Friday, August 14, 2026

ਰਿੰਟੂ ਨੇ ਨੌਸ਼ਹਿਰਾ ਵਿਖੇ ਲਹਿਰਾਇਆ ਵਿੱਚ ਰਾਸ਼ਟਰੀ ਝੰਡਾ

PPN2701201631

ਅੰਮ੍ਰਿਤਸਰ, 27 ਜਨਵਰੀ (ਜਗਦੀਪ ਸਿੰਘ ਸੱਗੂ)- ਬਲਾਕ ਕਾਂਗਰਸ ਕਮੇਟੀ ਰਣਜੀਤ ਐਵੀਨਿਊੁ ਦੇ ਪ੍ਰਧਾਨ ਸ੍ਰੀ ਹਰੀ ਦੇਵ ਸ਼ਰਮਾ ਦੀ ਅਗਵਾਈ ਹੇਠ ਅੱਡਾ ਨੌਸ਼ਹਰਾ ਮਜੀਠਾ ਰੋਡ ਵਿਖੇ ਗਣਤੰਤਰ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਕਾਂਗਰਸ ਦੇ ਹਲਕਾ ਉਤਰੀ ਤੋਂ ਇੰਚਾਰਜ਼ ਸ੍ਰੀ ਕਰਮਜੀਤ ਸਿੰਘ ਰਿੰਟੂ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਅੱਜ ਦੇ ਇਸ ਸ਼ੁਭ ਦਿਹਾੜੇ ਦੀ ਸਭਨਾਂ ਨੂੰ ਵਧਾਈ ਦਿੱਤੀ। ਇਸ ਤੋਂ ਪਹਿਲਾ ਆਪਣੇ ਸੰਬੋਧਨ ਦੌਰਾਨ ਹਾਜ਼ਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆ ਵਿਧਾਨ ਸਭਾ ਦੀਆ ਚੋਣਾਂ ਵਿਚ ਵਿਰੋਧੀਆ ਨੂੰ ਨਕਾਰਦਿਆ ਸਭ ਧਰਮਾਂ ਦੀ ਸਾਂਝੀ ਪਾਰਟੀ ਕਾਂਗਰਸ ਦੇ ਹੱਕ ਵਿਚ ਫਤਵਾ ਦੇਣ ਤਾਂ ਜੋ ਲੋਕਾਂ ਦੀਆ ਦਰਪੇਸ਼ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾ ਸਕੇ। ਇਸ ਮੌਕੇ ਹਰੀਦੇਵ ਸ਼ਰਮਾਂ, ਡਾਇਰੈਕਟਰ ਬਲਬੀਰ ਸਿੰਘ ਪੰਜਗਰਾਈਆ, ਮਲੂਕ ਸਿੰਘ, ਸਰਬਜੀਤ ਸਿੰਘ ਮਰੜ੍ਹੀ, ਗੁਰਮੀਤ ਸਿੰਘ, ਅਵਤਾਰ ਸਿੰਘ, ਬਲਦੇਵ ਸਿੰਘ, ਜੋਗਿੰਦਰ ਸਿੰਘ, ਕਾਲਾ ਸਿੰਘ, ਕੁਲਦੀਪ ਕੌਰ, ਅਮਰ ਸਿੰਘ ਤੁੰਗ, ਮੁਖਤਾਰ ਸਿੰਘ, ਨਿਰਮਲ ਸਿੰਘ ਜਹਾਂਗੀਰ, ਮਮਤਾ ਚੀਮਾ, ਦਿਲਬਾਗ ਸਿੰਘ, ਡਾ: ਅਨਿਲ ਸ਼ੁਕਲਾ, ਅਮਰਜੀਤ ਕੌਰ, ਕੁਲਦੀਪ ਕੌਰ, ਡਾ: ਸੁਖਦੇਵ ਰਾਜ, ਸ਼ੁਦੇਸ਼ ਕੁਮਾਰ ਮਹਾਜ਼ਨ, ਅਦਿੱਤਯ ਮਹਿਰਾ, ਭਾਗ ਸਿੰਘ ਆਦਿ ਮੌਜ਼ੂਦ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply