Sunday, June 21, 2026

ਐਡਵੋਕੇਟ ਪੁਸ਼ਵਿੰਦਰ ਰੰਧਾਵਾ ਲੀਗਲ ਸੈਲ ਤੇ ਪ੍ਰੋ: ਰੁਪਿੰਦਰ ਰੂਬੀ ਬਠਿੰਡਾ ਜੋਨ ਦੇ ਇੰਚਾਰਜ਼ ਨਿਯੁੱਕਤ

PPN2901201603

ਬਠਿੰਡਾ, 29 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਪੰਜਾਬ ਪ੍ਰਧਾਨ ਪ੍ਰੋ: ਬਲਜਿੰਦਰ ਕੌਰ ,ਕੇਂਦਰੀ ਅਬਜਰਵਰ ਰੋਮੀ ਭਾਟੀ ਅਤੇ ਜੋਨਲ ਇੰਚਾਰਜ ਪ੍ਰਿੰਸੀਪਲ ਨਰਿੰਦਰਪਾਲ ਭਗਤਾ ਨੇ ਜਾਣਕਾਰੀ ਪ੍ਰੈਸ ਨਾਲ ਸਾਂਝੀ ਕਰਦਿਆਂ ਕਿਹਾ ਕਿ ਐਡਵੋਕੇਟ ਪੁਸ਼ਵਿੰਦਰ ਕੌਰ ਰੰਧਾਵਾ ਨੂੰ ਇਸਤਰੀ ਪਾਰਟੀ ਵਿੰਗ ਦਾ ਲੀਗਲ ਸੈਲ ਬਠਿੰਡਾ ਜੋਨ ਦਾ ਇੰਚਾਰਜ ਲਗਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਐਡਵੋੇਕਟ ਰੰਧਾਵਾ ਬਠਿੰਡਾ ਜੋਨ ਨਾਲ ਸਬੰਧਤ ਜਰੂਰਤਮੰਦ ਮਹਿਲਾਵਾਂ ਨੂੰ ਪਾਰਟੀ ਵਲੋਂ ਕਾਨੂੰਨੀ ਸਹਾਇਤਾ ਮੁਹੱਈਆਂ ਕਰਵਾਇਆ ਕਰਨਗੇ ਅਤੇ ਆਪਣੇ ਨਾਲ ਹੋਰ ਮਹਿਲਾਂ ਵਕੀਲਾਂ ਨੂੰ ਪਾਰਟੀ ਨਾਲ ਜੋੜਣ ਉਪਰੰਤ ਪਾਰਟੀ ਦੀਆ ਨੀਤੀਆਂ ਨਾਲ ਮਹਿਲਾਵਾਂ ਨੂੰ ਜਾਣੂ ਕਰਵਾਉਣਗੇ। ਪਾਰਟੀ ਪ੍ਰਧਾਨ ਬਲਜਿੰਦਰ ਕੌਰ ਨੇ ਕਿਹਾ ਕਿ ਅੱਜ ਸਮਾਜ ਵਿਚ ਸਭ ਤੋਂ ਵੱਧ ਮੁਸ਼ਕਿਲਾਂ ਦਾ ਸਾਹਮਣਾ ਮਹਿਲਾਵਾਂ ਨੂੰ ਕਰਨਾ ਪੈਂਦਾ ਹੈ, ਆਮ ਆਦਮੀ ਪਾਰਟੀ ਨ ਤੁਹੱਇਆ ਕੀਤਾ ਹੋਇਆ ਹੈ ਕਿ ਮਹਿਲਾਵਾਂ ਨੂੰ ਸਮਾਜ ਵਿਚ ਬਣਦਾ ਸਤਿਕਾਰ ਦਿਵਾਉਣ ਲਈ ਹਰਸੰਭਵ ਕੋਸ਼ਿਸ਼ ਕੀਤੀ ਜਾਵੇ। ਐਡਵੋਕੇਟ ਪੁਸ਼ਵਿੰਦਰ ਕੌਰ ਰੰਧਾਵਾ ਨੇ ਪਾਰਟੀ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਉਹ ਪਾਰਟੀ ਦੀਆਂ ਉਮੀਦਾਂ ‘ਤੇ ਖਰਾ ਉਤਰਣਗੇ।ਇਸ ਤੋਂ ਇਲਾਵਾ ਇਨ੍ਹਾਂ ਆਗੂਆਂ ਵਲੋਂ ਪ੍ਰੋ: ਰੁਪਿੰਦਰ ਕੌਰ ਰੂਬੀ ਨੂੰ ਬਠਿੰਡਾ ਜੋਨ ਮਹਿਲਾ ਵਿੰਗ ਦਾ ਇੰਚਾਰਜ ਨਿਯੁਕਤ ਕੀਤਾ ਗਿਆ।ਆਗੂਆਂ ਨੇ ਕਿਹਾ ਕਿ ਪਾਰਟੀ ਸਮਝਦੀ ਹੈ ਕਿ ਔਰਤਾਂ ਦੇ ਸਹਿਯੋਗ ਬਿਨ੍ਹਾਂ ਕੋਈ ਵੀ ਕਾਂਤੀ ਸੰਭਵ ਨਹੀ ਮਿਸ਼ਨ 2017 ਕਿਸੇ ਕਾਂਤੀ ਤੋਂ ਘੱਟ ਨਹੀ ਇਸ ਕਾਰਨ ਪ੍ਰੋ: ਰੂਬੀ ਨੂੰ ਇਹ ਜਿੰਮੇਵਾਰੀ ਦਿੱਤੀ ਗਈ ਹੈ ਕਿ ਉਹ ਆਪਣੀ ਕਾਰਜਕੁਸ਼ਲਤਾ ਨਾਨ ਵੱਧ ਤੋਂ ਵੱਧ ਔਰਤਾਂ ਨੂੰ ਪਾਰਟੀ ਦੀ ਵਿਚਾਰਧਾਰਾ ਨਾਲ ਜੋੜਣਗੇ।ਪ੍ਰੋ: ਰੁਪਿੰਦਰ ਕੌਰ ਰੂਬੀ ਨੇ ਸਮੂਹ ਸੀਨੀਅਰ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜੋ ਭਰੋਸਾ ਜਤਾਇਆ ਹੈ ਉਸ ਨੂੰ ਟੁੱਟਣ ਨਹੀ ਦੇਣਗੇ ਅਤੇ ਪਾਰਟੀ ਲਈ ਰਾਤ ਦਿਨ ਇਕ ਕਰਕੇ ਵੱਡੀ ਗਿਣਤੀ ਵਿਚ ਔਰਤਾਂ ਨੂੰ ਪਾਰਟੀ ਨਾਲ ਜੋੜਣਗੇ। ਇਸ ਮੌਕੇ ਪਾਰਟੀ ਵਰਕਰਾਂ ਵਿਚ ਐਡਵੋਕੇਟ ਗੁਰਲਾਭ ਸਿੰਘ ਇੰਚਾਰਜ ਲੀਗਲ ਸੈਂਲ, ਅਨਿਲ ਠਾਕੁਰ, ਅਮ੍ਰਿਤ ਲਾਲ ਅਗਰਵਾਲ , ਜਸਵਿੰਦਰ ਅਟਵਾਲ ਅਤੇ ਮੀਡੀਆ ਇੰਚਾਰਜ ਨੀਲ ਗਰਗ ਵੀ ਹਾਜ਼ਰ ਸਨ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply