Thursday, July 2, 2026

ਸ੍ਰੀ ਹਰਗੋਬਿੰਦਰਪੁਰ ਵਿਖੇ ਏ.ਡੀ.ਸੀ ਵਿਕਾਸ ਸ੍ਰੀ ਰਾਕੇਸ਼ ਕੁਮਾਰ ਨੇ ਵੋਟਰ ਦਿਵਸ ਦੀ ਦੱਸੀ ਮਹਾਨਤਾ

PPN2501201503

ਬਟਾਲਾ, 25 ਜਨਵਰੀ (ਨਰਿੰਦਰ ਸਿੰਘ ਬਰਨਾਲ)- ਵਿਦਿਆਰਥੀਆਂ ਵਿੱਚ ਲੋਕਤੰਤਰ ਦੀ ਭਾਵਨਾਂ ਤੇ ਆਪਣੇ ਵੋਟ ਦੇ ਅਧਿਕਾਰ ਨੂੰ ਮੁੱਖ ਰੱਖਦਿਆਂ ਜਿਲ੍ਹਾ ਗੁਰਦਾਸਪੁਰ ਵਿਖੇ ਜਿਲ੍ਹਾਂ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਜੀਤ ਸਿੰਘ ਸੈਣੀ ਵੱਲੋ ਜਾਰੀ ਹਦਾਇਤਾਂ ਨੂੰ ਮੁੱਖ ਰੱਖਦਿਆਂ ਵੱਖ ਵੱਖ ਸਕੂਲਾਂ ਵਿੱਚ ਵੋਟਰ ਦੀ ਮਹਾਨਤਾਂ ਨੂੰ ਵਿਦਿਆਰਥੀਆਂ ਤੱਕ ਪਹੁਚਾਉਣ ਦੇ ਮਕਸਦ ਨਾਲ ਵੋਟਰ ਦਿਵਸ ਮਨਾਇਆ ਗਿਆ।ਇਸੇ ਲੜੀ ਅਧੀਨ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਸ੍ਰੀ ਹਰਗੋਬਿੰਦਰ ਪੁਰ ਵਿਖੇ ਏ ਡੀ ਸੀ ਵਿਕਾਸ ਸ੍ਰੀ ਪ੍ਰੋ. ਰਾਕੇਸ਼ ਕੁਮਾਰ ਤੇ ਉਪ ਜਿਲਾ ਸਿਖਿਆ ਅਫਸਰ ਸੰਕੈਡਰੀ ਸ੍ਰੀ ਸੰਤੋਖ ਰਾਜ ਸਿੰਘ, ਉਪ ਜਿਲਾ ਸਿਖਿਆ ਅਫਸਰ ਐਲੀਮੈਟਰੀ ਸ੍ਰੀ ਬਲਬੀਰ ਸਿੰਘ ਤੇ ਸਕੂਲ ਪ੍ਰਿੰਸੀਪਲ ਤੇ ਜਿਲ੍ਹਾ ਨਿਰੀਖਣ ਟੀਮ ਇੰਚਾਰਜ਼ ਸ੍ਰੀ ਅਮਰਜੀਤ ਸਿੰਘ ਭਾਟੀਆਂ ਵੱਲੋ ਸਕੂਲ ਵਿਖੇ ਵੋਟਰ ਦਿਵਸ ਮਨਾਇਆ ਜਿਸ ਦੌਰਾਨ ਸ੍ਰੀ ਰਾਕੇਸ ਕੁਮਾਰ ਏ.ਡੀ.ਸੀ ਵਿਕਾਸ ਨੇ ਵਿਦਿਆਰਥੀਆਂ ਨੂੰ ਵੋਟ ਦਾ ਇਸਤੇਮਾਲ ਸਬੰਧੀ ਵਿਦਿਆਰਥੀਆਂ ਨੂੰ ਸਹੀ ਸੋਚ ਦੀਵਰਤੋ ਕਰਨ ਵਾਸਤੇ ਪ੍ਰੇਰਿਆ ਤੇ ਲੋਕਤੰਤਰ ਵਿੱਚ ਵੋਟ ਦੀ ਮਹੱਤਤਾ ਬਾਰੇ ਵੱਖ ਸਖਸੀਅਤਾ ਨੈ ਵਿਚਾਰ ਪੇਸ਼ ਕੀਤੇ। ਸਰਕਾਰੀ ਸੀਨੀਅਰ ਸੰਕੈਡਰੀ ਕੰਨਿਆ ਧਰਮਪੁਰਾ ਕਲੌਨੀ ਬਟਾਲਾ ਵਿਖੇ ਪ੍ਰਿੰਸੀਪਲ ਕਮ ਪ੍ਰਿੰਸੀਪਲ ਸ੍ਰੀ ਭਾਂਰਤ ਭੂਸ਼ਨ ਦੀ ਪ੍ਰਧਾਨਗੀ ਹੇਠ ਵੋਟਰ ਦਿਵਸ ਮਨਾਇਆ ਤੇ ਵਿਦਿਆਰਥੀਆਂਨੂੰ ਵੋਟਰ ਤੇ ਵੋਟ ਦੀ ਮਹਾਨਤਾ ਬਾਰੇ ਦੱਸਿਆ। ਸਰਕਾਰੀ ਹਾਈ ਸਕੂਲ ਪਸਨਾਵਾਲ ਵਿਖੇ ਜਤਿੰਦਰ ਕੁਮਾਰ ਵੱਲੋ ਬੀ ਐਲ ੳ ਦੇ ਨਾਲ ਮਿਲਕੇ ਵੋਟਰ ਦਿਵਸ ਮਨਾਇਆ ਗਿਆ ਤੇ ਵਿਦਿਆਰਥੀਆਂ ਨੂੰ ਵੋਟ ਦੀ ਸਹੀ ਵਰਤੋ ਕਰਨ ਵਾਸਤੇ ਵਿਚਾਰ ਪੇਸ਼ ਕੀਤੇ।
ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੌਂੜਾ ਛਿੱਤਰਾਂ ਵਿਖੇ ਪ੍ਰਿੰਸੀਪਲ ਕੁਲਕੀਪ ਸਿੰਘ ਬਾਜਵਾ ਦਾ ਨਿਗਰਾਨੀ ਹੇਠ ਸਕੂਲ ਸਟਾਫ ਨੇ ਵੋਟਰ ਦਿਵਸ ਤੇ ਵੋਟ ਦੀ ਠੀਕ ਵਰਤੋ ਕਰਨ ਵਾਸਤੇ ਸਹੂੰ ਚੁੱਕੀ ਤੇ ਵਿਦਿਆਰਥੀਆਂ ਨੂੰ ਵੀ ਦੇਸ਼ ਦੀ ਉਨਤੀ ਹਿੱਤ ਵੋਟ ਦੇ ਇਸਤੇਮਾਲ ਬਾਰੇ ਵਿਸ਼ਥਾਰ ਪੂਰਵਕ ਸਮਝਾਇਆ ਗਿਆ।ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਨੌਸਿਹਰਾ ਮੱਝਾ ਸਿੰਘ ਵਿਖੇ ਵੋਟ ਦੀ ਮਹਾਨਤਾ ਦੇ ਸਬੰਧ ਵਿਚ ਪ੍ਰਿੰਸੀਪਲ ਪਰਮਜੀਤ ਕੌਰ ਨੇ ਵਿਦਿਆਰਥੀਆਂ ਤੇ ਅਧਿਆਪਕਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਇੱਕ ਵੋਟਰ ਦੀ ਜਿੰਮਵਾਰੀ ਬਣਦੀ ਹੈ ਕਿ ਹੈ ਕਿ ਲੋਕ ਤੰਤਰ ਦੇ ਵਿਕਾਸ ਵਾਸਤੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਤੇ ਦੇਸ਼ ਦੀ ਤਰੱਕੀ ਵਿਚ ਹਿੱਸਾ ਪਾਉਣ। ਸਰਕਾਰੀ ਹਾਈ ਸਕੂਲ ਡੇਅਰੀਵਾਲ ਦਰੋਗਾ ਵਿਖੇ ਵੀ ਵੋਟਰ ਦਿਵਸ ਮਨਾਉਦਿਆਂ ਸਕੂਲ ਮੁਖ ਅਧਿਆਪਕ ਗੁਰਮੁਖ ਸਿੰਘ ਤੇ ਪ੍ਰੇਮ ਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਸਬੰਧੀ ਸਮਝਾਇਆ ਤੇ ਸਹੁੰ ਚੁਕਾਈ ਕਿ ਵੋਟ ਦਾ ਸਹੀ ਇਸਤੇਮਾਲ ਕਰਕੇ ਲੋਕ ਤੰਤਰ ਵਿਚ ਹਿੱਸਾ ਪਾਉਣਗੇ। ਸਕੂਲ ਵਿਚ ਨਿਤੇਸ ਕੁਮਾਰ, ਧਰਮਿੰਦਰ, ਕਮਲਦੀਪ ਸਿੰਘ ਡੀ.ਪੀ, ਨਵਦੀਪ ਕੌਰ, ਗੁਰਮੁਖ ਸਿੰਘ ਪਟਵਾਰੀ ਬੀ ਐਲ ਉ ਡੇਹਰੀਵਾਲ ਦਰੋਗਾ ਹਾਜ਼ਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ

ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਮੀਰੀ ਪੀਰੀ ਦੇ …

Leave a Reply