
ਅੰਮ੍ਰਿਤਸਰ, 27 ਜਨਵਰੀ (ਜਗਦੀਪ ਸਿੰਘ ਸੱਗੂ) – ਸਥਾਨਕ ਕਾਂਗਰਸ ਕਮੇਟੀ ਦਿਹਾਤੀ ਦੇ ਦਫਤਰ ਵਿੱਚ ਗਣਤੰਤਰ ਦਿਵਸ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ ਅਤੇ ਕਾਂਗਰਸ ਕਮੇਟੀ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਦੀ ਅਗਵਾਈ ‘ਚ ਹੋਏ ਸਮਾਗਮ ਦੌਰਾਨ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਤਿਰੰਗਾ ਲਹਿਰਾ ਕੇ ਸਲਾਮੀ ਦਿੱਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਸਰਦੂਲ ਸਿੰਘ ਬੰਡਾਲਾ, ਅਮਨਦੀਪ ਸਿੰਘ ਕੱਕੜ, ਹਰਜਿੰਦਰ ਸਿੰਘ ਸੇਖੋਂ, ਸ੍ਰੀਮਤੀ ਲੀਲਾ ਵਰਮਾ ਆਦਿ ਮੌਜੂਦ ਸਨ।
ਇਸੇ ਤਰਾਂ ਕਾਂਗਰਸ ਕਮਟੀ ਸ਼ੀਹਰੀ ਵਲੋਂ ਕਾਂਗਰਸ ਭਵਨ ਵਿਖੇ ਗਣਤੰਤਰ ਦਿਵਸ ‘ਤੇ ਕਾਂਗਰਸ ਸ਼ਹਿਰੀ ਪ੍ਰਧਾਨ ਐਡਵੋਕੇਟ ਰਾਜੀਵ ਭਗਤ ਵਲੋਂ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਸਮੇਂ ਯੋਗਿੰਦਰ ਪਾਲ ਢੀਂਗਰਾ, ਸੁਨੀਲ ਦੱਤੀ ਸਾਬਕਾ ਮੇਅਰ, ਵਿਨੋਦ ਸਹਿਦੇਵ, ਗੁਰਪਾਲ ਸਿੰਘ ਲੋਹਕਾ, ਮਨੋਹਰ ਲਾਲ ਮੰਨਣ, ਦੇਸ ਰਾਜ ਭਗਤ, ਕਰਮਬੀਰ ਸਿੰਘ ਢੋਟ, ਮੋਹਿਤ ਮਹਾਜਨ, ਮਾਸਟਰ ਜਸਵੰਤ, ਤਿਲਕ ਰਾਜ, ਕੁਲਦੀਪ ਭਗਤ, ਮਹਿਕ ਰਾਜਪੂਤ ਆਦਿ ਹਾਜਰ ਸਨ।
Check Also
ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ
ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …
Punjab Post Daily Online Newspaper & Print Media