Saturday, April 25, 2026

ਸਪਰਿੰਗ ਫੀਲਡਜ਼ ਪਬਲਿਕ ਸਕੂਲ ਵਿਖੇ ਗਣਤੰਤਰ ਦਿਵਸ ਮਨਾਇਆ

PPN2501201517

ਅੰਮ੍ਰਿਤਸਰ, 25 ਜਨਵਰੀ (ਗੁਰਚਰਨ ਸਿੰਘ)- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੌ ਫੁੱਟੀ ਰੋਡ ਆਜ਼ਾਦ ਨਗਰ ਸਥਿਤ ਸਪਰਿੰਗ ਫੀਲਡਜ਼ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਵੱਲੋ ਗਣਤੰਤਰ ਦਿਵਸ ਬੜੇ ਜੋਸ਼ੋ ਖਰੋਸ਼ ਨਾਲ ਸ੍ਰੀਮਤੀ ਤੇਜਿੰਦਰ ਮਲਹੋਤਰਾ ਦੀ ਅਗਵਾਈ ਹੇਠ ਮਨਾਇਆ ਗਿਆ।ਇਸ ਮੌਕੇ ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਗੀਤ ਗਾਏ ਗਏ ਅਤੇ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਪ੍ਰਿੰਸੀਪਲ ਸ੍ਰੀਮਤੀ ਮਲਹੋਤਰਾ ਨੇ ਬੱਚਿਆਂ ਨੂੰ ਗਣਤੰਤਰ ਦਿਵਸ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਪ੍ਰਣ ਕਰਵਾਇਆ ਕਿ ਉਹ ਮਿਹਨਤ ਨਾਲ ਪੜ੍ਹਾਈ ਕਰਨਗੇ ਅਤੇ ਵੱਡੇ ਹੋ ਕੇ ਇਮਾਨਦਾਰੀ ਨਾਲ ਕੰਮ ਕਰਦਿਆਂ ਆਪਣੇ ਦੇਸ਼ ਨੂੰ ਭੁੱਖ, ਭ੍ਰਿਸ਼ਟਾਚਾਰ ਅਤੇ ਆਤੰਕਵਾਦ ਤੋਂ ਮੁਕਤ ਕਰਵਾਉਣਗੇ।ਇਸ ਮੌਕੇ ਤੇ ਸਕੂਲ ਦਾ ਸਾਰਾ ਸਟਾਫ ਤੇ ਵਿਦਿਆਰਥੀ ਮੌਜ਼ੂਦ ਸਨ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply