ਬਠਿੰਡਾ, 17 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਭਾਰਤੀ ਸੈਨਾ ਵਿੱਚ ਬਤੌਰ ਸੂਬੇਦਾਰ ਸੇਵਾ ਮੁਕਤ ਹੋਏ ਕਰਮਜੀਤ ਸਿੰਘ ਬਰਾੜ ਦੀ ਸੇਵਾ ਮੁਕਤੀ ਸਬੰਧੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਉਨਖ਼ਾਂ ਦੇ ਗ੍ਰਹਿ ਹਜੂਰਾ ਕਪੂਰਾ ਕਲੋਨੀ, ਗਲੀ ਨੰਬਰ 5 ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਰਾਗੀ ਸਿੰਘਾਂ ਵੱਲੋਂ ਸਬਦ ਕੀਰਤਨ ਵੀ ਕੀਤਾ ਗਿਆ। ਇਸ ਮੌਕੇ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ, ਮੁਹੱਲਾ ਨਿਵਾਸੀਆਂ ਵੱਲੋਂ ਉਨਖ਼ਾਂ ਦੀ ਹਮਸਫਰ ਸ੍ਰੀਮਤੀ ਸਵਰਨਜੀਤ ਕੌਰ ਨੂੰ ਯਾਦਗਰੀ ਚਿੰਨ, ਮੋਮੈਟੋਂ, ਤੋਹਫਿਆਂ ਆਦਿ ਨਾਲ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੂਬੇਦਾਰ ਕਰਮਜੀਤ ਸਿੰਘ ਬਰਾੜ ਦੇ ਪਿਤਾ ਸਵਰਗੀ ਬਿੱਕਰ ਸਿੰਘ ਵੀ ਭਾਰਤੀ ਫੌਜ ਵਿੱਚ ਸੈਨਿਕ ਸਨ ਅਤੇ ਉਨਖ਼ਾਂ ਨੇ ਵੀ 30 ਸਾਲਾਂ ਦੀ ਸ਼ਾਨਦਾਰ ਸੇਵਾ ਦੌਰਾਨ ਕਈ ਭਾਰਤੀ ਜੰਗਾਂ ਵਿੱਚ ਹਿੱਸਾ ਲਿਆ ਸੀ। ਇਸ ਮੌਕੇ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ, ਰਜਿੰਦਰ ਸਿੰਘ ਸਿੱਧ,ੂ ਪ੍ਰਧਾਨ ਖਾਲਸਾ ਦੀਵਾਨ ਸਭਾ, ਮਾਸਟਰ ਸ਼ੇਰ ਸਿੰਘ ਬਰਾੜ, ਗੁਰਮੀਤ ਬਰਾੜ ਭਲਾਈਆਣਾ, ਜੰਗੀਰ ਢਪਾਲੀ, ਭਾਈ ਹਰਜੀਤ ਸਿੰਘ, ਭੋਲਾ ਸਿੰਘ ਮਲੂਕਾ ਅਤੇ ਬਾਬਾ ਸਰੂਪ ਸਿੰਘ ਆਦਿ ਨੇ ਸੂਬੇਦਾਰ ਕਰਮਜੀਤ ਸਿੰਘ ਬਰਾੜ ਵੱਲੋਂ ਦੇਸ਼ ਪ੍ਰਤੀ ਨਿਭਾਈਆਂ ਸੇਵਾਵਾਂ ਦੀ ਸਲਾਘਾ ਕੀਤੀ ਅਤੇ ਸਨਮਾਨਿਤ ਵੀ ਕੀਤਾ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media