Saturday, August 8, 2026

ਜਨਰਲ ਸਟੋਰ ਦੀ ਦੁਕਾਨ ਨੂੰ ਲੱਗੀ ਅੱਗ ‘ਤੇ ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ

PPN2101201601

ਬਟਾਲਾ, 20 ਜਨਵਰੀ (ਨਰਿੰਦਰ ਸਿੰਘ ਬਰਨਾਲ) – ਸਥਾਨਕ ਟਿੱਬਾ ਬਾਜ਼ਾਰ ਸਥਿਤ ਇਕ ਜਨਰਲ ਸਟੋਰ ਦੇ ਅੱਗ ਦੀ ਭੇਟ ਚੜ੍ਹਨ ਨਾਲ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੋਣ ਦਾ ਸਮਾਚਾਰ ਮਿਲਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਚੰਦਰ ਜਨਰਲ ਸਟੋਰ ਦੇ ਮਾਲਕ ਸੁਰਿੰਦਰ ਬਾਂਸਲ ਪੁੱਤਰ ਸਵ. ਨਰੇਸ਼ ਬਾਂਸਲ ਵਾਸੀ ਡੋਗਰਾ ਮੁੱਹਲਾ ਬਟਾਲਾ ਨੇ ਦੱਸਿਆ ਕਿ ਉਹ ਵੱਡਾ ਬਾਜ਼ਾਰ ਵਿਖੇ ਜਨਰਲ ਸਟੋਰ ਚਲਾਉਂਦਾ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਵੀ ਆਪਣਾ ਜਨਰਲ ਸਟੋਰ ਬੰਦ ਕਰਕੇ ਘਰ ਵਿਚ ਚਲਾ ਗਿਆ ਅਤੇ ਅੱਜ ਸਵੇਰੇ 6 ਵਜੇ ਮੁਹੱਲਾ ਵਾਸੀਆਂ ਨੇ ਆਣ ਕੇ ਦੱਸਿਆ ਕਿ ਤੁਹਾਡੀ ਦੁਕਾਨ ਨੂੰ ਅੱਗ ਲੱਗੀ ਹੈ, ਜਿਸ ‘ਤੇ ਉਹ ਤੁਰੰਤ ਮੌਕੇ ‘ਤੇ ਪਹੁੰਚੇ ਤਾਂ ਦੇਖਿਆ ਕਿ ਦੁਕਾਨਫ਼ਜਨਰਲ ਸਟੋਰ ਅੰਦਰੋਂ ਧੂੰਆਂ ਨਿਕਲ ਰਿਹਾ ਸੀ। ਸੁਰਿੰਦਰ ਬਾਂਸਲ ਨੇ ਦੱਸਿਆ ਕਿ ਜਨਰਲ ਸਟੋਰ ਖੋਲ੍ਹਣ ‘ਤੇ ਪਤਾ ਚੱਲਿਆ ਕਿ ਦੁਕਾਨ ਅੰਦਰ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ।ਉਸ ਦੱਸਿਆ ਕਿ ਇਸ ਅੱਗ ਲੱਗਣ ਨਾਲ ਉਨ੍ਹਾਂ ਦਾ ਲੱਖਾਂ ਦਾ ਮਾਲੀ ਨੁਕਸਾਨ ਹੋਇਆ ਹੈ। ਦੁਕਾਨ ਮਾਲਕ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਵਾਲਿਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਸੁਰਿੰਦਰ ਬਾਂਸਲ ਨੇ ਸ਼ੱਕ ਪ੍ਰਗਟਾਇਆ ਕਿ ਉਸਦੀ ਦੁਕਾਨ ਨੂੰ ਕਿਸੇ ਵਲੋਂ ਅੱਗ ਲਗਾਈ ਗਈ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਚੌਕੀ ਸਿੰਬਲ ਬਟਾਲਾ ਦੇ ਇੰਚਾਰਜ ਏ. ਐੱਸ. ਆਈ ਹਰਦੀਪ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਰਿਪੋਰਟ ਦਰਜ ਕਰ ਲਈ ਹੈ।

Check Also

ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …

Leave a Reply