
ਬਠਿੰਡਾ, 29 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਵਨੀਤ ਕੌਰ ਸਿੱਧੂ ਵੱਲੋ ਦੱਸਿਆ ਗਿਆ ਕੱਲ੍ਹ 26 ਜਨਵਰੀ ਨੂੰ ਪੰਘੂੜਾ ਸੈਂਟਰ ਜੋ ਕਿ ਸ਼੍ਰੀ ਗੁਰਬੰਤ ਮਹੰਤਾ ਦਾਸ ਡੈਫ ਐਂਡ ਡੰਬ ਸਕੂਲ ਬਠਿੰਡਾ ਵਿਖੇ ਸਥਿਤ ਹੈ ਵਿਚੋ ਲਗਭਗ ਸ਼ਾਮ 03:30ਵਜੇ ਬੱਚੀ ਨੂੰ ਪੰਘੂੜਾ ਵਿਖੇ ਕਿਸੇ ਅਣਜਾਣ ਵਿਅਕਤੀ ਵੱਲੋਂ ਛੱਡਿਆ ਗਿਆ। ਇਸ ਸਬੰਧੀ ਕਾਰਵਾਈ ਕਰਦੇ ਹੋਏ ਜ਼ਿਲ੍ਹਾਂ ਬਾਲ ਸੁਰੱਖਿਆ ਦਫਤਰ, ਬਠਿੰਡਾ ਵੱਲੋਂ ਤੁਰੰਤ ਸਿਵਲ ਹਸਪਤਾਲ ਵਿਖੇ ਸ਼ਿਫਟ ਕੀਤਾ ਗਿਆ ਅਤੇ ਇਸ ਬੱਚੀ ਦੇ ਸਬੰਧ ਵਿੱਚ ਥਾਣਾ ਥਰਮਲ ਵਿਖੇ ਡੀ.ਡੀ.ਆਰ ਨੰ:15 ਮਿਤੀ 27 ਜਨਵਰੀ ਨੂੰ ਦਰਜ ਕਰਵਾਈ ਗਈ। ਅੱਜ ਹੀ 27 ਜਨਵਰੀ ਨੂੰ ਬੱਚੀ ਮੈਡੀਕਲ ਫਿੱਟ ਹੋਣ ਤੋ ਬਾਅਦ ਮਾਣਯੋਗ ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਜੀ ਦੀ ਪ੍ਰਵਾਨਗੀ ਉਪਰੰਤ ਬੱਚੀ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਜੁਵੇਨਾਇਲ ਜਸਟਿਸ (ਕੇਅਰ ਐਂਡ ਪ੍ਰੋਟੇਕਸ਼ਨ ਆਫ ਚਿਲਡਰਨ) ਐਕਟ ਦੇ ਨਿਯਮਾਂ ਅਨੁਸਾਰ ਉਕਤ ਬੱਚੀ ਨੂੰ ਬਾਲ ਭਲਾਈ ਕਮੇਟੀ ਦੇ ਹੁਕਮਾਂ ਨਾਲ ਬੱਚੀ ਨੂੰ ਚੇਅਰਮੈਨ ਬਾਲ ਭਲਾਈ ਕਮੇਟੀ ਸ਼੍ਰੀ ਅਸ਼ੋਕ ਕੁਮਾਰ ਗੁਪਤਾ, ਮੈਂਬਰ ਬਾਲ ਭਲਾਈ ਕਮੇਟੀ ਐਸ.ਐਲ ਲਾਟਿਕਾ, ਸੈਕੱਟਰੀ ਰੈਡ ਕਰਾਸ ਸੋਸਾਇਟੀ ਸ਼੍ਰੀ ਵਰਿੰਦਰ ਕੁਮਾਰ,ਲੀਗਲ ਅਫਸਰ ਸ਼੍ਰੀ ਰਾਜਵਿੰਦਰ ਸਿੰਘ ਅਤੇ ਪ੍ਰੋਟੈਕਸ਼ਨ ਅਫਸਰ ਸ਼੍ਰੀਮਤੀ ਬੇਅੰਤ ਕੌਰ ਅਤੇ ਬਾਕੀ ਸਟਾਫ਼ ਵੱਲੋਂ ਬੱਚੀ ਨੂੰ ਸ਼੍ਰੀ ਰਾਧਾ ਕ੍ਰਿਸ਼ਨ ਧਾਮ ਸਪੈਸ਼ਲਾਇਜ਼ਡ ਅਡਾਪਸ਼ਨ ਏਜੰਸੀ, ਫਰੀਦਕੋਟ ਦੇ ਨੁਮਾਇੰਦਿਆਂ ਨੂੰ ਅਡਾਪਸ਼ਨ ਹਿੱਤ ਸੌਂਪਿਆਂ ਗਿਆ ਅਤੇ ਨਾਲ ਹੀ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਬਠਿੰਡਾ ਮੈਡਮ ਰਵਨੀਤ ਕੌਰ ਸਿੱਧੂ ਵੱਲੋ ਆਮ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਜੇੇਕਰ ਇਸ ਨਵਜੰਮੀ ਬੱਚੀ ਬਾਰੇ ਕਿਸੇ ਨੂੰ ਜਾਣਕਾਰੀ ਮਿਲੇ ਤਾਂ ਤੁਰੰਤ ਇਸ ਦਫਤਰ ਦੇ ਫੋਨ ਨੰਬਰ 0164-2214480 ‘ਤੇ ਜਾਂ 94631-21138 ‘ਤੇ ਸੰਪਰਕ ਕੀਤਾ ਜਾਵੇ।
Punjab Post Daily Online Newspaper & Print Media