Monday, November 9, 2026

68ਵੀਆਂ ਸਕੂਲ਼ ਖੇਡਾਂ ਦਾ ਇਨਾਮ ਵੰਡ ਸਮਾਰੋਹ ਕੰਨਿਆ ਸਕੂਲ ਬਟਾਲਾ ਵਿਖੇ 29 ਜਨਵਰੀ ਨੂੰ

PPN2801201602

ਬਟਾਲਾ, 28 ਜਨਵਰੀ (ਨਰਿੰਦਰ ਸਿੰਘ ਬਰਨਾਲ)- ਜਿਲ੍ਹਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਵੱਲੋਂ 68ਵੀਆਂ ਮਿਡਲ, ਹਾਈ, ਤੇ ਸੀਨੀਅਰ ਸੰਕੈਡਰੀ ਸਕੂਲ ਖੇਡਾਂ ਜਿਲ੍ਹੇ ਭਰ ਵਿੱਚ ਬੜੇ ਅਨੂਸਾਸ਼ਨ ਤੇ ਪਿਆਰ ਭਾਂਵਨਾਂ ਨਾਲ ਕਰਵਾਈਆਂ ਗਈਆਂ। ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੀ ਖੇਡ ਦੇ ਜੌਹਰ ਵਿਖਾਉਦਿਆਂ ਖੇਡ ਪ੍ਰਾਪਤੀਆਂ ਕੀਤੀਆਂ। ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਤੇ ਡੀ ਟੀ ਸੀ ਕਮੇਟੀ ਪ੍ਰਧਾਨ ਅਮਰਦੀਪ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਸ੍ਰੀ ਅਨਿਲ ਸ਼ਰਮਾ, ਏ.ਈ.ਓ ਸ੍ਰੀ ਬੂਟਾ ਸਿੰਘ ਬੈਂਸ, ਜਨਰਲ ਸਕੱਤਰ ਪਰਮਿੰਦਰ ਸਿੰਘ ਨੇ ਜਾਰੀ ਪ੍ਰੈਸ ਨੋਟ ਵਿੱਚ ਦੱਸਿਆ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ (ਲੜਕੀਆਂ) ਧਰਮਪੁਰਾ ਬਟਾਲਾ ਵਿਖੇ ਡੀ ਟੀ ਸੀ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੇ ਮੱਖ ਮਹਿਮਾਨ ਹਲਕਾ ਇੰਚਾਰਜ ਲਖਬੀਰ ਸਿੰਘ ਲੋਧੀਨੰਗਲ ਹੋਣਗੇ ਜੋ ਕਿ ਖੇਡਾਂ ਵਿੱਚ ਅੱਵਲ ਆਉਣ ਵਾਲੇ ਖਿਡਾਰੀਆਂ ਤੇ ਖੇਡ ਅਧਿਆਪਕਾ ਨੂੰ ਸਨਮਾਨਤ ਕਰਨਗੇ। ਜਿਲ੍ਹੇ ਭਰ ਵਿਚੋ 103 ਸਕੂਲਾਂ ਦੇ ਮੁਖੀ, ਖੇਡ ਅਧਿਆਪਕ ਤੇ ਜੇਤੂ ਵਿਦਿਆਰਥੀ ਇਸ ਸਮਾਗਮ ਦੀ ਸੋਭਾ ਵਧਾਉਣਗੇ। ਇਸ ਸਬੰਧੀ ਉਪ ਜਿਲ੍ਹਾਂ ਸਿਖਿਆ ਅਫਸਰ ਸੰਕੈਡਰੀ ਕਮ ਪ੍ਰਿੰਸੀਪਲ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਬਟਾਲਾ, ਰਵਿੰਦਰਪਾਲ ਸਿੰਘ ਚਾਹਲ ਡੀ.ਐਸ.ਐਸ, ਅਸੋਕ ਕੁਮਾਰ ਡੀ.ਪੀ, ਰਣਜੀਤ ਸਿੰਘ ਡੀ.ਪੀ, ਪ੍ਰੈਸ ਸਕੱਤਰ ਨਰਿੰਦਰ ਸਿੰਘ, ਅਮਿਤ,ਅਜਮੇਰ ਸਿੰਘ ਨੇ ਡੀ ਟੀ ਸੀ ਦੇ ਸਲਾਨਾ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਦੇ ਕੰਮਾਂ ਸਬੰਧੀ ਜਾਇਜਾ ਲਿਆ ਹੈ। ਇਸ ਸਬੰਧ ਵਿਚ ਸਕੂਲ ਸਟਾਫ ਮੈਬਰਾਂ ਦੀ ਮੀਟਿੰਗ ਅਮਰਦੀਪ ਸਿੰਘ ਸੈਣੀ ਤੇ ਭਾਰਤ ਭੂਸ਼ਨ ਦੀ ਹਾਜਰੀ ਵਿਚ ਸਮੂਹ ਸਟਾਫ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਦੀਆਂ ਡਿਉਟੀਆ ਡੀ.ਟੀ.ਸੀ ਦੇ ਜਿਲਾ ਪੱਧਰੀ ਸਮਾਗਮ ਵਾਸਤੇ ਲਗਾ ਦਿਤੀਆਂ ਗਈਆਂ ਹਨ।

Check Also

ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ

ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …

Leave a Reply