Sunday, April 12, 2026

ਪੱਤਰਕਾਰ ਯੂਨੀਅਨ ਨੇ ਦਵਿੰਦਰਪਾਲ ਸਿੰਘ ਤੇ ਹੋਏ ਹਮਲੇ ਦੀ ਕੀਤੀ ਨਿਖੇਧੀ

PPN300404

ਅੰਮ੍ਰਿਤਸਰ, 30 ਅਪ੍ਰੈਲ (ਸੁਖਬੀਰ ਸਿੰਘ) –  ਚੰਡੀਗੜ੍ਹ ਪੰਜਾਬ ਯੂਨੀਅਨ ਆਫ ਜਰਨਲਿਸਟਸ ਦੇ ਜਿਲ੍ਹਾ ਪ੍ਰਧਾਨ ਸ੍ਰੀ ਜਸਬੀਰ ਸਿੰਘ ਪੱਟੀ ਨੇ ਅੰਗਰੇਜੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਦਵਿੰਦਰਪਾਲ ਸਿੰਘ  ‘ਤੇ ਹਮਲੇ ਦੀ ਕਰੜੇ ਸ਼ਬਦਾ ਵਿੱਚ ਨਿਖੇਧੀ ਕਰਦਿਆ ਮੰਗ ਕੀਤੀ ਕਿ ਦੋਸ਼ੀਆ ਨੂੰ ਬਿਨਾਂ ਕਿਸੇ ਦੇਰੀ ਤੋ ਗ੍ਰਿਫਤਾਰ ਕੀਤਾ ਜਾਵੇ ਅਤੇ ਦਵਿੰਦਰਪਾਲ ਸਿੰਘ ਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਜਾਰੀ ਇੱਕ ਬਿਆਨ ਰਾਹੀ ਸ੍ਰ ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਦੋ ਸੂਬਿਆ ਦੀ ਰਾਜਧਾਨੀ ਚੰਡੀਗੜ੍ਹ ਜਿਥੇ ਕੇਂਦਰੀ ਸ਼ਾਸ਼ਤ ਪੁਲੀਸ ਦੇ ਜਵਾਨਾਂ ਤੋ ਇਲਾਵਾ ਪੰਜਾਬ ਤੇ ਹਰਿਆਣਾ ਪੁਲੀਸ ਦੇ ਸੁਰੱਖਿਆ ਜਵਾਨ ਵੀ ਤਾਇਨਾਤ ਹਨ ਜਿਹਨਾਂ ਨੇ ਸਮੁੱਚੇ ਚੰਡੀਗੜ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕੀਤਾ ਹੋਇਆ, ਵਿੱਚ ਵੀ ਜੇਕਰ ਕਿਸੇ ਪੱਤਰਕਾਰ ਦੇ ਘਰ ਤੇ ਹਮਲਾ ਹੁੰਦਾ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਪ੍ਰਸ਼ਾਸ਼ਨ ਪੂਰੀ ਤਰ੍ਹਾ ਕਮਜੋਰ ਹੀ ਨਹੀ ਸਗੋ ਮਿੱਟੀ ਦਾ ਮਾਧੋ ਬਣਿਆ ਬੈਠਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਤਾਂ ਹਾਕਮ ਧਿਰ ਦੇ ਵਰਕਰਾਂ ਤੇ ਆਗੂਆ ਵੱਲੋ ਅਕਸਰ ਹੀ ਪੱਤਰਕਾਰਾਂ ਤੇ ਹਮਲੇ ਕਰਨ ਦੀਆ ਖਬਰਾਂ ਮਿਲਦੀਆ ਹਨ ਪਰ ਚੰਡੀਗੜ੍ਹ ਵਿੱਚ ਹਮਲਾ ਹੋਣਾ ਦੇਸ ਸੂਬੇ ਦੀ ਸੁਰੱਖਿਆ ਤੇ ਪ੍ਰਸ਼ਨ ਚਿੰਨ ਹੈ। ਉਹਨਾਂ ਕਿਹਾ ਕਿ ਜੇਕਰ ਅੱਜ ਗੁੰਡਾ ਅਨਸਰ ਕਿਸੇ ਪੱਤਰਕਾਰ ਤੇ ਹਮਲਾ ਕਰਕੇ ਉਸ ਨੂੰ ਫੱਟੜ ਕਰ ਸਕਦੇ ਹਨ ਤਾਂ ਫਿਰ ਉਹਨਾਂ ਸਿਆਸੀ ਲੀਡਰਾਂ ਦੀ ਸੁਰੱਖਿਆ ਵੀ ਕਿਸੇ ਵੇਲੇ ਵੀ ਖਤਰੇ ਵਿੱਚ ਪੈ ਸਕਦੀ ਹੈ ਜਿਹੜੇ ਇਹਨਾਂ ਗੁੰਡਿਆ ਦੀ ਪੁਸ਼ਤਪਨਾਹੀ ਕਰ ਰਹੇ ਹਨ।
ਦਵਿੰਦਰਪਾਲ ਸਿੰਘ ਨੇ ਪਿਛਲੇ ਸਮੇਂ ਦੌਰਾਨ ਸਰਕਾਰੀ  ਮਹਿਕਮਿਆ ਦੇ ਕਈ ਸਕੈਂਡਲ ਉਜਾਗਰ ਕੀਤੇ ਸਨ ਅਤੇ ਸ਼ੱਕ ਦੀ ਸੂਈ ਵੀ ਸਰਕਾਰੀ ਗੁੰਡਿਆ ਵੱਲ ਵੀ ਜਾਂਦੀ ਹੈ ਇਸ ਲਈ ਕੇਦਰੀ ਸ਼ਾਸ਼ਤ ਪ੍ਰਦੇਸ਼ ਦੀ ਪੁਲੀਸ ਮੁੱਖੀ ਨੂੰ ਚਾਹੀਦਾ ਹੈ ਬਿਨਾਂ ਕਿਸੇ ਦੇਰੀ ਦੇ ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਕਨੂੰਨ ਦੇ ਹਵਾਲੇ ਕੀਤਾ ਜਾਵੇ। ਇਸ ਸਬੰਧ ਵਿੱਚ ਚਾਰ ਮਈ ਨੂੰ ਪੱਤਰਕਾਰਾਂ  ਯੂਨੀਅਨ ਦੀ ਇੱਕ ਹੰਗਾਮੀ ਮੀਟਿੰਗ ਬੁਲਾ ਲਈ ਗਈ ਹੈ ਜਿਸ ਵਿੱਚ ਅਗਲੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ ਅਤੇ ਰਾਜਪਾਲ ਪੰਜਾਬ ਤੇ ਚੰਡੀਗੜ੍ਹ ਦੇ ਪ੍ਰਬੰਧਕ ਨੂੰ ਇੱਕ ਮੰਗ ਪੱਤਰ ਵੀ ਭੇਜਿਆ ਜਾਵੇਗਾ

Check Also

ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …

Leave a Reply