Monday, July 8, 2024

ਤਖ਼ਤ ਸ੍ਰੀ ਹਜ਼ੂਰ ਸਾਹਿਬ ਜਾਣ ਵਾਲੀ ਗੱਡੀ ਯਾਤਰੀਆਂ ਲਈ ਬਣੀ ਅਭੁੱਲ ਯਾਦ

ਗੁਰਬਾਣੀ ਦੇ ਜਾਪ ਦਾ ਆਨੰਦ ਮਾਣਦੇ ਜਾ ਰਹੇ ਹਨ ਸ਼ਰਧਾਲੂ

PPN1801201601

ਅੰਬਾਲਾ, 18 ਜਨਵਰੀ(ਨਰਿੰਦਰ ਸਿੰਘ ਬਰਨਾਲ)-ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਹਲਕਾ ਫਤਿਹਗੜ੍ਹ ਚੂੜੀਆਂ ਦੀ ਸੰਗਤ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਾਉਣ ਜਾ ਰਹੀ ਛੇਵੀਂ ਰੇਲਗੱਡੀ ਜਿਉਂ-ਜਿਉਂ ਆਪਣੀ ਮੰਜਿਲ ਵੱਲ ਵੱਧਦੀ ਜਾ ਰਹੀ ਹੈ ਉਸਦੇ ਨਾਲ ਹੀ ਸੰਗਤਾਂ ‘ਚ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਵੀ ਵੱਧਦੀ ਜਾ ਰਹੀ ਹੈ। ਯਾਤਰੂ ਰੇਲ ਅੰਦਰ ਚਲ ਰਹੇ ਗੁਰਬਾਣੀ ਦੇ ਜਾਪ ਦਾ ਆਨੰਦ ਮਾਣਦੇ ਹੋਏ ਆਪਣੀ ਮੰਜ਼ਿਲ ਵੱਲ ਅੱਗੇ ਵੱਧ ਰਹੇ ਹਨ। ਛੋਟੇ ਬੱਚਿਆਂ ਲਈ ਆਈ.ਆਰ.ਸੀ.ਟੀ.ਸੀ ਵੱਲੋਂ ਮਨੋਰੰਜ਼ਨ ਲਈ ਵੱਖ-ਵੱਖ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਜਿਨਾਂ ਦਾ ਬੱਚੇ ਬਹੁਤ ਲੁਤਫ਼ ਉਠਾ ਰਹੇ ਹਨ।
ਮੁੱਖ ਮੰਤਰੀ ਤੀਰਥ ਯਾਤਰਾ ਦੌਰਾਨ ਰੇਲ ਗੱਡੀ ਵਿੱਚ ਸਵਾਰ ਯਾਤਰੀਆਂ ਦੇ ਸਮੁਚੇ ਪ੍ਰਬੰਧ ਜਥੇਦਾਰ ਨਿਰੰਦਰ ਸਿੰਘ ਬਾੜਾ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਲ ਜਾ ਰਹੇ ਨੋਡਲ ਅਫਸਰ ਜ਼ਿਲ੍ਹਾ ਟਰਾਂਸਪੋਰਟ ਅਧਿਕਾਰੀ ਡਾ. ਜਗਵਿੰਦਰਜੀਤ ਸਿੰਘ ਗਰੇਵਾਲ ਖੁਦ ਆਪ ਦੇਖ ਰਹੇ ਹਨ। ਇਸ ਦੇ ਨਾਲ ਹੀ ਸਿੰਘ ਵੀ ਯਾਤਰੀਆਂ ਦੀ ਸੇਵਾ ਵਿੱਚ ਜੁੱਟੇ ਹੋਏ ਹਨ। ਜਥੇਦਾਰ ਨਰਿੰਦਰ ਸਿੰਘ ਬਾੜਾ, ਸ. ਜਗਵਿੰਦਰਜੀਤ ਸਿੰਘ ਗਰੇਵਾਲ ਅਤੇ ਚੇਅਰਮੈਨ ਮਾਰਕਿਟ ਕਮੇਟੀ ਬਟਾਲਾ ਸ. ਗੁਰਚਰਨ ਸਿੰਘ ਕਰਵਾਲੀਆਂ ਵੱਲੋਂ ਐਸ. 1 ਤੋਂ ਐਸ. 15 ਤੱਕ ਸਾਰੇ ਸ਼ਰਧਾਲੂਆਂ ਕੋਲ ਜਾ ਕੇ ਖਾਣਾ, ਸਿਹਤ ਸਹੂਲਤਾਂ ਅਤੇ ਕਿਸੇ ਤਰ੍ਹਾਂ ਦੀਆਂ ਸੇਵਾਵਾਂ ਬਾਰੇ ਜਾਣਕਾਰੀ ਲਈ ਜਾ ਰਹੀ ਹੈ। ਆਈ.ਸੀ.ਆਰ.ਟੀ.ਸੀ ਰੇਲ ਮੈਨੇਜਰ ਸ੍ਰੀ ਪ੍ਰਮੋਧ ਸ਼ਰਮਾਂ ਅਤੇ ਸਹਾਇਕ ਮੈਨੇਜਰ ਸ੍ਰੀ ਕੁੰਦਨ ਸਮੁੱਚੇ ਸਟਾਫ ਸਮੇਤ ਰੇਲ ਗੱਡੀ ਦੀ ਸਫਾਈ, ਮੈਡੀਕਲ ਸਹੂਲਤਾਂ ਤੇ ਖਾਣ-ਪੀਣ ਦੇ ਪ੍ਰਬੰਧ ਵੇਖ ਰਹੇ ਹਨ। ਰੇਲ ‘ਚ ਸਵਾਰ ਸਾਰੇ ਯਾਤਰੀਆਂ ਨੂੰ ਰੇਲਵੇ ਵੱਲੋਂ ਬਹੁਤ ਹੀ ਸਵਾਦਸ਼ਟ ਖਾਣਾ ਦਿੱਤਾ ਜਾ ਰਿਹਾ ਹੈ। ਯਾਤਰੀਆਂ ਲਈ ਰੇਲ ਗੱਡੀ ਵਿੱਚ ਤਿੰਨ ਡਾਕਟਰ, ਬੱਚਿਆ ਲਈ ਲੁੱਡੋ, ਕੈਰਮਬੋਰਡ, ਚੈਸ, ਚਾਹ, ਪਾਣੀ ਅਤੇ ਲੰਗਰ ਤੋਂ ਇਲਾਵਾ ਹਜ਼ੂਰ ਸਾਹਿਬ ਪਹੁੰਚ ਕੇ ਯਾਤਰੀਆਂ ਦੇ ਰਹਿਣ ਦਾ ਖਾਣੇ ਦਾ ਸਮੁੱਚਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਮੁਫ਼ਤ ਕੀਤਾ ਗਿਆ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply