Monday, August 10, 2026

ਡਿਪਲੋਮਾ ਇੰਜੀਨਿਅਰ ਐਸੋਸੀਏਸ਼ਨ ਵਲੋਂ ਨਵੇਂ ਸਾਲ ਦੀ ਡਾਇਰੀ ਰਲੀਜ਼

PPN1501201633

ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ ਸੱਗੂ) – ਡਿਪਲੋਮਾ ਇੰਜੀਨਿਅਰ ਐਸੋਸੀਏਸ਼ਨ ਜੋਨ ਅੰਮ੍ਰਿਤਸਰ ਵੱਲੋਂ ਜੋਨ ਪ੍ਰਧਾਨ ਇੰਜੀ: ਸ਼ਮਸ਼ੇਰ ਸਿੰਘ ਜੋਸ਼ਨ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਿੰਚਾਈ ਅਤੇ ਬਿਜਲੀ ਖੋਜ ਸਸੰਥਾ ਪੰਜਾਬ ਦੇ ਜੁਆਇੰਟ ਡਾਇਰੈਕਟਰ ਡਾ. ਮਨਵਿੰਦਰ ਸਿੰਘ ਨੇ ਜਥੇਬੰਦੀ ਵੱਲੋਂ ਤਿਆਰ ਕੀਤੀ ਗਈ ਨਵੇਂ ਸਾਲ ਦੀ ਡਾਇਰੀ ਲੋਕ ਹਿੱਤ ‘ਚ ਜਾਰੀ ਕੀਤੀ । ਇਸ ਮੌਕੇ ਜੁਆਇੰਟ ਡਾਇਰੈਕਟਰ ਡਾ. ਮਨਵਿੰਦਰ ਸਿੰਘ ਨੇ ਕਿਹਾ ਕਿ ਜੱਥੇਬੰਦੀ ਵੱਲੋਂ ਇੰਜੀਨੀਅਰ ਵਰਗ ਦੀ ਭਲਾਈ ਅਤੇ ਮਹਿਕਮੇ ਦੀ ਬੇਹਤਰੀ ਲਈ ਹਮੇਸ਼ਾਂ ਸਲਾਘਾਯੋਗ ਕੰਮ ਕੀਤੇ ਹਨ । ਇਸ ਮੌਕੇ ਜੋਨਲ ਸੈਕਟਰੀ ਇੰਜੀ: ਉਪਕਾਰ ਸਿੰਘ ਕੋਹਲੀ, ਵਿੱਤ ਸਕੱਤਰ ਇੰਜੀ: ਸੁਰਿੰਦਰ ਮਹਾਜਨ, ਮੁੱਖ ਸਲਾਹਕਾਰ ਇੰਜੀ: ਦਲਜੀਤ ਸਿੰਘ ਕੋਹਲੀ, ਸੀਨੀਅਰ ਮੀਤ ਪ੍ਰਧਾਨ ਇੰਜੀ: ਮਨਪ੍ਰੀਤ ਸਿੰਘ, ਇੰਜੀ: ਸਤਨਾਮ ਸਿੰਘ ਭੁੱਲਰ, ਇੰਜੀ: ਰਾਜੇਸ਼ ਕੁਮਾਰ, ਇੰਜੀ: ਸੁਖਦੇਵ ਸਿੰਘ ਜੋਸ਼ਨ, ਇੰਜੀ: ਰਮਨਪ੍ਰੀਤ, ਇੰਜੀ: ਰੋਹਿਤ ਧਾਪਾ, ਇੰਜੀ: ਸਰਬਜੀਤ ਸਿੰਘ ਭੁੱਲਰ, ਇੰਜੀ: ਕੁਲਦੀਪ ਸਿੰਘ, ਇੰਜੀ: ਗੁਰਮੀਤ ਸਿੰਘ, ਇੰਜੀ: ਗੁਰਿੰਦਰਜੀਤ ਸਿੰਘ ਸੰਧੂ, ਇੰਜੀ: ਬਲਕਾਰ ਸਿੰਘ, ਇੰਜੀ: ਕੁਲਤਾਰ ਸਿੰਘ, ਇੰਜੀ: ਬਲਵਿੰਦਰ ਸਿੰਘ, ਇੰਜੀ: ਮਹਾਵੀਰ ਸਿੰਘ, ਇੰਜੀ: ਸਤਨਾਮ ਸਿੰਘ, ਇੰਜੀ: ਗੁਰਵਿੰਦਰ ਸਿੰਘ, ਇੰਜੀ. ਹਰਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਐਸੋਸੀਏਸ਼ਨ ਦੇ ਅਹੁੱਦੇਦਾਰ ਅਤੇ ਮੈਂਬਰ ਹਾਜ਼ਿਰ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply