Monday, August 10, 2026

ਸੜਕ ਹਾਦਸੇਵਿੱਚ 2 ਦੀ ਮੌਤ, ਇੱਕ ਜਖਮੀ

PPN1801201611

ਪੱਟੀ, 18 ਜਨਵਰੀ (ਅਵਤਾਰ ਸਿਘ ਢਿੱਲੋਂ, ਰਣਜੀਤ ਮਾਹਲਾ) – ਪੱਟੀ ਸਰਹਾਲੀ ਰੋਡ ‘ਤੇ ਸਥਿੱਤ ਪਿੰਡ ਬੁਰਜ ਰਾਏ ਕੇ ਦੇ ਨਜ਼ਦੀਕ ਇੱਕ ਸੜਕ ਦੁਰਘਟਨਾ ‘ਚ ਦੋ ਵਿਅਕਤੀਆਂ ਦੀ ਮੋਤ ਹੋ ਗਈ, ਜਦਕਿ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਲਸੀਆ ਥਾਣਾ ਭਿੱਖੀਵਿੰਡ ਦੇ ਵਸਨੀਕ ਤਿੰਨ ਚਚੇਰੇ ਭਰਾ ਸਤਨਾਮ ਸਿੰਘ ਪੁੱਤਰ ਜੈਮਲ ਸਿੰਘ,ਅਮਰ ਸਿੰਘ ਪੁੱਤਰ ਸੁਖਜਿੰਦਰ ਸਿੰਘ ਅਤੇ ਜਸਵੰਤ ਸਿੰਘ ਪੁੱਤਰ ਧੀਰਾ ਸਿੰਘ ਸਤਕਾਰ ਪੈਲਸ ਨਜ਼ਦੀਕ ਸਰਹਾਲੀ ਵਿਖੇ ਕਿਸੇ ਵਿਆਹ ਸਮਾਗਮ ‘ਚ ਸ਼ਾਮਲ ਹੋਣ ਉਪਰੰਤ ਮਾਰੂਤੀ ਜ਼ੈਨ ਕਾਰ ਨੰਬਰ ਪੀ ਬੀ 12 ਐਲ 3099 ‘ਤੇ ਵਾਪਸ ਜਾ ਰਹੇ ਸਨ, ਕਿ ਪੱਟੀ ਸਰਹਾਲੀ ਰੋਡ ‘ਤੇ ਬੁਰਜ ਰਾਏ ਕੇ ਦੇ ਨਜ਼ਦੀਕ ਕਾਰ ਬੇਕਾਬੂ ਹੋ ਕੇ ਖੰਬੇ ਨਾਲ ਜਾ ਟਕਰਾਈ। ਜਿਸ ਦੌਰਾਨ ਜਸਵੰਤ ਸਿੰਘ ਅਤੇ ਅਮਰ ਸਿੰਘ ਦੀ ਘਟਨਾ ਸਥਾਨ ‘ਤੇ ਹੀ ਮੋਤ ਹੋ ਗਈ ਅਤੇ ਸਤਨਾਮ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਪੁਲਸ ਥਾਣਾ ਸਰਹਾਲੀ ਦੇ ਮੁਖੀ ਗੁਰਵਿੰਦਰ ਸਿੰਘ ਅਲੌਖ ਨੇ ਦੱਸੀਆ ਕਿ ਮ੍ਰਿਤਕ ਦੇਹਾਂ ਵਾਰਿਸਾ ਨੂੰ ਸੋਪ ਦਿੱਤੀਆ ਗਈਆ ਹਨ ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply