
ਅੰਮ੍ਰਿਤਸਰ, 27 ਜਨਵਰੀ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਪਾਰਟੀ ਦੀ ਉਮੀਦਵਾਰੀ ਦੇ ਦਾਅਵੇਦਾਰ ਡੋਨਾਲਡ ਟ੍ਰੰਪ ਦੇ ਭਾਸ਼ਣ ਦੌਰਾਨ ਸ਼ਾਂਤੀਪੂਰਵਕ ਮੁਜ਼ਾਹਰਾ ਕਰ ਰਹੇ ਇਕ ਸਿੱਖ ਨੂੰ ਰੈਲੀ ਵਿੱਚੋਂ ਬਾਹਰ ਕੱਢਣ ਦੀ ਨਿਖੇਧੀ ਕੀਤੀ ਹੈ। ਇਥੋਂ ਜਾਰੀ ਪੈ੍ਰੱਸ ਬਿਆਨ ਵਿਵਿੱਚ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕ’ਤਰ ਸ. ਦਿਲਜੀਤ ਸਿੰਘ ਬੇਦੀ ਨੇ ਜਥੇਦਾਰ ਅਵਤਾਰ ਸਿੰਘ ਦੇ ਹਵਾਲੇ ਨਾਲ ਕਿਹਾ ਕਿ ਅਮਰੀਕਾ ਦੇ ਆਯੋਵਾ ਰਾਜ ਵਿਵਿੱਚ ਡੈਨਾਲਡ ਟ੍ਰੰਪ ਦੇ ਭਾਸ਼ਨ ਦੌਰਾਨ ਇਹ ਸਿੱਖ ਹੱਥ ਵਿਚ ‘ਨਫ਼ਰਤ ਬੰਦ ਕਰੋ’ (ਸਟਾਪ ਹੇਟ) ਦਾ ਬੈਨਰ ਫੜੀ ਸ਼ਾਂਤੀਪੂਰਵਕ ਰੋਸ ਮੁਜ਼ਾਹਰਾ ਕਰ ਰਿਹਾ ਸੀ, ਪਰ ਟਰੰਪ ਦੇ ਭਾਸ਼ਣ ਦੌਰਾਨ ਇਸ ਵਿਅਕਤੀ ਨੂੰ ਰੈਲੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਅਮਰੀਕਾ ਵਰਗੇ ਵਿਕਾਸਸ਼ੀਲ ਦੇਸ਼ ਵਿੱਚ ਐਸੀਆ ਅਨਹੋਣੀਆਂ ਦਾ ਹੋਣਾ ਬਹੁਤ ਹੀ ਮੰਦਭਾਗਾ ਹੈ।ਉਨ੍ਹਾਂ ਕਿਹਾ ਕਿ ਇਹ ਸਰਾਸਰ ਲੋਕਤੰਤਰ ਦਾ ਗਲਾ ਘੁੱਟਣ ਵਾਲੀ ਅਤੇ ਨਿੰਦਣਯੋਗ ਗੱਲ ਹੈ।ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਇਹੋ ਮਤਲਬ ਹੁੰਦਾ ਹੈ ਕਿ ਕੋਈ ਸਖਸ਼ ਆਪਣੀ ਗੱਲ ਸਭ ਦੇ ਸਾਹਮਣੇ ਸ਼ਾਂਤੀਪੂਰਵਕ ਤਰੀਕੇ ਨਾਲ ਰੱਖ ਸਕਦਾ ਹੈ, ਪਰ ਕਿਸੇ ਨੂੰ ਆਪਣੀ ਗੱਲ ਨਾ ਕਹਿਣ ਦੇਣਾ ਲੋਕਤੰਤਰ ਰਾਜ ਦੇ ਨਿਯਮਾਂ ਨੂੰ ਛਿੱਕੇ ‘ਤੇ ਟੰਗਣਾ ਹੈ।ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਹਰ ਕਿਸੇ ਨੂੰ ਆਪਣੇ ਵਿਚਾਰ ਰੱਖਣ ਦੀ ਪੂਰੀ ਖੁੱਲ ਹੋਣੀ ਚਾਹੀਦੀ ਹੈ।
Punjab Post Daily Online Newspaper & Print Media