Sunday, March 15, 2026

ਸਰਕਾਰੀ ਸੀਨੀ: ਸੈਕੰਡਰੀ ਸਕੂਲ ਕੋਟ ਬਾਬਾ ਦੀਪ ਸਿੰਘ ਵਿਖੇ ਹਲਕਾ ਪੱਧਰੀ ਵੋਟਰ ਦਿਵਸ ਮਨਾਇਆ

PPN2501201516

ਅੰਮ੍ਰਿਤਸਰ, 25 ਜਨਵਰੀ (ਗੁਰਚਰਨ ਸਿੰਘ)- ਵਿਧਾਨ ਸਭਾ ਚੌਣ ਹਲਕਾ 19 ਅੰਮ੍ਰਿਤਸਰ ਦੱਖਣੀ ਦਾ ਹਲਕਾ ਪੱਧਰੀ ਰਾਸ਼ਟਰੀ ਵੋਟਰ ਦਿਵਸ 2016 ਦਾ ਸਮਾਰੋਹ ਸ੍ਰੀ ਅਨੁਰਾਗ ਮਹਾਜਨ ਐੱਸ.ਈ ਨਗਰ ਨਿਗਮ ਅਤੇ ਪ੍ਰਿੰਸੀਪਲ ਸ੍ਰੀਮਤੀ ਮੋਨੀਕਾ ਦੀ ਅਗਵਾਈ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਬਾਬਾ ਦੀਪ ਸਿੰਘ (ਲੜਕੇ) ਵਿਖੇ ਮਨਾਇਆ ਗਿਆ।ਇਸ ਮੌਕੇ ਨਵੇ ਬਣੇ ਵੋਟਰਾਂ ਨੂੰ ਸ਼ਨਾਖਤੀ ਕਾਰਡ ਜਾਰੀ ਕੀਤੇ ਗਏ ਅਤੇ ਅਨੁਰਾਗ ਮਹਾਜਨ ਵੱਲੋ ਸਭ ਨੂੰ ਪ੍ਰਣ ਦਿਵਾਇਆ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਸੋਚ ਸਮਝ ਕੇ ਅਤੇ ਬਿਨਾਂ ਕਿਸੇ ਦਬਾਅ ਦੇ ਹੀ ਕਰਨਗੇ ਅਤੇ ਜਿੰਨਾਂ ਦੀ ਉਮਰ 18 ਸਾਲ ਤੋ ਵੱਧ ਹੋ ਚੁੱਕੀ ਹੈ, ਉਹ ਆਪਣੀ ਵੋਟ ਜਰੂਰ ਬਣਾਉਣਗੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਬਾਰੇ ਦੱਸਿਆ ਅਤੇ ਕਿਹਾ ਜਾਣਕਾਰੀ ਵੱਜੋ ਦੱਸਿਆ ਕਿ ਵੋਟ ਲੋਕਤੰਤਰ ਦੀ ਸਭ ਤੋ ਵੱਡੀ ਤਾਕਤ ਹੈ।
ਇਸ ਮੌਕੇ ਰਾਜਵਿੰਦਰ ਸਿੰਘ (ਇਲੈਕਸ਼ਨ ਕਾਨੂੰਗੋ), ਰਾਕੇਸ਼ ਕੁਮਾਰ, ਹਰਿਮੰਦਰਬੀਰ ਸਿੰਘ ਅਤੇ ਚੋਣ ਨੁਮਾਇਦਿਆਂ ਤੋ ਇਲਾਵਾ ਮਨਜੀਤ ਕੋਰ, ਮਨਪ੍ਰੀਤ ਕੋਰ ਲੈਕਚਰਾਰ, ਦਲਜੀਤ ਸਿੰਘ, ਰਮਨਦੀਪ ਕੋਰ, ਸੰਤੋਖ ਸਿੰਘ ਆਦਿ ਮੌਜੂਦ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply