ਅੰਮ੍ਰਿਤਸਰ, 24 ਜਨਵਰੀ (ਗੁਰਚਰਨ ਸਿੰਘ) – ਦਰਬਾਰ ਬਾਬਾ ਸੋਹਣੇ ਸ਼ਾਹ ਚਿਸ਼ਤੀ ਸਾਬਰੀ ਫਰੀਦੀ, ਪੀਰ ਰਾਜਸ਼ਾਹ ਚਿਸ਼ਤੀ ਸਾਬਰੀ ਦੇ ਗੱਦੀਨਸ਼ੀਨ ਬਾਬਾ ਸਲੀਮ ਸ਼ਾਹ, ਹਜਰਤ ਬੀਬੀ ਰੀਟਾ ਸ਼ਾਹ, ਤਾਹੀਰ ਸ਼ਾਹ ਦੀ ਅਗਵਾਈ ਵਿੱਚ ਗੌਂਸਪਾਕ ਗਿਆਰਵੀ ਵਾਲੀ ਸਰਕਾਰ ਦਾ ਬੇੜਾ ਲੈ ਕੇ ਸੰਗਤਾਂ ਦਾ ਜਥਾ ਬਿਆਸ ਲਈ ਸ਼ਹੀਦ ਉਧਮ ਸਿੰਘ ਨਗਰ ਤੋਂ ਰਵਾਨਾ ਕੀਤਾ।ਜਿਸ ਵਿੱਚ ਵਿਧਾਇਕ ਓਮ ਪ੍ਰਕਾਸ਼ ਸੋਨੀ ਨੇ ਪਹੁੰਚ ਕੇ ਹਾਜਰੀਆਂ ਭਰੀਆਂ, ਜਿੰਨਾਂ ਨੂੰ ਬਾਬਾ ਸਲੀਮ ਸ਼ਾਹ ਨੇ ਸਨਮਾਨਿਤ ਕੀਤਾ।ਇਸ ਸਮੇਂ ਗੱਲਬਾਤ ਕਰਦਿਆਂ ਬਾਬਾ ਸਲੀਮ ਸ਼ਾਹ ਨੇ ਕਿਹਾ ਕਿ ਗੌਂਸਪਾਕ ਗਿਆਰਵੀ ਵਾਲੀ ਸਰਕਾਰ ਦਾ ਬੇੜਾ ਬਿਆਸ ਨਹਿਰ ਵਿੱਚ ਤਾਰਨ ਲਈ ਜਾਣ ਵਾਲੇ ਜਥੇ ਵਲੋਂ ਅਰਦਾਸ ਕੀਤੀ ਹੈ।ਇਸ ਮੌਕੇ ਬਾਬਾ ਨਸੀਬ ਸ਼ਾਹ, ਬਾਬਾ ਜੂਗਨੂ ਸ਼ਾਹ, ਕਾਂਤਾ ਪ੍ਰਧਾਨ, ਢੋਲ੍ਹਾ ਪ੍ਰਧਾਨ, ਕਾਂਤਾ ਗਿੱਲ, ਭੋਲ੍ਹਾ ਪ੍ਰਧਾਨ, ਨਵੀਨ, ਡਾ.ਗੁਰਮੀਤ, ਹਰਭਜਨ, ਭੋਲ੍ਹਾਂ, ਸੇਵਾਦਾਰ ਕਾਂਤਾ ਆਦਿ ਹਾਜਰ ਸਨ।ਸੰਗਤਾਂ ਦੇ ਨੂੰ ਲੰਗਰ ਵੀ ਵਰਤਾਇਆ ਗਿਆ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media