Monday, July 8, 2024

ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਾਣ ਵਾਲੀ ਗੱਡੀ ਦੌਰਾਨ ਯਾਤਰਾ ਦੀਆਂ ਅਭੁਲ ਯਾਦਾਂ

ਗੁਰਬਾਣੀ ਦੇ ਰੰਗ ਵਿੱਚ ਰੰਗੇ ਗਏ ਯਾਤਰੂ

PPN1801201602

ਅੰਬਾਲਾ, 18 ਜਨਵਰੀ(ਨਰਿੰਦਰ ਸਿੰਘ ਬਰਨਾਲ)-ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਹਲਕਾ ਫਤਿਹਗੜ੍ਹ ਚੂੜੀਆਂ ਦੀ ਸੰਗਤ ਨੂੰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ ਦੇ ਦਰਸ਼ਨ ਕਰਾਉਣ ਜਾ ਰਹੀ ਛੇਵੀਂ ਰੇਲ ਗੱਡੀ ਜਿਉਂ-ਜਿਉਂ ਆਪਣੀ ਮੰਜਿਲ ਵੱਲ ਵੱਧਦੀ ਜਾ ਰਹੀ ਹੈ ਉਸਦੇ ਨਾਲ ਹੀ ਸੰਗਤਾਂ ‘ਚ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਵੀ ਵੱਧਦੀ ਜਾ ਰਹੀ ਹੈ। ਯਾਤਰੂ ਰੇਲਗੱਡੀ ਅੰਦਰ ਚਲ ਰਹੇ ਗੁਰਬਾਣੀ ਦੇ ਜਾਪ ਦਾ ਆਨੰਦ ਮਾਣਦੇ ਹੋਏ ਆਪਣੀ ਮੰਜ਼ਿਲ ਵੱਲ ਅੱਗੇ ਵੱਧ ਰਹੇ ਹਨ। ਛੋਟੇ ਬੱਚਿਆਂ ਲਈ ਆਈ.ਆਰ.ਸੀ.ਟੀ.ਸੀ ਵੱਲੋਂ ਮਨੋਰੰਜ਼ਨ ਲਈ ਵੱਖ-ਵੱਖ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਜਿਨਾਂ ਦਾ ਬੱਚੇ ਬਹੁਤ ਲੁਤਫ਼ ਉਠਾ ਰਹੇ ਹਨ।
ਮੁੱਖ ਮੰਤਰੀ ਤੀਰਥ ਯਾਤਰਾ ਦੌਰਾਨ ਰੇਲ ਗੱਡੀ ਵਿੱਚ ਸਵਾਰ ਯਾਤਰੀਆਂ ਦੇ ਸਮੁਚੇ ਪ੍ਰਬੰਧ ਜਥੇਦਾਰ ਨਰਿੰਦਰ ਸਿੰਘ ਬਾੜਾ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਲ ਜਾ ਰਹੇ ਨੋਡਲ ਅਫਸਰ ਜ਼ਿਲ੍ਹਾ ਟਰਾਂਸਪੋਰਟ ਅਧਿਕਾਰੀ ਡਾ. ਜਗਵਿੰਦਰਜੀਤ ਸਿੰਘ ਗਰੇਵਾਲ ਖੁਦ ਆਪ ਦੇਖ ਰਹੇ ਹਨ। ਜਥੇਦਾਰ ਨਰਿੰਦਰ ਸਿੰਘ ਬਾੜਾ, ਸ. ਜਗਵਿੰਦਰਜੀਤ ਸਿੰਘ ਗਰੇਵਾਲ ਅਤੇ ਚੇਅਰਮੈਨ ਮਾਰਕਿਟ ਕਮੇਟੀ ਬਟਾਲਾ ਸ. ਗੁਰਚਰਨ ਸਿੰਘ ਕਰਵਾਲੀਆਂ ਵੱਲੋਂ ਐਸ. 1 ਤੋਂ ਐਸ. 15 ਤੱਕ ਸਾਰੇ ਸ਼ਰਧਾਲੂਆਂ ਕੋਲ ਜਾ ਕੇ ਖਾਣਾ, ਸਿਹਤ ਸਹੂਲਤਾਂ ਅਤੇ ਕਿਸੇ ਤਰ੍ਹਾਂ ਦੀਆਂ ਸੇਵਾਵਾਂ ਬਾਰੇ ਜਾਣਕਾਰੀ ਲਈ ਜਾ ਰਹੀ ਹੈ। ਇਸ ਤੋਂ ਇਲਾਵਾ ਕੈਪਟਨ ਬੂਆ ਸਿੰਘ, ਬਾਵਾ ਸਿੰਘ ਸਰਪੰਚ ਖੋਦੇ ਬੇਟ, ਬਲਦੇਵ ਸਿੰਘ ਸਰਪੰਚ ਠੱਠਾ, ਬੁੱਧ ਸਿੰਘ ਕਿਲਾ ਦੇਸਾ ਸਿੰਘ, ਗੁਰਪ੍ਰੀਤ ਸਿੰਘ, ਮੁਖਤਿਆਰ ਸਿੰਘ, ਰਤਨ ਸਿੰਘ, ਬਖਸ਼ੀਸ਼ ਸਿੰਘ ਕੋਟ ਖਜ਼ਾਨਾ, ਜਗਵਿੰਦਰਪਾਲ ਸਿੰਘ, ਜਸਵੰਤ ਸਿੰਘ, ਸ਼ਿੰਗਾਰਾ ਸਿੰਘ, ਰਣਜੋਧ ਸਿੰਘ ਸਰਪੰਚ ਬੁਲੋਵਾਲ, ਹਰਦੇਵ ਸਿੰਘ ਸਰਪੰਚ ਕੋਠੇ ਵੱਲੋਂ ਵੀ ਸੰਗਤਾਂ ਦੀ ਹਰ ਸਹੂਲਤ ਦਾ ਖਿਆਲ ਰੱਖਿਆ ਜਾ ਰਿਹਾ ਹੈ।
ਆਈ.ਸੀ.ਆਰ.ਟੀ.ਸੀ ਰੇਲ ਮੈਨੇਜਰ ਸ੍ਰੀ ਪ੍ਰਮੋਧ ਸ਼ਰਮਾਂ ਅਤੇ ਸਹਾਇਕ ਮੈਨੇਜਰ ਸ੍ਰੀ ਕੁੰਦਨ ਸਮੁੱਚੇ ਸਟਾਫ ਸਮੇਤ ਰੇਲ ਗੱਡੀ ਦੀ ਸਫਾਈ, ਮੈਡੀਕਲ ਸਹੂਲਤਾਂ ਤੇ ਖਾਣ-ਪੀਣ ਦੇ ਪ੍ਰਬੰਧ ਵੇਖ ਰਹੇ ਹਨ। ਰੇਲ ‘ਚ ਸਵਾਰ ਸਾਰੇ ਯਾਤਰੀਆਂ ਨੂੰ ਰੇਲਵੇ ਵੱਲੋਂ ਬਹੁਤ ਹੀ ਸਵਾਦਸ਼ਟ ਖਾਣਾ ਦਿੱਤਾ ਜਾ ਰਿਹਾ ਹੈ। ਯਾਤਰੀਆਂ ਲਈ ਰੇਲ ਗੱਡੀ ਵਿੱਚ ਤਿੰਨ ਡਾਕਟਰ, ਬੱਚਿਆ ਲਈ ਲੁੱਡੋ, ਕੈਰਮਬੋਰਡ, ਚੈਸ, ਚਾਹ, ਪਾਣੀ ਅਤੇ ਲੰਗਰ ਤੋਂ ਇਲਾਵਾ ਸ੍ਰੀ ਹਜ਼ੂਰ ਸਾਹਿਬ ਪਹੁੰਚ ਕੇ ਯਾਤਰੀਆਂ ਦੇ ਰਹਿਣ ਦਾ ਖਾਣੇ ਦਾ ਸਮੁੱਚਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਮੁਫ਼ਤ ਕੀਤਾ ਗਿਆ ਹੈ। ਇਸੇ ਦੌਰਾਨ ਸਮੂਹ ਸੰਗਤ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਪ੍ਰਸੰਸਾ ਕਰਦੀ ਹੋਈ ਸੀਨੀਅਰ ਆਗੂ ਸ. ਨਿਰਮਲ ਸਿੰਘ ਕਾਹਲੋਂ ਤੇ ਸ. ਰਵੀਕਰਨ ਸਿੰਘ ਕਾਹਲੋਂ ਦਾ ਧੰਨਵਾਦ ਕਰ ਰਹੀਆਂ ਹਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply