Friday, April 17, 2026

ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਰਾਸ਼ਟਰੀ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ

ਨਵੀਂ ਦਿੱਲੀ, 24 ਜਨਵਰੀ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ 25 ਬੱਚਿਆਂ ਨੂੰ ਰਾਸ਼ਟਰੀ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ।ਪੁਰਸਕਾਰ ਜਿੱਤਣ ਵਾਲੇ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਜ਼ਰ ਦਿਮਾਗ, ਤੇਜ਼ ਸੋਚ, ਨਿਰਸਵਾਰਥ ਦ੍ਰਿੜ ਸੰਕਲਪ ਅਤੇ ਸੰਕਟ ਵਿੱਚ ਫਸੇ ਸਾਥੀਆਂ ਦੇ ਲਈ ਸੰਵੇਦਨਸ਼ੀਲਤਾ, ਇਨ੍ਹਾਂ ਬੱਚਿਆਂ ਦੁਆਰਾ ਦਿਖਾਏ ਗਏ ਸਾਹਸ ਮਹੱਤਵਪੂਰਨ ਤੱਤ ਸਨ।
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਪੁਰਸਕਾਰ ਜਿੱਤਣ ਵਾਲਿਆਂ ਲਈ ਇਹ ਸਮਝਣਾ ਵੀ ਜਰੂਰੀ ਹੈ ਕਿ ਬਹਾਦਰੀ ਦਾ ਇਹ ਕਾਰਨਾਮਾ ਹੀ ਆਪਣੇ ਆਪ ਵਿੱਚ ਅੰਤਿਮ ਨਹੀਂ ਬਣ ਜਾਣ ਚਾਹੀਦਾ । ਉਨ੍ਹਾਂ ਕਿਹਾ ਕਿ ਜੀਵਨ ਨੂੰ ਵਿਕਾਸ ਮਾਰਗ ਤੇ ਅੱਗੇ ਲਿਜਾਣ ਲਈ ਯਤਨ ਨਿਰੰਤਰ ਜਾਰੀ ਰਹਿਣੇ ਚਾਹੀਦੇ ਹਨ ਅਤੇ ਬੱਚਿਆਂ ਨੂੰ ਆਪਣੇ ਕਰੀਅਰ (ਚੳਰੲੲਰ) ਦੇ ਵਿਕਾਸ ਵੱਲ ਹਮੇਸ਼ਾਂ ਧਿਆਨ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਆਪਣੀ ਸਰਵੋਤਮ ਕਾਬਲੀਅਤ ਨਾਲ ਨਿਰੰਤਰ ਸਮਾਜ ਸੇਵਾ ਕਰਨ ਲਈ ਤਤਪਰ ਰਹਿਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੁਆਰਾ ਰਿਲੀਜ਼ ਕੀਤੀ ਗਈ ਕਿਤਾਬ *ਲਾਈਫ ਪ੍ਰੌਗਰੈਸ਼ਨ ਆਫ ਨੈਸ਼ਨਲ ਬਰੇਵਰੀ ਅਵਾਰਡ* ਵਿੱਚ ਇਨ੍ਹਾਂ ਪਹਿਲੂਆਂ ਨੂੰ ਛੂਹਿਆ ਗਿਆ ਹੈ।
ਇਸ ਮੌਕੇ ‘ਤੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਮੇਨਕਾ ਗਾਂਧੀ ਵੀ ਹਾਜ਼ਰ ਸਨ।ਬਹਾਦਰੀ ਲਈ ਰਾਸ਼ਟਰੀ ਪੁਰਸਕਾਰ ਦੇਣ ਦੀ ਸਕੀਮ ਭਾਰਤੀ ਬਾਲ ਭਲਾਈ ਪਰਿਸ਼ਦ (ਆਈਸੀਸੀਡਬਲਿਊ) ਦੁਆਰਾ ਬੱਚਿਆਂ ਨੂੰ ਢੁੱਕਵੀਂ ਮਾਨਤਾ ਦੇਣ ਲਈ ਸ਼ੁਰੂ ਕੀਤੀ ਗਈ ਸੀ, ਜਿਹੜੇ ਬਹਾਦਰੀ ਦੇ ਖੇਤਰ ਵਿੱਚ ਸ਼ਾਨਦਾਰ ਉਪਲਬਧੀਆਂ ਪ੍ਰਾਪਤ ਕਰਕੇ ਆਪਣੀ ਵਿਲੱਖਣ ਪਹਿਚਾਣ ਬਣਾਉਂਦੇ ਹਨ ਅਤੇ ਉਹ ਦੂਜੇ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਇੱਕ ਉਦਾਹਰਣ ਬਣਦੇ ਹਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply