਘ ਸਿਵੀਆਂ, ਮੁੱਖ ਸੇਵਾਦਾਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਇਟੀ ਅਵਤਾਰ ਸਿੰਘ, ਨੰਬਰਦਾਰ ਦਰਸ਼ਨ ਸਿੰਘ ਮਗ, ਸਰਪੰਚ ਗੁਰਮੇਲ ਸਿੰਘ ਕੋਠੇ ਨੱਥਾ ਸਿੰਘ, ਸਰਪੰਚ ਅਮਰਜੀਤ ਸਿੰਘ ਕੋਠੇ ਇੰਦਰ ਵਾਲੇ, ਸਰਪੰਚ ਸਰਬਜੀਤ ਸ਼ਰਮਾ ਅਬਲੂ ਸਮੇਤ ਪਿੰਡਾਂ ਦੇ ਸਰਪੰਚ ਪੰਚ ਤੇ ਮਾਲ ਮਹਿਕਮੇ ਦੇ ਅਧਿਕਾਰੀ ਮੌਜੂਦ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply