Friday, October 2, 2026

ਪੰਜਾਬੀ ਸਾਹਿਤ ਅਕਾਡਮੀ ਤੇ ਲੋਕ ਲਿਖਾਰੀ ਮੰਚ ਬਟਾਲਾ ਵਲੋਂ ਪੰਜ ਸਾਹਿਤਕ ਪੱਤ੍ਰਿਕਾਵਾਂ ਦਾ ਸਨਮਾਨ 27 ਨੂੰ

PPN2401201602ਬਟਾਲਾ, 24 ਜਨਵਰੀ (ਨਰਿੰਦਰ ਸਿੰਘ ਬਰਨਾਲ)- ਪੰਜਾਬੀ ਸਾਹਿਤ ਅਕਾਦਮੀ , ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਵੱਲੋ ਬਟਾਲਾ ਕਲੱਬ ਬਟਾਲਾ ਵਿਖੇ 27 ਜਨਵਰੀ ਨੂੰ 10.00 ਵਜੇ ਕਵੀ ਦਰਬਾਰ ਤੇ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ। ਸਨਮਾਨ ਸਮਾਰੋਹ ਦੇ ਸਬੰਧ ਵਿੱਚ ਜਾਣਕਾਰੀ ਦੌਰਾਨ ਡਾ ਅਨੂੰਪ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੇ ਦੱਸਿਆ ਕਿ ਇਸ ਸਮਾਗਮ ਵਿਚ ਪੰਜ ਸਾਹਿਤਕ ਪੱਤ੍ਰਿਕਾਵਾਂ ਦਾ ਸਨਮਾਨ ਕੀਤਾ ਜਾਵੇਗਾ ਤੇ ਇਕ ਕਵੀਦਰਬਾਰ ਵੀ ਕਰਵਾਇਆ ਜਾ ਜਾਵੇਗਾ। ਡਾ. ਰਵਿੰਦਰ ਸਵਾਗਤੀ ਸਬਦ ਕਹਿਣਗੇ, ਮੁੱਖ ਮਹਿਮਾਨ ਸ੍ਰੀ ਸੌਰਭ ਕੁਮਾਰ ਅਰੋੜਾ, ਐਸ.ਡੀ.ਐਮ ਬਟਾਲਾ ਹੋਣਗੇ। ਡਾ. ਜੋਗਿੰਦਰ ਸਿੰਘ ਕੈਰੋਂ ਪ੍ਰਧਾਂਨਗੀ ਇਸ ਸਮਾਗਮ ਦੀ ਪ੍ਰਧਾਨਗੀ ਕਰਨਗੇ।ਪ੍ਰਧਾਨਗੀ ਮੰਡਲ ਵਿਚ ਡਾ. ਐਸ ਤਰਸੇਮ, ਕੰਵਰਜੀਤ ਸਿੰਘ ਭੱਠਲ, ਸ੍ਰੀਮਤੀ ਅਰਤਿੰਦਰ ਕੌਰ ਸੰਧੂ ਤੇ ਸ੍ਰੀ ਬਲਜਿੰਦਰ ਮਾਨ ਸਮਾਗਮ ਦੀ ਸੋਭਾਂ ਵਧਾਉਣਗੇ।ਇਸ ਤੋਂ ਇਲਾਵਾ ਡਾ. ਸੁਖਦੇਵ ਸਿੰਘ ਸਿਰਸਾ ਪ੍ਰਧਾਨ, ਡਾ. ਸੁਰਜੀਤ ਸੀਨੀਅਰ ਮੀਤ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਦੇ ਮੀਤ ਪ੍ਰਧਾਂਨ ਸੰਧੂ ਬਟਾਲਵੀ, ਸੁਰਿੰਦਰ ਨਿਮਾਣਾ ਜਨਰਲ ਸਕੱਤਰ, ਨਿਰੰਜਨ ਸਿੰਘ ਪੱਡਾ, ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਦੇ ਮਂੈਬਰ ਤੇ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੀਆਂ ਸਿਰਕੱਢ ਸਖਸ਼ੀਅਤਾਂ ਕਵੀ ਦਰਬਾਰ ਤੇ ਸਨਮਾਨ ਸਮਾਰੋਹ ਦੀ ਸੋਭਾ ਵਧਾਉਣਗੀਆਂ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply