Wednesday, November 4, 2026

ਐਚ.ਬੀ. ਐਨ ਕਲੱਬ ‘ਚ ਧੀਆਂ ਦੀ ਲੋਹੜੀ ਮਨਾਈ

PPN1501201607

ਬਠਿੰਡਾ, 15 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਦੇ ਐਚ ਬੀ ਐਨ ਕਲੱਬ ‘ਚ ਕਲੱਬ ਦੇ ਪ੍ਰਧਾਨ ਮਨੋਜ ਕੁਮਾਰ ਗੁਪਤਾ ਦੀ ਅਗਵਾਈ ਹੇਠ ਬਰਾਬਰੀ ਦਾ ਸੁਨੇਹਾਂ ਦੇਣ ਲਈ ਧੀਆਂ ਦੀ ਲੋਹੜੀ ਸਮਾਗਮ ਕਰਵਾਇਆ ਗਿਆ ਪ੍ਰਬੰਧਕਾਂ ਵੱਲੋਂ ਇਸ ਸਮਾਗਮ ‘ਚ ਨਵ-ਜਨਮੀਆਂ ਧੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਹੋਇਆ ਸੀ ਇਸ ਪ੍ਰੋਗਰਾਮ ‘ਚ ਆਪਣੇ ਰੁਝੇਵਿਆਂ ਚੋਂ ਸਮਾਂ ਕੱਢ ਕੇ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਵੀ ਪੁੱਜੇ ਕਲੱਬ ਪ੍ਰਧਾਨ ਮਨੋਜ ਗੁਪਤਾ ਨੇ ਆਖਿਆ ਕਿ ਲੜਕੀਆਂ ਦੀ ਲੋਹੜੀ ਮਨਾਉਣ ਦਾ ਮਕਸਦ ਆਮ ਲੋਕਾਂ ਨੂੰ ਇਸ ਗੱਲ ਤੋਂ ਜਾਣੂੰ ਕਰਵਾਉਣ ਹੈ ਕਿ ਹੁਣ ਮੁੰਡੇ ਤੇ ਕੁੜੀ ਵਿੱਚ ਕੋਈ ਫ਼ਰਕ ਨਹੀਂ ਬਲਕਿ ਲੜਕੀਆਂ ਹਰ ਖੇਤਰ ਵਿੱਚ ਲੜਕਿਆਂ ਨਾਲੋਂ ਅੱਗੇ ਲੰਘ ਰਹੀਆਂ ਹਨ।ਇਸ ਮੌਕੇ ਪੰਜਾਬੀ ਲੋਕ ਗਾਇਕ ਮਾਸ਼ਾ ਅਲੀ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਇਸ ਮੌਕੇ ਇੱਕ ਬੱਚੀ ਦੀ ਦਾਦੀ ਤੋਂ ਲੋਹੜੀ ਨੂੰ ਅੱਗ ਲਵਾਕੇ ਬਰਾਬਰੀ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਸਮਾਗਮ ‘ਚ ਨਰਿੰਦਰ ਕੁਮਾਰ ਗੋਇਲ,ਸੁਭਾਸ਼ ਗੁਪਤਾ ਖਜਾਨਚੀ ਸਨਾਤਨ ਧਰਮ ਸਭਾ ,ਐਚ ਪੀ ਦੇ ਅਨਿਲ ਕੁਮਾਰ ਵੀ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply