Monday, October 12, 2026

ਸਾਹਿਤ ਸਭਾ ਚੋਗਾਵਾਂ ਵੱਲੋਂ ਸ਼ੇਰਗਿੱਲ ਤੇ ਪੱਪੂ ਪੰਡੋਰੀ ਦਾ ਸਨਮਾਨ

PPN2501201502

ਚੋਗਾਵਾਂ, 25 ਜਨਵਰੀ (ਪ.ਪ) – ਪੰਜਾਬੀ ਸਾਹਿਤ ਸਭਾ ਚੋਗਾਵਾਂ ਰਜਿ: ਦੀ ਮਾਸਿਕ ਇਕੱਤਰਤਾ ਸਰਕਾਰੀ ਸੀਨੀਅਰ ਸਕੰਡਰੀ ਸਕੂਲ ਕੋਹਾਲੀ ਵਿਖੇ ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸ਼ਹੀਦ ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ ਸੋਸਾਇਟੀ ਦੇ ਚੇਅਰਮੈਨ ਜਥੇਦਾਰ ਅਮਰੀਕ ਸਿੰਘ ਸ਼ੇਰਗਿੱਲ ਅਤੇ ਉਘੇ ਗੀਤਕਾਰ ਪੱਪੂ ਪੰਡੋਰੀ ਵਾਲਾ ਨੂੰ ਸਭਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।ਮੀਟਿੰਗ ਦੌਰਾਨ ਜਨ: ਸਕੱਤਰ ਪ੍ਰਿੰ; ਗੁਰਬਾਜ ਸਿੰਘ ਤੋਲਾ ਨੰਗਲ ਸਰਪਰਸਤ ਗੋਪਾਲ ਸਿੰਘ ਨਿਮਾਣਾ, ਗੁਰਜਿੰਦਰ ਸਿੰਘ ਬਘਿਆੜੀ ,ਲਾਲੀ ਕੋਹਾਲਵੀ, ਅੰਗਰੇਜ ਸਿੰਘ ਦੌਲੋਵਾਲੀਆ, ਸੰਤੋਖ ਸਿੰਘ ਰਾਹੀ, ਗੁਰਚਰਨ ਸਿੰਘ ਚੰਨਾ ਰਾਣੀਵਾਲੀਆ, ਡਾ: ਸੁਖਦੇਵ ਸਿੰਘ ਪਾਂਧੀ, ਹਰਜ’ਸ ਦਿਲਬਰ ਅਤੇ ਸਤਨਾਮ ਸਿੰਘ ਅੋਲਖ ਆਦਿ ਨੇ ਕਾਵਿ ਰਚਨਾਵਾ ਪੇਸ਼ ਕੀਤੀਆਂ ਜਿੰਨਾ ਤੇ ਉਸਾਰੂ ਬਹਿਸ ਵੀ ਹੋਈ ।ਸਭਾ ਵੱਲੋਂ 14 ਫਰਵਰੀ, ਐਤਵਾਰ ਨੂੰ ਸਭਾ ਦੇ ਮੈਂਬਰਾਂ ਦੀ ਸਾਂਝੀਆਂ ਰਚਨਾਵਾਂ ਦੀ ਪੁਸਤਕ ‘ਨਵੀਂ ਰੌਸ਼ਨੀ’ ਤੇ ਵਿਚਾਰ ਚਰਚਾ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply