
ਚੌਂਕ ਮਹਿਤਾ, 28 ਜਨਵਰੀ (ਜੋਗਿੰਦਰ ਸਿੰਘ ਮਾਣਾ)- ਮੰਗਲਵਾਰ ਦੇਰ ਰਾਤ ਪਿੰਡ ਬੁੱਟਰ ਕੱਲਾਂ ਵਿਖੇ ਚੋਰਾਂ ਵੱਲੋ ਪਿੰਡ ‘ਚ ਤਿੰਨ ਜਗਾ੍ਹ ਤੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ।ਜਾਣਕਾਰੀ ਅਨੁਸਾਰ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਕੋਲ ਕਰਿਆਨੇ ਦੀ ਦੁਕਾਨ ਦੇ ਮਾਲਕ ਹਰਭਜਨ ਸਿੰਘ ਨੇ ਦੱਸਿਆ ਕਿ ਚੋਰਾਂ ਵੱਲੋ ਰਾਤ ਸਮੇ ਮੇਰੀ ਦੁਕਾਨ ਦੇ ਤਾਲੇ ਤੋੜ੍ਹ ਕੇ ਨਕਦੀ ਅਤੇ ਹੋਰ ਸਮਾਨ ਸਮੇਤ ਕਰੀਬ 10 ਹਜਾਰ ਰੁਪੈ ਦਾ ਨੁਕਸਾਨ ਕੀਤਾ ਗਿਆ ਹੈ।ਇਸੇ ਤਰਾ੍ਹਂ ਪਿੰਡ ਦੇ ਦੂਜੇ ਪਾਸੇ ਬੁੱਟਰਾਂ ਪੱਤੀ ‘ਚ ਚੋਰਾਂ ਵੱਲੋ ਸਰਕਾਰੀ ਮਿੰਨੀ ਪੀਐਚਸੀ ਦੇ ਤਾਲੇ ਤੋੜ੍ਹ ਗਏ, ਸੀਐਚਸੀ ਦੇ ਕਰਮਚਾਰੀਆਂ ਨੇ ਦੱਸਿਆ ਕਿ ਜਦ ਸਵੇਰ ਅਸੀ ਦਫਤਰ ਪਹੁੰਚੇ ਤਾਂ ਬਾਹਰਲੇ ਗੇਟ ਦੇ ਤਾਲੇ ਟੁਟੇ ਹੋਏ ਸਨ ਅਤੇ ਅੰਦਰ ਫੂਕੀਆਂ ਸਿਗਰਟਾਂ ਦੇ ਪੀਸ, ਸਿਲਵਰ ਪੇਪਰ ਅਤੇ ਹੋਰ ਨਸ਼ੇ ਨਾਲ ਸਬੰਧਤ ਸਮੱਗਰੀ ਮਿਲੀ ਜਿਸ ਤੋ ਮਹਿਸੂਸ ਹੁੰਦਾ ਹੈ ਕਿ ਚੋਰਾਂ ਵੱਲੋ ਅੰਦਰ ਬੈਠ ਕੇ ਪਹਿਲਾ ਤਾਂ ਸਮੈਕ ਨਾਮਕ ਨਸ਼ਾ ਕੀਤਾ ਗਿਆ ਅਤੇ ਬਾਅਦ ‘ਚ ਇਥੋ ਦੀਆਂ ਕੁਰਸੀਆਂ ਚੁੱਕ ਕੇ ਚਲਦੇ ਬਣੇ।ਉਸੇ ਰਾਤ ਚੋਰਾਂ ਵੱਲੋ ਸੀਐਚਸੀ ਤੋ ਕਰੀਬ 100 ਕੁ ਮੀਟਰ ਦੀ ਦੂਰੀ ਤੇ ਸਥਿੱਤ ਅਵਤਾਰ ਸਿੰਘ ਦੇਸ਼ੀ ਦਵਾਖਾਨੇ ਦੀ ਦੁਕਾਨ ਦੇ ਵੀ ਤਾਲੇ ਤੋੜ੍ਹੇ ਗਏ ਅਤੇ ਗੱਲੇ ਵਿਚੋ ਕਰੀਬ 600 ਰੁਪੈ ਦੀ ਨਕਦੀ ਕੱਢ ਕੇ ਲੈ ਗਏ।ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਲਗਭਗ ਇੱਕ ਮਹੀਨੇ ਅੰਦਰ ਚੋਰਾਂ ਵੱਲੋ ਕੀਤੀ ਇਹ 8ਵੀਂ ਤੋ 10ਵੀ ਵਾਰਦਾਤ ਹੈ, ਪਰ ਅਸੀ ਜਦ ਵੀ ਇੰਨਾ੍ਹਂ ਵਾਰਦਾਤਾਂ ਸਬੰਧੀ ਲੋਕਲ ਪੁਲਿਸ ਕੋਲ ਸ਼ਿਕਾਇਤ ਲੈ ਕੇ ਜਾਦੇ ਹਾਂ ਤਾਂ ਸਾਨੂੰ ਹਮੇਸ਼ਾ ਇਹੀ ਕਹਿ ਕੇ ਟਾਲ ਦਿੱਤਾ ਜਾਦਾ ਹੈ ਕਿ ਅੱਗੇ ਤੋ ਅਜਿਹਾ ਨਹੀ ਹੋਵੇਗਾ ਪ੍ਰਸ਼ਾਸ਼ਨ ਇੰਨਾ੍ਹਂ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਰਾਤ ਦੀ ਗਸਤ ‘ਚ ਵਾਧਾ ਕਰੇਗਾ ਵਗੈਰਾ, ਵਗੈਰਾ।ਪਿੰਡ ਦੇ ਲੋਕਾਂ ਆਪਣੇ ਆਪ ਨੂੰ ਅਸੁਰੱਖਿਅਤ ਸਮਝਦੇ ਹੋਏ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋ ਮੰਗ ਕੀਤੀ ਕਿ ਸਾਡੀ ਜਾਨ ਅਤੇ ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਪਿੰਡ ਦੇ ਸਰਪੰਚ ਹਿੰਮਤਪ੍ਰਮਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਏ ਦਿਨ ਵਾਪਰਦੀਆਂ ਚੋਰੀ ਦੀਆਂ ਘਟਨਾਵਾ ਕਾਰਨ ਪਿੰਡ ਦੇ ਲੋਕਾਂ ਵਿਚ ਸਹਿਮ ਦਾ ਮਹੌਲ ਬਣਿਆ ਹੋਇਆ ਹੈ।ਉਨਾ੍ਹਂ ਕਿਹਾ ਕਿ ਚੋਰੀ ਦੀਆਂ ਵੱਧ ਰਹੀਆਂ ਵਾਰਦਾਤਾ ਦੀ ਰੋਕਥਾਮ ਲਈ ਪਿੰਡ ਵਿਚ ਲੜੀਵਾਰ ਠੀਕਰੀ ਪਹਿਰਾ ਲਗਾਉਣ ਲਈ ਜਿੰਮੇਵਾਰ ਵਿਅਕਤੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।
Punjab Post Daily Online Newspaper & Print Media