Wednesday, July 3, 2024

ਪ੍ਰਸਿੱਧ ਢਾਡੀ ਗੁਰਬਖ਼ਸ਼ ਸਿੰਘ ਅਲਬੇਲਾ ਦੇ ਤੁਰ ਜਾਣ ਨਾਲ ਸੰਗੀਤ ਜਗਤ ‘ਚ ਸੋਗ

PPN1401201609ਸੰਦੌੜ, 12 ਜਨਵਰੀ (ਹਰਮਿੰਦਰ ਸਿੰਘ ਭੱਟ)- ਬੁਲੰਦ ਆਵਾਜ਼ ਦਾ ਮਾਲਕ ਤੇ ਅਨੇਕਾਂ ਗੀਤਾਂ ਦਾ ਰਚਨਹਾਰਾਂ ਢਾਡੀ ਗੁਰਬਖ਼ਸ਼ ਸਿੰਘ ਅਲਬੇਲਾ ਜੀ ਦੇ ਇਸ ਫ਼ਾਨੀ ਸੰਸਾਰ ਤੋਂ ਕੂਚ ਕਰਨ ਨਾਲ ਜਿੱਥੇ ਢਾਡੀ ਜਥਿਆਂ ਦੀ ਯੂਨੀਵਰਸਿਟੀ ਦਾ ਬੂਹਾ ਬੰਦ ਹੋ ਗਿਆ ਹੈ ਉੱਥੇ ਢਾਡੀ ਜਥਿਆਂ ਵਿਚ ਸੋਗ ਦੀ ਲਹਿਰ ਫੈਲ ਗਈ ਹੈ।ਇਸ ਸੋਗ ਦਾ ਅੰਤ ਇੱਥੇ ਹੀ ਨਹੀਂ ਜਦ ਕਿ ਸੰਗੀਤ ਜਗਤ ਵਿਚ ਵੀ ਅਲਬੇਲਾ ਜੀ ਦੇ ਜਾਣ ਤੇ ਸਮੁੱਚੇ ਲੇਖਕ ਤੇ ਗੀਤਕਾਰਾਂ ਵਿਚ ਸੋਗ ਦਾ ਪਲ ਰੜਕ ਰਿਹਾ ਹੈ।ਪ੍ਰਸਿੱਧ ਢਾਡੀ ਗੁਰਬਖ਼ਸ਼ ਸਿੰਘ ਅਲਬੇਲਾ ਦੀ ਹੋਈ ਮੌਤ ਦੇ ਕਾਰਨ ਪੱਤਰਕਾਰਾਂ, ਲੇਖਕਾਂ, ਸਾਹਿਤਕਾਰਾਂ ਅਤੇ ਸੰਗੀਤ ਜਗਤ, ਸੰਗੀਤ ਪ੍ਰੇਮੀ ਤੋਂ ਇਲਾਵਾ ਸਮੁੱਚਾ ਆਲਮ ਸੋਗ ‘ਚ ਡੁੱਬਿਆ ਖ਼ਾਮੋਸ਼ ਜਾਪ ਰਿਹਾ ਹੈ ‘ਤੇ ਉਸ ਦੇ ਸਰੋਤੇ ਉਦਾਸ ਹਨ।ਇਸ ਬੁਲੰਦ ਆਵਾਜ਼ ਦੇ ਤੁਰ ਜਾਣ ਨਾਲ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਜੋ ਹਮੇਸ਼ਾ ਰੜਕਦਾ ਰਹੇਗਾ।ਜ਼ਿਲ੍ਹਾ ਬਠਿੰਡਾ ਦੇ ਪਿੰਡ ਬੁਰਜ ਰਾਜਗੜ੍ਹ ਦੇ ਜੰਮਪਲ ਗੁਰਬਖ਼ਸ਼ ਸਿੰਘ ਅਲਬੇਲਾ ਨੇ ਅਨੇਕਾਂ ਹੀ ਗਾਇਕਾ ਤੇ ਗੀਤਕਾਰਾਂ ਨੂੰ ਜਨਮ ਦਿੱਤਾ ਹੈ।ਜਿੰਨਾ ਨੇ ਪ੍ਰਸਿੱਧ ਗਾਇਕ ਬਣ ਕੇ ਚੰਗੀ ਵਾਹ-ਵਾਹ ਖੱਟੀ ਹੈ।ਇਸ ਕਵੀਸ਼ਰ ਦੇ ਪਰਿਵਾਰ ਨਾਲ ਚੇਅਰਮੈਨ ਮੁਕੰਦ ਸਿੰਘ ਚੀਮਾ, ਤਰਸੇਮ ਕਲਿਆਣੀ, ਉੱਘੇ ਲੇਖਕ ਤਰਸੇਮ ਮਹਿਤੋ, ਲੇਖਕ ਹਰਮਿੰਦਰ ਸਿੰਘ ਭੱਟ, ਲੇਖਕਾ ਗੁਰਜੀਤ ਕੌਰ ਭੱਟ, ਲੇਖਕਾ ਅਮਨਦੀਪ ਕੌਰ ਜਲਵਾਣਾ, ਲੇਖਕ ਕੁਲਵਿੰਦਰ ਸਿੰਘ ਕੌਂਸਲ, ਪੱਤਰਕਾਰ ਗੁਰਪ੍ਰੀਤ ਸਿੰਘ ਚੀਮਾ, ਮਾਸਟਰ ਨਿਰਮਲ ਸਿੰਘ ਬੋਪਾਰਾਏ ਤੋਂ ਇਲਾਵਾ ਲੋਕ ਗਾਇਕ, ਗੀਤਕਾਰ, ਸੰਗੀਤਕਾਰ ਤੇ ਵੀਡੀਓ ਡਾਇਰੈਕਟਰ ਤੇ ਸਿਆਸਤ ਕਾਰਾਂ ਤੋਂ ਇਲਾਵਾ ਕਈ ਸ਼ਖ਼ਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ।ਪੰਜਾਬੀ ਲੋਕਾਂ, ਕਲਾਕਾਰਾਂ ਤੇ ਗੀਤਕਾਰਾਂ ਨੇ ਫ਼ੋਨ ਅਤੇ ਸੋਸ਼ਲ ਨੈੱਟਵਰਕ ਮੀਡੀਏ ਦੇ ਜਰੀਏ ਪਰਿਵਾਰ ਅਤੇ ਸੰਗੀਤ ਪੇ੍ਰਮੀਆਂ ਨਾਲ ਦੁੱਖ ਦਾ ਪ੍ਰਗਟਾਵਾ ਸਾਂਝਾ ਕੀਤਾ।ਉਨ੍ਹਾਂ ਸਾਰਿਆਂ ਨੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਸ ਫ਼ਨਕਾਰ ਨੇ ਸੈਂਕੜੇ ਤੋਂ ਵੱਧ ਧਾਰਮਿਕ ਕੈਡਟਾਂ ਸਿੱਖ ਸੰਗਤ ਦੀ ਝੋਲੀ ਪਾਈਆਂ ਅਤੇ ਅਨੇਕਾਂ ਹੀ ਪਰਿਵਾਰਕ ਗੀਤ ਵੀ ਲਿਖੇ ਹਨ।ਜਿਸ ਨੂੰ ਕਈ ਨਾਮਵਰ ਕਲਾਕਾਰਾਂ ਨੇ ਆਪਣੀ ਆਵਾਜ਼ ਵਿਚ ਰਿਕਾਰਡ ਕਰਵਾਏ ਹਨ।ਉਨ੍ਹਾਂ ਕਿਹਾ ਕਿ ਅਲਬੇਲਾ ਵਰਗਾ ਫ਼ਨਕਾਰ ਹਮੇਸ਼ਾ ਢਾਡੀ ਜਥਿਆਂ ਤੇ ਲੇਖਕਾਂ ਦੇ ਮਨ ਅੰਦਰ ਵੱਸਦਾ ਹੈ।ਇਹਨਾਂ ਦੇ ਜਾਣ ਨਾਲ ਸਿੱਖ ਸੰਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ।ਇਸ ਫ਼ਨਕਾਰ ਦੀਆਂ ਰਹਿੰਦੀ ਦੁਨੀਆ ਤੱਕ ਧਾਰਮਿਕ ਕੈਸੇਟਾਂ ਹਮੇਸ਼ਾ ਯਾਦਾਂ ਦਾ ਇੱਕ ਪਲ਼ ਬਣ ਕੇ ਰਹਿ ਗਈਆਂ ਹਨ।ਜੋ ਹਮੇਸ਼ਾ ਸਾਡੇ ਦਿਲਾਂ ‘ਚ ਧੜਕਦੀਆਂ ਰਹਿਣਗੀਆਂ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply