ਅੰਮ੍ਰਿਤ ਛਕਣਾ ਕਲਗੀਧਰ ਪਾਤਸ਼ਾਹ ਦੇ ਸਕੂਲ ਦਾ ਦਾਖਲਾ – ਭਾਈ ਗੁਰਇਕਬਾਲ ਸਿੰਘ

ਅੰਮ੍ਰਿਤਸਰ, 27 ਜਨਵਰੀ (ਜਗਦੀਪ ਸਿੰਘ ਸੱਗੂ) – ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿੱਤ ਗੁ: ਸ਼ਹੀਦ ਗੰਜ ਸਾਹਿਬ ਵਿਖੇ ਸ਼੍ਰੋ. ਗੁ. ਪ੍ਰ. ਕਮੇਟੀ ਵੱਲੋਂ ਵੱਡੇ ਪੱਧਰ ‘ਤੇ ਅੰਮ੍ਰਿਤ ਸੰਚਾਰ ਕਰਵਾਇਆ ਗਿਆ। ਜਿਸ ਵਿੱਚ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁੱਖੀ ਭਾਈ ਗੁਰਇਕਬਾਲ ਸਿੰਘ ਦੀ ਦੇਖ ਰੇਖ ਹੇਠ 218 ਪ੍ਰਾਣੀਆਂ ਦਾ ਜੱਥਾ ਭਲਾਈ ਕੇਂਦਰ ਤੋਂ ਸ਼ਹੀਦ ਗੰਜ ਸਾਹਿਬ ਲਈ ਰਵਾਨਾ ਕੀਤਾ ਗਿਆ, ਜੋ ਜੈਕਾਰਿਆਂ ਦੀ ਗੂੰਜ ਨਾਲ ਸ਼ਹੀਦਾਂ ਸਾਹਿਬ ਵਿਖੇ ਪੁੱਜਾ । ਅੰਮ੍ਰਿਤ ਅਭਿਲਾਖੀਆਂ ਦੇ ਇਸ ਜੱਥੇ ਨੂੰ ਅੰਮ੍ਰਿਤ ਛਕਣ ਲਈ ਕਕਾਰ ਸ਼੍ਰੋ. ਗੁ. ਪ੍ਰ. ਕਮੇਟੀ ਵੱਲੋਂ ਭੇਟਾ ਰਹਿਤ ਦਿੱਤੇ ਗਏ।ਇਸ ਸਮੇਂ ਭਾਈ ਗੁਰਇਕਬਾਲ ਸਿੰਘ ਨੇ ਕਿਹਾ ਕਿ ਅੰਮ੍ਰਿਤ ਇੱਕ ਐਸੀ ਦਾਤ ਹੈ ਜਿਸ ਦੇ ਛਕਣ ਨਾਲ ਕਲਗੀਧਰ ਪਾਤਸ਼ਾਹ ਦੇ ਸਕੂਲ ਵਿੱਚ ਦਾਖਲਾ ਹੁੰਦਾ ਹੈ ਅਤੇ ਅਸੀਂ ਕਲਗੀਧਰ ਪਾਤਸ਼ਾਹ ਦੇ ਧੀਆਂ-ਪੁੱਤਰ ਕਹਾਉਣ ਦੇ ਲਾਇਕ ਬਣ ਜਾਂਦੇ ਹਾਂ।ਭਾਈ ਸਾਹਿਬ ਜੀ ਨੇ ਅੰਮ੍ਰਿਤ ਛਕਣ ਲਈ ਆਏ ਪਾ੍ਰਣੀਆਂ ਨੂੰ ਵਧਾਈ ਵੀ ਦਿੱਤੀ ਤੇ ਕਿਹਾ ਕਿ ਅੱਜ ਤੋਂ ਉਨਾਂ ਨੇ ਨਿਤਨੇਮ, ਬਾਣੀ ਤੇ ਬਾਣੇ ਦੇ ਪੱਕੇ ਧਾਰਨੀ ਬਨਣਾ ਹੈ।
Punjab Post Daily Online Newspaper & Print Media