
ਅੰਮ੍ਰਿਤਸਰ, 28 ਜਨਵਰੀ (ਜਗਦੀਪ ਸਿੰਘ ਸੱਗੂ)- ਭਾਜਪਾ ਸਰਕਾਰ ਨੇ ਆਰ. ਐਸ. ਐਸ ਦੇ ਏਜੰਡੇ ਕੌਮਾਂਤਰੀ ਪ੍ਰਸਿੱਧ ਸਚਖੰਡ ਹਰਿਮੰਦਰ ਸਾਹਿਬ ਹੋਣ ਕਰਕੇ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਸਮਾਰਟ ਸਿਟੀ ਚੋ ਬਾਹਰ ਕਰ ਦਿੱਤਾ ਹੈ।ਇਹ ਦੋਸ਼ ਗੁਰਜੀਤ ਸਿੰਘ ਔਜਲਾ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਅੰਮ੍ਰਿਤਸਰ ਨੇ ਲਾਉਂਦਿਆਂ ਕਿਹਾ ਕਿ ਜਦ ਵੀ ਭਾਜਪਾ ਦਾ ਉੱਚ ਆਗੂ ਗੁਰੂ ਨਗਰੀ ਪੁੱਜੇਗਾ, ਉਸ ਦੀ ਵਿਰੋਧਤਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਇਤਿਹਾਸਕ, ਧਾਰਮਿਕ ਤੇ ਵਪਾਰਕ ਕੇਂਦਰ ਹੈ ਜਿੱਥੇ ਸਵਾ ਲੱਖ ਸੈਲਾਨੀ ਅਤੇ ਸ਼ਰਧਾਲੂ ਰੋਜ਼ਾਨਾ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਂਉਦੇ ਹਨ। ਆਰ ਐਸ ਐਸ ਦੀ ਸੌੜੀ ਸੋਚ ਸ੍ਰੀ ਦਰਬਾਰ ਸਾਹਿਬ ਪ੍ਰਤੀ ਹੋਣ ਕਰਕੇ ਉਹ ਅੰਮ੍ਰਿਤਸਰ ਨੂੰ ਪ੍ਰਫੂਲਤ ਨਹੀਂ ਹੋਣ ਦੇ ਰਹੀ ਦੂਸਰਾ ਸਥਾਨਕ ਭਾਜਪਾ ਆਗੂਆਂ ਵਿੱਚ ਜੁਰਅਤ ਨਾ ਹੋਣ ਕਰਕੇ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਖਿਲਾਫ ਆਵਾਜ਼ ਬੁਲੰਦ ਕਰਨ ਤੋਂ ਅਸਮਰਥ ਹਨ।ਔਜਲਾ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਲੋਕ ਸਭਾ ਚੋਣਾਂ ਵਿੱਚ ਹਾਰੇ ਅਰੁਣ ਜੇਤਲੀ ਕੇਂਦਰੀ ਵਿੱਤ ਮੰਤਰੀ ਤੇ ਵੀ ਦੋਸ਼ ਲਾਇਆ ਕਿ ਉਹ ਵੀ ਰਾਜਸੀ ਕਿੜਾਂ ਕੱਢ ਰਹੇ ਹਨ।ਔਜਲਾ ਅਨੁਸਾਰ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਏਅਰਪੋਰਟ ਵੀ ਅੰਮ੍ਰਿਤਸਰ ਵਿੱਚ ਹੈ ਤੇ ਭਾਜਪਾਈਆਂ ਅੰਮ੍ਰਿਤਸਰ ਨਾਲ ਧੋਖਾ ਕੀਤਾ ਹੈ। ਉਨ੍ਹਾ ਮੁੱਖ ਮੰਤਰੀ ਸz ਪ੍ਰਕਾਸ਼ ਸਿੰਘ ਬਾਦਲ ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਵੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਪਾਸ ਇਹ ਮਸਲਾ ਉਠਾਉਣ ਵਿੱਚ ਨਾਕਾਮ ਰਹੇ ਹਨ।ਔਜਲਾ ਨੇ ਦੋਸ਼ ਲਾਇਆ ਕਿ ਭਾਜਪਾਈ ਹਮੇਸ਼ਾਂ ਵੀ ਪੰਜਾਬ ਖਾਸ ਕਰਕੇ ਗੁਰੂ ਨਗਰੀ ਵਿਰੋਧੀ ਰਹੇ ਹਨ।ਇਹ ਜਿਕਰਯੋਗ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਦੇ 20 ਪ੍ਰਸਿੱਧ ਸ਼ਹਿਰਾਂ ਨੂੰ ਸਮਾਰਟ ਸਿਟੀ ਵਿੱਚ ਸ਼ਾਮਲ ਕਰਨ ਦਾ ਫੈੋਸਲਾ ਲਿਆ ਸੀ ਜਿਸ ਵਿਚ ਅੰਮ੍ਰਿਤਸਰ ਦਾ ਨਾਮ ਆਉਦਾ ਰਿਹਾ ਹੈ ਕਿ ਇਸ ਨੂੰ ਇਸ ਤਜਵੀਜ਼ ਵਿੱਚ ਲਿਆ ਜਾਵੇਗਾ।ਪਰ ਅਜਿਹਾ ਨਹੀਂ ਕੀਤਾ ਗਿਆ।
Punjab Post Daily Online Newspaper & Print Media