
ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ ਸੱਗੂ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ:) ਰਾਣੀ ਬਜ਼ਾਰ ਸ਼ਰੀਫਪੁਰਾ ਵੱਲੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਅਵਤਾਰ ਗੁਰਪੁਰਬ ਦੇ ਸਬੰਧ ਵਿੱਚ ਪ੍ਰਭਾਤ ਫੇਰੀ ਗੁਰਦੁਆਰਾ ਸਾਹਿਬ ਤੋਂ ਅਰੰਭ ਹੋਈ।ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ ਅਤੇ ਵੱਡੀ ਗਿਣਤੀ ‘ਚ ਸੰਗਤਾਂ ਸ਼ਬਦ ਪੜ੍ਹਦਿਆਂ ਹੋਏ ਗੁਰੂ ਮਹਾਰਾਜ ਦਾ ਜੱਸ ਗਾਇਣ ਕਰਦਿਆਂ ਪ੍ਰਭਾਤ ਫੇਰੀ ਵਿੱਚ ਸ਼ਾਮਲ ਹੋਈਆਂ।ਸ਼ਰੀਫਪੁਰਾ, ਰਾਣੀ ਬਜ਼ਾਰ ਤੇ ਤਹਿਸੀਲਪੁਰਾ ਵਿਖੇ ਅਬਾਦੀਆਂ ‘ਚ ਕੱਢੀ ਗਈ ਪ੍ਰਭਾਤ ਫੇਰੀ ਵਿੱਚ ਜਸਪਾਲ ਸਿੰਘ ਕੋਹਲੀ, ਤਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਨਵਦੀਪ ਸਿੰਘ, ਬੋਬੀ, ਮਨੀ ਆਦਿ ਸ਼ਾਮਲ ਹੋਏ। ਪਰਮਜੀਤ ਸਿੰਘ ਬੱਬਰ ਨੇ ਦੱਸਿਆ ਕਿ ਰਾਣੀ ਬਜ਼ਾਰ ਵਿਖੇ 16 ਜਨਵਰੀ ਨੂੰ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅਵਤਾਰ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।
Punjab Post Daily Online Newspaper & Print Media