
ਅੰਮ੍ਰਿਤਸਰ, 27 ਜਨਵਰੀ (ਜਗਦੀਪ ਸਿੰਘ ਸੱਗੂ) – ਸ਼੍ਰੌਮਣੀ ਅਕਾਲੀ ਦਲ ਬਾਦਲ ਵਲੋਂ ਲਾਰੇਂਸ ਰੋਡ ਦਫੱਤਰ ਵਿਖੇ ਦਿਲਬਾਗ ਸਿੰਘ ਵਡਾਲੀ ਸ਼੍ਰੌਮਣੀ ਅਕਾਲੀ ਦਲ ਬਾਦਲ ਵਰਕਿੰਗ ਕਮੇਟੀ ਮੈਂਬਰ ਪੰਜਾਬ ਦਾ ਦਫਤਰ ਵਿੱਚ ਪਹੁੰਚਣ ‘ਤੇ ਸ਼੍ਰੌਮਣੀ ਇਸਤਰੀ ਅਕਾਲੀ ਦੀ ਜਿਲ੍ਹਾ ਪ੍ਰਧਾਨ ਬੀਬੀ ਰਾਜਵਿੰਦਰ ਕੋਰ ਰਾਜ ਵਲੋਂ ਦਿਲਬਾਗ ਸਿੰਘ ਵਡਾਲੀ ਦੇ ਸ਼੍ਰੌਮਣੀ ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਪੰਜਾਬ ਬਨਣ ‘ਤੇ ਫੂਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ।ਬੀਬੀ ਰਾਜਵਿੰਦਰ ਕੋਰ ਰਾਜ ਨੇ ਗੱਲਬਾਤ ਕਰਦਿਆ ਕਿਹਾ ਕਿ ਸ਼੍ਰੌਮਣੀ ਅਕਾਲੀ ਦਲ ਦੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਵਲੋਂ ਪਾਰਟੀ ਵਿੱਚ ਰਹਿ ਕੇ ਵਧੀਆਂ ਸੇਵਾਵਾਂ ਦੇ ਰਹੇ ਅਹੁਦੇਦਾਰਾਂ ਨੂੰ ਜੋ ਸਨਮਾਨ ਦਿੱਤਾ ਜਾ ਰਿਹਾ ਹੈ ਬੜਾ ਹੀ ਸਲਾਘਾਯੋਗ ਹੈ।ਉਨ੍ਹਾਂ ਕਿਹਾ ਕਿ ਆਉਣ ਵਾਲੀਆਂ 2017 ਦੀਆਂ ਚੋਣਾਂ ਵਿੱਚ ਸ਼੍ਰੌਮਣੀ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਚੌਣਾਂ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ।ਇਸ ਮੌਕੇ ਬੀਬੀ ਸੁਨੀਤਾ ਸੰਧੂ, ਗਿਆਨ ਕੋਰ, ਸਰਬਜੀਤ ਕੋਰ ਸੰਧੂ, ਚਰਨਜੀਤ ਕੋਰ ਸੰਧੂ, ਹਰਭਜਨ ਕੋਰ, ਤੇਜ ਕੋਰ, ਤੇਜਿੰਦਰ ਕੋਰ, ਸਿਮਰਨਜੀਤ ਕੋਰ ਪੰਨੂ, ਕੁਲਦੀਪ ਕੋਰ ਔਲਖ, ਡਾ.ਰਜਵੰਤ ਕੋਰ, ਬਬਲੀ ਗਿੱਲ, ਰਾਜ ਕੋਰ, ਬਲਜਿੰਦਰ ਕੋਰ, ਸਰਬਜੀਤ ਕੋਰ ਰਤਨੋ, ਅਮਨਦੀਪ ਕੋਰ, ਹਰਕਿਰਤ ਸਿੰਘ ਸੰਧੂ, ਬਲਦੇਵ ਸਿੰਘ ਸ਼ਹਿਰੀ ਸਕੱਤਰ, ਗੁਰਮੀਤ ਕੋਰ ਔਲਖ, ਅਵਤਾਰ ਸਿੰਘ ਮਾਨ ਆਦਿ ਹਾਜਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media