Wednesday, September 9, 2026

ਆਂਧਰਾ ਪ੍ਰਦੇਸ਼ ਤੇ ਆਸਾਮ ਵਿੱਚ ਸਿ’ਖ ਮਿਸ਼ਨ ਸਥਾਪਿਤ ਕੀਤੇ ਜਾਣਗੇ – ਜਥੇ: ਅਵਤਾਰ ਸਿੰਘ

avtar Makkar

ਅੰਮ੍ਰਿਤਸਰ, 23 ਜਨਵਰੀ (ਗੁਰਪ੍ਰੀਤ ਸਿੰਘ)- ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਗੁਹਾਟੀ (ਆਸਾਮ) ਅਤੇ ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼) ਵਿਖੇ ਸਿ’ਖ ਮਿਸ਼ਨਾਂ ਦੀ ਸਥਾਪਨਾ ਕੀਤੀ ਜਾਵੇਗੀ।ਇਥੋਂ ਜਾਰੀ ਪ੍ਰੈੱਸ ਨੋਟ ਵਿੱਚ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਵਾਲਾ ਦੇਂਦਿਆਂ ਦੱਸਿਆ ਕਿ ਜਿੱਥੇ ਪੰਜਾਬ ਤੇ ਹਰਿਆਣਾ ਵਿੱਚ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਲਈ ਗੁਰਬਾਣੀ ਕੰਠ ਤੇ ਸਿੱਖ ਇਤਿਹਾਸ ਸਬੰਧੀ ਮੁਕਾਬਲੇ ਤੇ ਥਾਂੁਥਾਂ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ, ਓਥੇ ਸ਼ੋ੍ਰਮਣੀ ਕਮੇਟੀ ਵ’ਲੋਂ ਵਿਸ਼ੇਸ਼ ਉਪਰਾਲਿਆਂ ਤਹਿਤ ਗੁਹਾਟੀ (ਆਸਾਮ) ਅਤੇ ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼) ਵਿਖੇ ਸਿ’ਖ ਮਿਸ਼ਨਾਂ ਦੀ ਸਥਾਪਨਾ ਕੀਤੀ ਜਾਵੇਗੀ। ਸ. ਬੇਦੀ ਅਨੁਸਾਰ ਗੁਹਾਟੀ ਵਿਖੇ ਮਿਸ਼ਨ ਦਾ ਉਦਘਾਟਨ 20 ਮਾਰਚ ਨੂੰ ਹੋਵੇਗਾ।ਉਨ੍ਹਾਂ ਕਿਹਾ ਕਿ ਗੁਹਾਟੀ ਮਿਸ਼ਨ ਵਿਖੇ ਪ੍ਰਚਾਰਕਾਂ ਦੀ ਚੋਣ ਕਰਨ ਲਈ ਸ. ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ, ਡਾ. ਰੂਪ ਸਿੰਘ, ਸ. ਮਨਜੀਤ ਸਿੰਘ ਸਕੱਤਰ ਅਤੇ ਸ. ਸਤਬੀਰ ਸਿੰਘ ਓ ਐੱਸ ਡੀ ਤੇ ਅਧਾਰਿਤ ਚਾਰ ਮੈਂਬਰੀ ਸਬੁਕਮੇਟੀ ਬਣਾ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਸ਼ਿਕਲੀਗਰ ਤੇ ਵਣਜਾਰਿਆਂ ਦਾ ਗੜ੍ਹ ਮੰਨੇ ਜਾਂਦੇ ਵਿਸ਼ਾਖਾਪਟਨਮ (ਆਂਧਰਾ-ਪ੍ਰਦੇਸ਼) ਵਿਖੇ ਵੀ ਸੰਗਤਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਸਿੱਖ ਮਿਸ਼ਨ ਖੋਲ੍ਹਿਆ ਜਾਵੇਗਾ।ਜਿਸ ਨਾਲ ਸਿਕਲੀਗਰ ਤੇ ਵਣਜਾਰੇ ਸਿ’ਖਾਂ ਨੂੰ ਸਿ’ਖ ਧਰਮ ਦੀ ਕੀਮਤੀ ਰਹੂਰੀਤਾਂ, ਇਤਿਹਾਸ ਤੇ ਮਰਯਾਦਾ ਸਬੰਧੀ ਜਾਣਕਾਰੀ ਮਿਲੇਗੀ ਤੇ ਉਹ ਹੋਰ ਸਿ’ਖੀ ਵਿਵਿੱਚ ਪਰਪ’ਕ ਹੋਣਗੇ।ਇਸ ਲਈ ਡਾ. ਰੂਪ ਸਿੰਘ ਤੇ ਸ. ਸਤਬੀਰ ਸਿੰਘ ਓ ਐੱਸ ਡੀ ਦੇ ਆਧਾਰਿਤ ਦੋ ਮੈਂਬਰੀ ਸਬ ਕਮੇਟੀ ਬਣਾਈ ਗਈ ਹੈ ਜੋ ਮੌਕਾ ਵੇਖ ਕੇ ਸਾਰੀ ਰਿਪੋਰਟ ਦੇਵੇਗੀ।
ਸ. ਬੇਦੀ ਨੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਦੀ ਸੁਚੱਜੀ ਅਗਵਾਈ ਵਿੱਚ ਭਗਤ ਧੰਨਾ ਜੀ ਦਾ 600 ਸਾਲਾ ਜਨਮ ਦਿਹਾੜਾ 11-12 ਅਤੇ 13 ਮਾਰਚ 2016 ਨੂੰ ਧੂਆਂ ਕਲਾਂ ਜ਼ਿਲ੍ਹਾ ਟਾਕ, ਰਾਜਿਸਥਾਨ ਵਿਖੇ ਮਨਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਭਗਤ ਧੰਨਾ ਜੀ ਦੀ ਬਾਣੀ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ।ਉਨ੍ਹਾਂ ਕਿਹਾ ਕਿ ਭਗਤ ਧੰਨਾ ਜੀ ਦਾ ਪਾਵਨ ਜਨਮ ਦਿਹਾੜਾ ਮਨਾਉਂਦਿਆਂ ਸ਼ੋ੍ਰਮਣੀ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਨਗਰੁਕੀਰਤਨ ਅੰਮ੍ਰਿਤਸਰ ਤੋਂ ਭਗਤ ਜੀ ਦੇ ਜਨਮ ਅਸਥਾਨ ਧੂਆਂ ਕਲਾਂ ਤੱਕ ਆਯੋਜਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਿ’ਖ ਕੌਮ ਦੇ ਮਹਾਨ, ਸੂਰਬੀਰ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦਾ 300 ਸਾਲਾ ਸ਼ਹੀਦੀ ਦਿਹਾੜਾ ਜੋ 16 ਜੂਨ 2016 ਨੂੰ ਆ ਰਿਹਾ ਹੈ ਦੇ ਸਬੰਧ ਵਿਵਿੱਚ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਇਕ ਵਿਸ਼ਾਲ ਸ਼ਹੀਦੀ ਮਾਰਚ ਗੁਰਦਾਸ ਨੰਗਲ ਗੜ੍ਹੀ ਤੋਂ ਦਿੱਲੀ ਤੱਕ ਜਾਵੇਗਾ।ਇਸ ਦਾ ਰੂਟ ਲਗਭਗ ਜਲਦ ਹੀ ਤਹਿ ਕਰ ਲਿਆ ਜਾਵੇਗਾ ਤੇ ਇਹ ਮਾਰਚ ੧੫ ਦਿਨਾਂ ਦਾ ਹੋਵੇਗਾ।ਉਨ੍ਹਾਂ ਕਿਹਾ ਕਿ ਇਸ ਸ਼ਤਾਬਦੀ ਨੂੰ ਸਮਰਪਿਤ ਇਕ ਯਾਦਗਾਰ ਸੋਵੀਨਰ ਤੇ ਪੁਸਤਕ ਵੀ ਸੰਗਤਾਂ ਨੂੰ ਸਮਰਪਿਤ ਕੀਤੀ ਜਾਵੇਗੀ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply