Sunday, March 15, 2026

ਪੱਤਰਕਾਰ ਜੋਗਿੰਦਰ ਸਿੰਘ ਮਾਣਾ ਦੀ ਮਾਤਾ ਪੂਰਨ ਕੌਰ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ

ਸਮਾਜਿਕ, ਰਾਜਨੀਤਿਕ ਤੇ ਧਾਰਮਿਕ ਆਗੂਆਂ ਵਲੋਂ ਸ਼ਰਧਾਂਜਲੀ ਭੇਂਟ

PPN2401201608ਚੌਂਕ ਮਹਿਤਾ, 24 ਜਨਵਰੀ (ਸਿੰਕਦਰ ਸਿੰਘ ਖਾਲਸਾ)- ਚੌਕ ਮਹਿਤਾ ਤੋ ਪੱਤਰਕਾਰ ਜੋਗਿੰਦਰ ਸਿੰਘ ਮਾਣਾ ਜਰਨਲ ਸਕੱਤਰ ਪ੍ਰੈਸ ਐਸੋਸੀਏਸ਼ਨ ਮਹਿਤਾ ਦੀ ਮਾਤਾ ਪੂਰਨ ਕੌਰ ਜੋ ਕਿ ਬੀਤੀ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਉਨ੍ਹਾਂ ਨਮਿਤ ਰੱਖੇ ਗਏ ਸ੍ਰੀ ਅਖੰਡ ਸਾਹਿਬ ਦੇ ਭੋਗ ਉਨਾਂ ਦੇ ਗ੍ਰਹਿ ਕਸਬਾ ਮਹਿਤਾ ਵਿਖੇ ਪਾਏ ਗਏ ਉਪਰੰਤ ਜਲੰਧਰ ਜੀ ਟੀ ਰੋਡ ਚੌਂਕ ਮਹਿਤਾ ਚੌਂਕ ਵਿਖੇ ਸਜਾਏ ਗਏ ਖੁੱਲੇ ਪੰਡਾਲ’ਚ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਰਣਜੀਤ ਸਿੰਘ ਜੀ ਦੇ ਜੱਥੇ ਵਲੋਂ ਵਿਰਾਗਮਈ ਕੀਰਤਨ ਦੁਆਰਾ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ।ਉਪਰੰਤ ਇਸ ਵਿਛੜੀ ਹੋਈ ਰੂਹ ਨੂੰ ਇਲਾਕੇ ਦੀਆਂ ਸਮਾਜਸੇਵੀ, ਧਾਰਮਿਕ ਤੇ ਰਾਜਨੀਤਿਕ ਸਖਸ਼ੀਅਤਾਂ ਵਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਆਪਣੇ ਸੰਬੋਧਨ ਵਿਚ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ ਨੇ ਹਰਬੰਸ ਸਿੰਘ ਪੁਰਬਾ,ਗੋਪਾਲ ਸਿੰਘ ਅਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪਰਗਟਾਵਾ ਕਰਦਿਆਂ ਮਾਤਾ ਪੂਰਨ ਕੌਰ ਨੂੰ ਸਰਧਾਂਜਲੀ ਦਿੱਤੀ। ਸਰਧਾਂਜਲੀ ਦੇਂਣ ਵਾਲ਼ਿਆਂ ਵਿਚ ਹੋਰਨਾ ਤੋਂ ਇਲਾਵਾ ਪ੍ਰੈਸ ਐਸੋ. ਬਾਬਾ ਬਾਕਲਾ ਸ਼ੈਲਿੰਦਰਜੀਤ ਰਾਜਨ ਪ੍ਰਧਾਨ, ਪਿੰ੍ਰ. ਬਚਿੱਤਰ ਤਰਸਿੱਕਾ, ਚੰਡੀਗੜ ਪੰਜਾਬ ਜਰਨਲਿਸਟ ਐਸੋ: ਤੋਂ ਅਹੁਦੇਦਾਰ ਜਗਦੀਸ਼ ਸਿੰਘ ਬਮਰਾਹ, ਹਰਿੰਜਦਰ ਸਿੰਘ ਨੰਗਲੀ ਸਰਕਲ ਪ੍ਰਧਾਨ, ਬਾਬਾ ਸੁਖਵੰਤ ਸਿੰਘ ਚੰਨਣਕੇ, ਪਿੰ੍ਰਸੀਪਲ ਬਚਿੱਤਰ ਸਿੰਘ, ਸ੍ਰੀ  ਨਰਿੰਦਰ ਰਾਏ, ਪ੍ਰਧਾਨ ਰਕੇਸ ਕੁਮਾਰ ਜੀ, ਗੁਰਪ੍ਰੀਤ ਸਿੰਘ ਮੱਤੇਵਾਲ, ਆਪ ਆਗੂ ਬਲਜੀਤ ਸਰਾਂ, ਕੈਪਟਨ ਸਿੰਘ ਪ੍ਰਧਾਨ ਪ੍ਰੈਸ ਕਲੱਬ ਮਹਿਤਾ, ਸਾਬਕਾ ਸਰਪੰਚ ਪ੍ਰਮਜੀਤ ਸਿੰਘ ਸੰਧੂ, ਸਰਪੰਚ ਮਾਸਟਰ ਅਜਾਦ ਸਿੰਘ, ਸਰਪੰਚ ਰਜਿੰਦਰ ਸਿੰਘ ਉਦੋਨੰਗਲ, ਸਰਪੰਚ ਮੇਜਰ ਸਿੰਘ ਸਹੋਤਾ ਚੰਨਣਕੇ, ਹਰਗੋਪਾਲ ਸਿੰਘ ਰੰਧਾਵਾ, ਮਾਸਟਰ ਸੁਖਰਾਜ ਸਿੰਘ ਕਾਹਲੋਂ, ਗੁਰਮੁੱਖ ਸਿੰਘ ਸਾਹਬਾ ਡਇਰੈਕਟਰ ਮਾਰਕੀਟ ਕਮੇਟੀ, ਜਤਿੰਦਰ ਸਿੰਘ ਲੱਧਾਮੁੰਡਾ, ਤੇਜਿੰਦਰਪਾਲ ਸਿੰਘ ਲਾਡੀ, ਐਸ.ਐਚ.ਓ ਸੁਖਵਿੰਦਰ ਸਿੰਘ, ਏ.ਐਸ.ਆਈ ਪ੍ਰਭਦਿਆਲ ਸਿੰਘ, ਕਾਮਰੇਡ ਬਲਵਿੰਦਰ ਸਿੰਘ ਦੁਧਾਲਾ ,ਜਸਵਿੰਦਰ ਸਿੰਘ. ਪਲਵਿੰਦਰ ਸਿੰਘ ਜ਼ੀਰਕਪੁਰ, ਲਖਵਿੰਦਰ ਸਿੰਘ ਧਾਮੀ, ਇਕਬਾਲਜੀਤ ਸਿੰਘ ਲਾਡੀ ਫਿਰੋਜ਼ਪੁਰ ਆਦਿ ਪ੍ਰਮੁੱਖ ਸ਼ਖਸਿਆਤਾਂ ਨੇ ਆਪਣੇ ਸਰਧਾਂ ਦੇ ਫੁੱਲ ਭੇਟ ਕੀਤੇ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply