
ਬਠਿੰਡਾ, 25 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਦੇ ਦਲਿਤ ਵਿਦਿਆਰਥੀ ਰੋਹਿਤ ਵੇਮੁੱਲਾ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਰਾ ਹੈ ਇਸ ਮੁੱਦੇ ਨੂੰ ਲੈਕੇ ਅੱਜ ਸ਼ਹਿਰ ਬਠਿੰਡਾ ਵਿੱਚ ਜਿਲ੍ਹਾ ਕਾਂਗਰਸ ਸ਼ਹਿਰੀ ਦੇ ਕਾਂਗਰਸੀ ਵਰਕਰਾਂ ਨੇ ਕਾਂਗਰਸ ਭਵਨ ਤੋਂ ਲੈਕੇ ਸ਼ਹਿਰ ਦੇ ਵੱਖ ਵੱਖ ਬਜਾਰਾਂ ਰਾਹੀਂ ਫਾਇਰ ਬ੍ਰਿਗੇਡ ਚੌਂਕ ਤੱਕ ਰੋਸ ਮਾਰਚ ਕਰਕੇ ਕੇਂਦਰੀ ਸਿੱਖਿਆ ਮੰਤਰੀ ਸਮ੍ਰਿਤੀ ਇਰਾਨੀ ਦਾ ਪੁਤਲਾ ਫੂਕਿਆ ਪ੍ਰਧਾਨ ਮੋਹਨ ਲਾਲ ਝੁੰਬਾ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾਂ ਨੇ ਕਾਂਗਰਸ ਭਵਨ ਤੋਂ ਲੈਕੇ ਸ਼ਹਿਰ ਦੇ ਵੱਖ ਵੱਖ ਬਜਾਰਾਂ ਰਾਹੀਂ ਫਾਇਰ ਬ੍ਰਿਗੇਡ ਚੌਂਕ ਤੱਕ ਰੋਸ ਮਾਰਚ ਕਰਕੇ ਕੇਂਦਰੀ ਸਿੱਖਿਆ ਮੰਤਰੀ ਸਮ੍ਰਿਤੀ ਇਰਾਨੀ ਦਾ ਪੁਤਲਾ ਫੂਕਿਆ ਗਿਆ ਉਥੇ ਹੀ ਮਹਿੰਗਾਈ ਕਾਰਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਹਰਮੰਦਰ ਸਿੰਘ ਜੱਸੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਤੇ ਉਹਨਾਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਸਿੱਖਿਆ ਮੰਤਰੀ ਤੋਂ ਅਸਤੀਫੇ ਦੀ ਮੰਗ ਕੀਤੀ ਉਥੇ ਹੀ ਦੋਸ਼ ਲਾਏ ਕਿ ”ਭਾਰਤ ਲਈ ਅੱਛੇ ਦਿਨ” ਲਿਆਉਣ ਵਾਲੇ ਮੋਦੀ ਸਾਹਿਬ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਹੁਣ ਹੱਦ ਹੋ ਗਈ ਹੈ ਅਤੇ ਫੀਸਾਂ ਵਿੱਚ ਲਗਾਤਾਰ ਕੀਤੇ ਜਾ ਰਹੇ ਵਾਧੇ ਤੋਂ ਦੁਖੀ ਵਿਦਿਆਰਥੀ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਹਨ ਜਿਸ ਕਰਕੇ ਅੱਜ ਤਾਮਿਲਨਾਡੂ ਵਿੱਚ ਵੀ ਤਿੰਨ ਵਿਦਿਆਰਥੀਆਂ ਨੇ ਵਧੀਆਂ ਫੀਸਾਂ ਭਰਨ ਤੋਂ ਅਸਮਰੱਥ ਹੋਣ ਕਰਕੇ ਖੁਦਕੁਸ਼ੀ ਕਰ ਲਈ। ਉਹਨਾਂ ਕਿਹਾ ਕਿ ਜੇਕਰ ਮੋਦੀ ਸਾਹਿਬ ਦੇ ਇਹ ਅੱਛੇ ਦਿਨ ਖੁਦਕੁਸ਼ੀਆਂ ਵਾਲੇ ਹਨ ਤਾਂ ਉਸ ਤੋਂ ਭਾਰਤ ਵਾਸੀ ਤੌਬਾ ਕਰਦੇ ਹਨ ਕਿਉਂਕਿ ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਫੀਸਾਂ ਦੇਣ ਤੋਂ ਅਸਮਰੱਥ ਵਿਦਿਆਰਥੀ ਖੁਦਕੁਸ਼ੀਆਂ ਕਰ ਰਹੇ ਹੋਣ ਕਿਉਂਕਿ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਕਰਕੇ ਪਹਿਲਾਂ ਹੀ ਵਪਾਰੀ, ਕਿਸਾਨ, ਮੁਲਾਜ਼ਮ ਵਰਗ ਦਾ ਕਚੂੰਬਰ ਨਿਕਲ ਚੁੱਕਿਆ ਹੈ। ਉਹਨਾਂ ਕਿਹਾ ਕਿ ਜੇਕਰ ਮੋਦੀ ਸਾਹਿਬ ਦੇਸ਼ ਦਾ ਭਲਾ ਚਾਹੁੰਦੇ ਹਨ ਤਾਂ ਤੁਰੰਤ ਸਿੱਖਿਆ ਮੰਤਰੀ ਸਮ੍ਰਿਤੀ ਇਰਾਨੀ ਤੇ ਪਰਚਾ ਦਰਜ ਕਰਵਾਕੇ ਅਸਤੀਫਾ ਲੈਣ। ਉਹਨਾਂ ਇਹ ਵੀ ਦੋਸ਼ ਲਾਏ ਕਿ ਦੇਸ਼ ਦੇ ਹਸਪਤਾਲਾਂ, ਮੈਡੀਕਲ ਕਾਲਜਾਂ, ਯੂਨੀਵਰਸਿਟੀਆਂ ਵਿੱਚ ਵੀ ਬੁਰਾ ਹਾਲ ਹੈ ਜਿਸ ਕਰਕੇ ਅੱਜ ਭਾਰਤ ਦੁਨੀਆਂ ਵਿੱਚ ਸਿੱਖਿਆ, ਸਿਹਤ ਸਹੂਲਤਾਂ ਦੇ ਖੇਤਰ ਵਿੱਚ ਬਹੁਤ ਪਛੜ ਚੁੱਕਿਆ ਹੈ ਜਿਸ ਲਈ ਮੋਦੀ ਸਰਕਾਰ ਸਿੱਧੇ ਤੌਰ ਤੇ ਜਿੰਮੇਵਾਰ ਹੈ ਕਿਉਂਕਿ ਵਧੀਆਂ ਫੀਸਾਂ ਅਤੇ ਸਹੂਲਤਾਂ ਨਾ ਮਿਲਣਾ ਲੋਕਤੰਤਰ ਦਾ ਘਾਣ ਕਰਨ ਵਾਲੀ ਗੱਲ ਹੈ। ਉਹਨਾਂ ਇਹ ਵੀ ਦੋਸ਼ ਲਾਏ ਕਿ ਪੰਜਾਬ ਵਿੱਚ ਵੀ ਕੇਂਦਰੀ ਯੂਨੀਵਰਸਿਟੀਆਂ ਅਧੀਨ ਵਿਦਿਆਰਥੀ ਫੀਸਾਂ ਭਰਨ ਤੋਂ ਅਸਮਰੱਥ ਹੋਕੇ ਸਿੱਖਿਆ ਤੋਂ ਪਾਸੇ ਹੱਟ ਰਹੇ ਹਨ। ਉਹਨਾਂ ਕਿਹਾ ਕਿ ਭਾਰਤ ਵਾਸੀ ਹੁਣ ਕਾਂਗਰਸ ਸਰਕਾਰ ਨੂੰ ਯਾਦ ਕਰਦੇ ਹਨ। ਉਹਨਾਂ ਵਾਅਦਾ ਕੀਤਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਬਨਣ ਤੇ ਜਿੱਥੇ ਕੇਂਦਰੀ ਯੂਨੀਵਰਸਿਟੀਆਂ ਦੀਆਂ ਫੀਸਾਂ ਰੱਦ ਕਰਾਉਣ ਲਈ ਯਤਨ ਕੀਤੇ ਜਾਣਗੇ ਉਥੇ ਹੀ ਭਾਰਤ ਸਰਕਾਰ ਬਨਣ ਤੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਉਪਰਾਲੇ ਕੀਤੇ ਜਾਣਗੇ।
ਇਸ ਮੌਕੇ ਜਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਗੁਰਾ ਸਿੰਘ ਤੁੰਗਵਾਲੀ, ਕੇਕੇ ਅਗਰਵਾਲ, ਇਕਬਾਲ ਢਿੱਲੋਂ, ਜਨਰਲ ਸਕੱਤਰ ਰੁਪਿੰਦਰ ਬਿੰਦਰਾ, ਮੀਤ ਪ੍ਰਧਾਨ ਅਸ਼ਵਨੀ ਗੋਇਲ, ਵਿਜੇ ਗੋਇਲ, ਬਲਜੀਤ ਸਿੰਘ ਯੂਥ ਪ੍ਰਧਾਨ, ਸੁਖਦੇਵ ਸਿੰਘ ਯੂਥ ਆਗੂ, ਸੁਖਦੀਪ ਸਿੰਘ ਯੂਥ ਆਗੂ, ਸੁਖਦੀਪ ਰਾਮ, ਪ੍ਰਵੀਨ ਕਾਲੀਆ, ਅਭੇ ਖੰਗਨਵਾਲ, ਜਗਮੀਤ ਸਿੰਘ, ਰਾਮ ਐਮਸੀ, ਮੈਡਮ ਰਣਜੀਤ ਕੌਰ ਰੋਮਾਣਾ, ਰਜਨੀ ਬਾਲਾ, ਅਮਰ ਕੌਰ, ਤੁਲਸੀ ਦਾਸ ਪਚੇਰਵਾਲ, ਰਣਧੀਰ ਸਿੰਘ ਦੁੱਨੇਵਾਲ, ਬਲਦੇਵ ਸਿੰਘ, ਗੁਰਦਾਸ ਸਿੰਘ, ਵਿਜੇ ਵਸ਼ਿਸ਼ਟ, ਜਸਵੀਰ ਮਹਿਰਾਜ, ਪ੍ਰੀਤਮ ਬਰਾੜ, ਰਮੇਸ਼ ਮੇਸ਼ਾ, ਪਵਨ ਕੁਮਾਰ, ਸੁਖਦੇਵ ਰਾਮਗੜ੍ਹੀਆ, ਰਜਿੰਦਰ ਸਿੰਘ ਮੌੜ, ਹਰਦੀਪ ਸਿੰਘ, ਪਰਵਿੰਦਰ ਸਰਨੀ, ਕ੍ਰਿਸ਼ਨ ਭਾਗੀਵਾਂਦਰ, ਬੇਅੰਤ ਸਿੰਘ ਬੰਗੀ (ਸਾਰੇ ਬਲਾਕ ਪ੍ਰਧਾਨ) ਆਦਿ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।
Punjab Post Daily Online Newspaper & Print Media