
ਬਠਿੰਡਾ, 29 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਦੇ ਨਜ਼ਦੀਕੀ ਪਿੰਡ ਭੁੱਚਂੋ ਖੁਰਦ ਦੇ ਗੁਰਦੁਆਰਾਂ ਪਿੱਪਲਸਰ ਸਾਹਿਬ ਵਿਖੇ ਨਸਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਵੱਲੋਂ 14 ਫਰਵਰੀ 2016 ਨੂੰ ਐਤਵਾਰ ਨੂੰ ਸਾਲਾਨਾ ਚੌਥਾ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਭਾਈ ਜਸਕਰਨ ਸਿੰਘ ਸਿਵੀਆ ਮੁੱਖ ਸੇਵਾਦਾਰ ਨੇ ਦੱਸਿਆ ਕਿ ਪੰਜਾਬ ਪ੍ਰਸਿੱਧ ਵਿਦਵਾਨ ਨੌਜਵਾਨਾਂ ਨੂੰ ਨਸ਼ੇ ਦੇ ਬੁਰੇ ਪ੍ਰਭਾਵ ਬਾਰੇ ਆਪਣੇ ਵਿਚਾਰ ਰੱਖਣਗੇ। ਇਸ ਸਮਾਗਮ ਵਿੱਚ ਟਿਕਾਣਾ ਭਾਈ ਜਗਤਾ ਜੀ ਦੇ ਮਹੰਤ ਭਾਈ ਕਾਹਨ ਸਿੰਘ ਜੀ ਗੋਨਿਆਣਾ ਮੰਡੀ, ਡਾਕਟਰ ਇੰਦਰਜੀਤ ਸਿੰਘ ਗੋਗੋਆਣੀ ਮੁੱਖੀ ਸਿੰਘ ਇਤਿਹਾਸਕ ਖੋਜ ਵਿਭਾਗ ਖਾਲਸਾ ਕਾਲਜ ਸ੍ਰੀ ਅ੍ਰਮਿਤਸਰ ਸਾਹਿਬ ਅਤੇ ਡਾਕਟਰ ਰਾਜਿੰਦਰ ਕੌਰ (ਪੀ ਸਮਾਗਮ ਵਿੱਚ ਨਸ਼ਿਆ ਬਾਰੇ ਆਪਣੇ ਵਿਚਾਰ ਰੱਖਣਗੇ। ਇਸ ਤੋੋਂ ਇਲਾਵਾਂ ਹੋਰ ਸਿੱਖ ਗੁਰਮਤਿ ਵਿਚਾਰਾਂ ਸੰਗਤਾਂ ਨੂੰ ਸੁਣਾਉਣ ਲਈ ਹੋਰ ਕਈ ਵਿਦਵਾਨ ਵੀ ਪਹੁੰਚ ਰਹੇ ਹਨ। ਇਸ ਸਮਾਗਮ ਸਬੰਧੀ ਇਲਾਕੇ ਦੀਆ ਸੰਗਤਾ ਨੂੰ ਜਾਣਕਾਰੀ ਦੇਣ ਲਈ ਸਮਾਗਮ ਦਾ ਪੋਸ਼ਟਰ ਰਿਲੀਜ ਕੀਤਾ ਗਿਆ। ਜਿਸ ਵਿੱਚ ਭਾਈ ਜਸਕਰਨ ਸਿੰਘ ਸਿਵੀਆ ਮੁੱਖ ਸੇਵਾਦਾਰ ਨਸ਼ਾਂ ਮੁਕਤੀ ਗੁਰਮਤਿ ਪ੍ਰਚੰਡ ਲਹਿਰ, ਭਾਈ ਅਜੀਤ ਪਾਲ ਸਿੰਘ, ਜਸਕਰਨ ਸਿੰਘ, ਰਾਜਾ ਭੁਲੇਰੀਆ, ਬਾਬਾ ਬੱਘਾ ਸਿੰਘ, ਗੁਰਜੋੜ ਸਿੰਘ, ਹਰਬੰਸ ਸਿੰਘ, ਅਮਰਜੀਤ ਸਿੰਘ, ਇੰਦਰਜੀਤ ਸਿੰਘ, ਹਰਦੀਪ ਸਿੰਘ, ਨੈਬ ਸਿੰਘ, ਆਤਮਾਂ ਸਿੰਘ, ਜਗਜੀਤ ਸਿੰਘ, ਜੋਗਾ ਸਿੰਘ ਅਤੇ ਨੌਜਵਾਨ ਵੀਰ ਮੌਜੂਦ ਸਨ।
Punjab Post Daily Online Newspaper & Print Media