Saturday, April 25, 2026

ਸੂਚਨਾ ਤਕਨਾਲੋਜੀ ਅਤੇ ਡਿਜ਼ੀਟਾਈਜ਼ੇਸ਼ਨ ‘ਚ ਖੋਜ ਦੀ ਮਹੱਤਤਾ ਤੇ ਭਵਿੱਖ ਵਿਸ਼ੇ ‘ਤੇ ਸੈਮੀਨਾਰ

PPN2801201610

ਅੰਮ੍ਰਿਤਸਰ, 28 ਜਨਵਰੀ (ਸੁਖਬੀਰ ਖੁਰਮਣੀਆ)- ਟਾਟਾ ਕੰਸਲਟੈਂਸੀ ਸਰਵਿਸਜ਼ (ਟੀ.ਸੀ.ਐਸ.) ਨਵੀਂ ਦਿੱਲੀ ਦੇ ਚੀਫ ਤਕਨਾਲੋਜੀ ਅਫਸਰ, ਸ੍ਰੀ ਕੇ. ਅਨੰਤ ਕ੍ਰਿਸ਼ਨਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸੂਚਨਾ ਤਕਨਾਲੋਜੀ ਅਤੇ ਡਿਜ਼ੀਟਾਈਜ਼ੇਸ਼ਨ ਵਿਚ ਖੋਜ ਦੀ ਮਹੱਤਤਾ ਅਤੇ ਭਵਿੱਖ ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ ਕੀਤਾ। ਇਸ ਮੌਕੇ ਸਾਰੇ ਕੈਂਪਸਾਂ ਦੇ ਕੰਪਿਊਟਰ ਸਾਇੰਸ, ਕੰਪਿਊਟਰ ਇੰਜੀਨਿਅਰਿੰਗ ਅਤੇ ਇਲੈਕਟ੍ਰੋਨਿਕਸ ਤਕਨਾਲੋਜੀ ਵਿਭਾਗ ਤੋਂ 600 ਵਿਦਿਆਰਥੀਆਂ ਨੇ ਭਾਗ ਲਿਆ। ਟੀ.ਸੀ.ਐਸ. ਦੇ ਅਧਿਕਾਰੀ ਸ੍ਰੀ ਸੁਰੇਸ਼ ਪਨੈਂਪਲਈ, ਸ੍ਰੀ ਨਰਿੰਦਰਾ ਚੰਡੇਲ, ਸ੍ਰੀ ਰਜਤ ਸਿੱਕਾ, ਮਿਸ ਅੰਮ੍ਰਿਤਾ ਅੰਸ਼ੁਲ, ਸ੍ਰੀ ਨਿਸ਼ਾਂਤ ਸਿੰਘ ਵੀ ਇਸ ਮੌਕੇ ਹਾਜ਼ਰ ਸਨ। ਪ੍ਰੋਫੈਸਰ ਇੰਚਾਰਜ ਪਲੇਸਮੈਂਟ, ਡਾ. ਗੁਰਚਰਨ ਕੌਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਹਾਇਕ ਪਲੇਸਮੈਂਟ ਅਫਸਰ ਇੰਜੀ. ਅਮਿਤ ਚੋਪੜਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਸ੍ਰੀ ਕੇ. ਅਨੰਤ ਕ੍ਰਿਸ਼ਨਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਕਨਾਲੋਜੀ ਦੇ ਪੰਜ ਥੰਮਾਂ ਵਿਚੋਂ ਕਲਾਊਡ ਕੰਪਿਊਟਿੰਗ, ਬਿਗ ਡਾਟਾ ਐਂਡ ਐਨਾਲੀਟੀਕਸ, ਆਰਟੀਫੀਸ਼ੀਅਲ ਅੰਟੈਲੀਜੈਂਸ ਐਂਡ ਰੋਬੋਟਿਕਸ, ਮੋਬਿਲਟੀ ਐਂਡ ਸੋਸ਼ਲ ਨੈਟਵਰਕਿੰਗ ਨਾਲ ਆਮ ਨਾਗਰਿਕ ਤਕ ਆਸਾਨੀ ਨਾਲ ਪਹੁੰਚ ਕੀਤੀ ਜਾ ਸਕੇਗੀ ਅਤੇ ਸਨਅਤਾ ਨੂੰ ਬਹੁਤ ਲਾਭ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਵੀਂ ਤਕਨੀਕਾਂ ਜ਼ਰੀਏ ਘੱਟ ਲਾਗਤ ਨਾਲ ਵੱਧ ਲੋਕਾਂ ਤਕ ਪਹੁੰਚ ਕੀਤੀ ਜਾ ਸਕਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਈ.ਟੀ. ਖੇਤਰ ਵਿਚ ਹੋ ਰਹੇ ਵਿਕਾਸ ਅਤੇ ਨਵੀਆਂ ਕਾਢਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਯੂਨੀਵਰਸਿਟੀ ਦੇ ਆਧੁਨਿਕ ਬੁਨਿਆਦੀ ਅਤੇ ਤਕਨੀਕੀ ਢਾਂਚੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਆਰਥੀ ਮਿਆਰੀ ਉੱਚ ਸਿਖਿਆ ਕਰਕੇ ਸੂਚਨਾ ਤਕਨਾਲੋਜੀ ਦੇ ਖੇਤਰ ਵਿਚ ਨਾ ਕਿ ਸਿਰਫ ਦੇਸ਼ ਸਗੋਂ ਵਿਦੇਸ਼ਾਂ ਵਿਚ ਵੀ ਲੋੜੀਂਦੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਟੀ.ਸੀ.ਐਸ. ਕੰਪਨੀ ਵੱਲੋਂ ਯੂਨੀਵਰਸਿਟੀ ਵਿਦਿਆਰਥੀਆ ਨੂੰ ਸਿਖਲਾਈ ਅਤੇ ਰੋਜ਼ਗਾਰ ਦੇ ਲਈ ਵੱਧ ਤੋਂ ਵੱਧ ਅਵਸਰ ਮੁਹੱਈਆ ਕੀਤੇ ਜਾਣਗੇ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply