ਜੰਡਿਆਲਾ ਗੁਰੂ, 20 ਜਨਵਰੀ (ਹਰਿੰਦਰ ਪਾਲ ਸਿੰਘ) ਸਬ-ਡਵੀਜਨ ਸਾਂਝ ਕਮਿਊਨਟੀ ਪੁਲਿਸੰਗ ਸੋਸਾਇਟੀ ਜੰਡਿਆਲਾ ਗੁਰੂ ਅੰਮ੍ਰਿਤਸਰ ਦਿਹਾਤੀ ਵੱਲੋਂ ਸੰਤ ਸਿੰਘ ਸੁੱਖਾ ਸਿੰਘ ਮਾਡਰਨ ਸਕੂਲ ਗੁੰਨੋਵਾਲ(ਜੰਡਿਆਲਾ ਗੁਰੂ) ਵਿਖੇ ਵਿਦਿਆਰਥੀਆਂ ਨੂੰ ਸੁਵਿਧਾ ਸੈਂਟਰ ਦੁਆਰਾ ਦਿੱਤੀਆਂ ਜਾਂਦੀਆ ਸਹੂਲਤਾਂ ਤੋ ਜਾਣੂ ਕਰਵਾਉਣ ਲਈ ਇੱਕ ਕੈਂਪ ਦਾ ਅਯੋਜਨ ਕੀਤਾ ਗਿਆ ।ਇਸ ਮੌਕੇ ਸੁਵਿਧਾ ਸੈਂਟਰ ਦੇ ਇੰਚਾਰਜ ਇੰਸਪੈਕਟਰ ਕਮਲੇਸ਼ ਚੰਦ ਨੇ ਦੱਸਿਆ ਕਿ ਨੌਕਰੀ ਲੈਣ ਲਈ ਪੁਲਿਸ ਵੈਰੀਫਿਕੇਸ਼ਨ, ਚੋਰੀ ਹੋਏ ਵਾਹਨ ਦੀ ਰਿਪੋਰਟ, ਅਸਲਾ ਲਾਇਸੈਂਸ ਲੈਣ ਲਈ, ਪਾਸਪੋਰਟ ਵੈਰੀਫਾਈ ਲਈ, ਮੇਲੇ, ਪ੍ਰਦਰਸ਼ਨੀਆ, ਖੇਡਾਂ, ਸਮਾਗਮਾਂ ਲਈ ਅਤੇ ਕਿਸੇ ਤਰਾਂ ਦੀ ਵੀ ਗੁੰਮਸ਼ੁਦਾ ਚੀਜ਼ ਦੀ ਰਿਪੋਰਟ ਲਿਖਵਾਉਣ ਲਈ ਸਰਕਾਰੀ ਫੀਸ ਜਮਾਂ ਕਰਵਾ ਕੇ ਬਿਨਾ ਰਿਸ਼ਵਤ ਦਿੱਤਿਆਂ ਆਪਣਾ ਕੰਮ ਕਰਵਾ ਸਕਦੇ ਹੋ।ਉਹਨਾ ਦੱਸਿਆ ਕਿ ਕੋਈ ਵੀ ਕੰਮ ਕਰਵਾਉਣਾ ਹੋਵੇ ਆਪ ਨੂੰ ਸਰਕਾਰੀ ਫੀਸ ਦੀ ਰਸੀਦ ਦਿੱਤੀ ਜਾਂਦੀ ਹੈ ਅਤੇ ਸਮਾਂ ਦੱਸਿਆ ਜਾਂਦਾ ਹੈ ਕਿ ਤਹਾਡਾ ਕੰਮ ਕਿੰਨੇ ਸਮੇ ਵਿੱਚ ਹੋਵੇਗਾ ਆਪ ਨੂੰ ਵਾਰ ਵਾਰ ਚੱਕਰ ਨਹੀ ਕੱਟਣੇ ਪੈਣਗੇ।ਉਹਨਾ ਵਿਦਿਆਰਥੀਆਂ ਵਿੱਚ ਪਰਚੇ ਵੀ ਵੰਡੇ ਜਿੰਨਾ ਵਿੱਚ ਸੁਵਿਧਾ ਕੇਂਦਰ ਵੱਲੋਂ ਦਿਤਿਆਂ ਜਾਣ ਵਾਲੀਆਂ ਤਕਰੀਬਨ 41 ਸੇਵਾਵਾਂ ਦਾ ਵੇਰਵਾ ਸ਼ਾਮਲ ਸੀ। ਇਸ ਮੌਕੇ ਟਰੈਫਿਕ ਐਜੂਕੇਸ਼ਨ ਸੈਲ ਜਿਲਾ ਅੰਮ੍ਰਿਤਸਰ ਦਿਹਾਤੀ ਦੇ ਇੰਚਾਰਜ਼ ਏ.ਐਸ.ਆਈ ਪ੍ਰਭਦਿਆਲ ਸਿੰਘ ਬੱਚਿਆਂ ਨੂੰ ਟਰੈਫਿਕ ਨਿਯਮਾਂਾ ਤੋ ਇਲਾਵਾ ਨਸ਼ਿਆਂ ਤੋ ਹੋਣ ਵਾਲੇ ਨੁਕਸਾਨ ਅਤੇ ਫਸਟਏਡ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਸਕੂਲ ਦੇ ਪ੍ਰਿੰਸੀਪਲ ਸਤਪਾਲ ਸਿੰਘ ਨੇ ਆਈ ਹੋਈ ਟੀਮ ਦਾ ਧੰਨਵਾਦ ਕੀਤਾ।ਇਸ ਮੌਕੇ ਏ ਐਸ ਆਈ ਸਤਬੀਰ ਸਿੰਘ, ਹੈਡਕਾਂਸਟੇਬਲ ਰਣਜੀਤ ਸਿੰਘ, ਹੈਡਕਾਂਸਟੇਬਲ ਇੰਦਰਮੋਹਣ ਸਿੰਘ, ਸ਼ੀਲਾ ਸ਼ਰਮਾ, ਕੌਰਸਿੰਘ, ਗਗਨਦੀਪ ਸਿੰਘ, ਹਰਜਿੰਦਰ ਕੌਰ, ਕਵਲਜੀਤ ਕੌਰ, ਰਾਣੀ, ਅਮਨਦੀਪ ਕੌਰ ਅਤ ਹਰਪ੍ਰੀਤ ਕੌਰ ਆਦਿ ਹਾਜਰ ਸਨ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media