ਪਠਾਨਕੋਟ, 21 ਜਨਵਰੀ (ਪ.ਪ)- ਡੇਅਰੀ ਵਿਕਾਸ ਵਿਭਾਗ ਪਠਾਨਕੋਟ ਵੱਲੋਂ ਲੋਕਾਂ ਅਤੇ ਦੁੱਧ ਵਿਕਰੇਤਾਵਾਂ ਨੂੰ ਜਾਗਰੂਕ ਕਰਨ ਲਈ ਪਿੰਡ ਪਠਾਨਚੱਕ ਵਿਖੇ ਇੱਕ ਰੋਜਾਂ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਸ. ਹਰਦੀਪ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪਠਾਨਕੋਟ ਨੇ ਕੀਤਾ। ਇਸ ਕੈਂਪ ਵਿੱਚ ਘਰਾਂ ਵਿੱਚ ਛੋਟੇ ਪੱਧਰ ‘ਤੇ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀ ਬਰੀਡਿੰਗ, ਫੀਡਿੰਗ ਅਤੇ ਮੈਨੇਜਮੈਂਟ ਧਿਆਨ ਰੱਖ ਕੇ ਪਸ਼ੂਆਂ ਤੋਂ ਪੂਰੀ ਮਾਤਰਾਂ ਵਿੱਚ ਦੁੱਧ ਦੀ ਪ੍ਰੋਡਕਸ਼ਨ ਲੈਣ ਲਈ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਹੀ ਕਮਰਸ਼ੀਅਲ ਡੇਅਰੀ ਫਾਰਮਿੰਗ ਲਈ ਵਿਭਾਗੀ ਸਕੀਮਾਂ ਅਤੇ ਸਰਕਾਰ ਵੱਲੋਂ ਮਿਲਦੀਆਂ ਸਹੂਲਤਾਂ ਪ੍ਰਤੀ ਜਾਣਕਾਰੀ ਦਿੱਤੀ ਗਈ। ਇਸ ਕੈਂਪ ਦਾ ਉਦੇਸ਼ ਹਾਈਟੈਂਕ ਤਰੀਕੇ ਨਾਲ ਪਸ਼ੂਆਂ ਦੀ ਦੇਖ ਭਾਲ ਅਤੇ ਪਸ਼ੂਆਂ ਤੋਂ ਪੂਰੀ ਮਾਤਰਾਂ ਵਿੱਚ ਦੁੱਧ ਦਾ ਉਤਪਾਦਨ ਕਰਕੇ ਪਸ਼ੂ ਪਾਲਕਾਂ ਦੀ ਇਨਕਮ ਵਿੱਚ ਵਾਧਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਕੈਂਪ ਬੇਰੋਜਗਾਰ ਨੋਜਵਾਨਾਂ ਲਈ ਆਪਣਾ ਰੋਜਗਾਰ ਸ਼ੁਰੂ ਕਰਨ ਬਹੁਤ ਲਾਭਦਾਇਕ ਹੁੰਦੇ ਹਨ। ਜਿਸ ਤੋਂ ਜਾਣਕਾਰੀ ਪ੍ਰਾਪਤ ਕਰਕੇ ਆਪਣਾ ਡੇਅਰੀ ਦਾ ਧੰਦਾ ਸ਼ੁਰੂ ਕਰ ਸਕਦੇ ਹਨ। ਇਸ ਮੌਕੇ ‘ਤੇ ਹੋਰਨਾ ਤੋਂ ਇਲਾਵਾ ਸਰਵਸ੍ਰੀ ਕੁਲਵਿੰਦਰ ਬੀਰ ਸਿੰਘ ਰੰਧਾਵਾ ਡੇਅਰੀ ਵਿਕਾਸ ਇੰਸਪੈਕਟਰ, ਕੁਲਵਿੰਦਰ ਸਿੰਘ ਡੇਅਰੀ ਵਿਕਾਸ ਇੰਸਪੈਕਟਰ, ਰਾਜੀਵ ਕੁਮਾਰ ਡੇਅਰੀ ਫੀਲਡ ਸਹਾਇਕ, ਕਰਨਪ੍ਰਤਾਪ ਸਿੰਘ ਡੇਅਰੀ ਫੀਲਡ ਸਹਾਇਕ, ਰਵੀ ਸਿੰਘ ਵੈਟਨਰੀ ਅਫਸ਼ਰ ਆਦਿ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media