
ਪੱਟੀ, 29 ਜਨਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਸਿੰਘ ਮਾਹਲਾ)- ਕਿਸਾਨਾਂ- ਮਜਦੂਰਾਂ ਦੀ ਹਿਤੈਸ਼ੀ ਅਖਵਾਉਣ ਵਾਲੀ ਅਕਾਲੀ-ਭਾਜਪਾ ਸਰਕਾਰ ਦੇ ਆਗੂਆ ਵੱਲੋ ਆਪ ਆਦਮੀ ਪਾਰਟੀ ਦੇ ਰਾਸਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁਧ ਭੈੜੀ ਸਬਦਾਵਲੀ ਵਰਤਣ,ਕਦੇ ਟੋਪੀਆ ਵਾਲੇ,ਕਦੇ ਭਗੋੜਿਆ ਹੋਣ ਦੇ ਦੋਸ਼ ਵਾਲਿਆ ਨੂੰ ਆਪਣੀ ਪੀੜੀ ਹੇਠ ਸੋਟਾ ਫੇਰਨਾ ਚਾਹੀਦਾ ਹੈ। ਜਿਹੜੇ ਕੰਮ ਅਰਵਿੰਦ ਕੇਰਜੀਵਾਲ ਨੇ ਦਿਲੀ ਦਾ ਮੁੱਖ ਮੰਤਰੀ ਹੁੰਦਿਆ ਨੋ ਮਹੀਨਿਆ ਅੰਦਰ ਕਰ ਵਿਖਾਏ ਹਨ। ਉਹ ਕੰਮ ਅਕਾਲੀ-ਭਾਜਪਾ ਗੰਠਬੰਧਨ ਸਰਕਾਰ ਪੰਜਾਬ ਅੰਦਰ ਨੋ ਸਾਲਾ ਦੌਰਾਨ ਵੀ ਨਹੀ ਕਰ ਸਕੀ।ਪੰਜਾਬ ਵਾਸੀ ਕੇਜਰੀਵਾਲ ਦੀਆ ਨੀਤੀਆ ਵਾਲੀ ਸਰਕਾਰ ਬਨਾਉਣ ਲਈ ਬਹੁਤ ਉਤਾਵਲੇ ਹਨ। ਉਪਰੋਕਤ ਸਬਦਾ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ (ਪੱਟੀ-ਖੇਮਕਰਨ-ਜੀਰਾ) ਸੈਕਟਰ ਦੇ ਇੰਚਾਰਜ ਐਡਵੋਕੇਟ ਦਵਿੰਦਰਜੀਤ ਸਿੰਘ ਢਿੱਲੋ ਨੇ ਆਪ ਦੇ ਵਰਕਰਾ ਦੀ ਮੀਟਿੰਗ ਨੂੰ ਸਬੋਧਨ ਕਰਦਿਆ ਕਹੇ।ਇਸ ਮੀਟਿੰਗ ਨੂੰ ਮਾਸਟਰ ਗੁਰਦਿਆਲ ਸਿੰਘ,ਹਰਭਜਨ ਸਿੰਘ ਪੱਟੀ, ਗੋਲਾਬ ਸਿੰਘ ਲਲਿਆਣੀ ਵਾਲੇ ਨੇ ਸਬੋਧਨ ਕਰਦਿਆ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਦੀਆ ਗਲਤ ਨੀਤੀਆ ਕਾਰਨ ਕਰਜੇ ਦੇ ਜੂਲੇ ਹੇਠ ਨੱਪੇ ਖੁਦਕਸ਼ੀਆ ਕਰ ਰਹੇ ਹਨ।ਉਨਾਂ ਕਿਹਾ ਕਿ ਕਿਸਾਨਾ ਮਜਦੂਰਾ ਨੂੰ ਹਾੜੀ ਸਾਉਣੀ ਹਰੇਕ ਫਸਲ ਮੋਕੇ ਕੁਦਰਤੀ ਕੋਰਪੀ ਦਾ ਸ਼ਿਕਾਰ ਹੋਣਾ ਪੈਦਾ ਹੈ। ਘਟੀਆ ਕੀਟਨਾਸ਼ਕ ਦਵਾਈਆ ਕਾਰਨ ਕਿਸਾਨ ਮਜਦੂਰ ਭਾਰੀ ਆਰਥਿਕ ਸੰਕਟ ਵਿਚੋ ਗੁਜਰਨਾ ਪੈ ਰਿਹਾ।ਜਿਸ ਦੀ ਪੰਜਾਬ ਸਰਕਾਰ ਨੂੰ ਕੋਈ ਚਿੰਤਾ ਨਹੀ।ਉਹਨਾ ਕਿਹਾ ਕਿ ਚਿੱਟੇ ਮੱਛਰ ਕਾਰਨ ਖਰਾਬ ਹੋਈ ਨਰਮੇ ਦੀ ਫਸਲ ਦਾ ਖਰਾਬੇ ਦਾ ਮੁਆਵਜਾ ਪੰਜਾਬ ਸਰਕਾਰ ਵੱਲੋ ਨਾ ਮਾਤਰ ਦੇਣ ਦਾ ਐਲਾਨ ਕੀਤਾ ਜਦ ਕਿ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਨੇ ਕਿਸਾਨਾ ਦੀ ਸਮੱਸਿਆ ਨੂੰ ਗਭੀਰਤਾ ਨਾਲ ਲੇਦਿਆ ਵੀਹ ਹਜ਼ਾਰ ਰੁਪਏ ਪ੍ਰਤੀ ਏਕੜ ਫਸਲ ਦੇ ਖਰਾਬੇ ਦਾ ਮੁਆਵਜਾ ਮੁਹਈਆ ਕਰਵਾਇਆ।ਇਥੇ ਹੀ ਬੱਸ ਨਹੀ ਨੋਕਰੀ ਦੌਰਾਨ ਸ਼ਹੀਦ ਹੋਣ ਵਾਲੇ ਸੈਨੀਕ ਦੇ ਪ੍ਰਵਿਾਰ ਨੂੰ ਇੱਕ ਕਰੋੜ ਰੁਪਏ ਦੀ ਮਾਲੀ ਸਹਾਇਤਾ ਦੇਣ ,1984 ਦੇ ਦੰਗਾ ਪੀੜਤ ਪ੍ਰੀਵਾਰਾ ਨੂੰ 5-5 ਲੱਖ ਰੁਪਏ ਮਾਲੀ ਮਦਦ,700 ਲੀਟਰ ਪ੍ਰਤੀ ਦਿਨ ਪਾਣੀ ਫ੍ਰੀ ਦੇਣਾ ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਕੰਪਨੀਆ ਰਾਹੀ ਅੰਨੀ ਲੁਟ ਰਾਜ ਵਾਸੀਆ ਦੀ ਕਰਵਾ ਰਹੀ ਹੈ ਜਦ ਕਿ ਦਿੱਲੀ ਸਰਕਾਰ ਵੱਲੋ ਆਪਣੇ ਰਾਜ ਵਾਸੀਆ ਨੂੰ ਅੱਧੀਆ ਬਿਜਲੀ ਦਰਾ (4 ਰੁਪਏ ਪ੍ਰਤੀ ਯੂਨਿਟ) ਮੁਹਈਆ ਕਰਵਾਈ ਜਾ ਰਹੀ ਹੈ ।ਦਿੱਲੀ ਸਰਕਾਰ ਦੀਆ ਨੀਤੀਆ ਵਾਲੀ ਸਰਕਾਰ ਬਨਾਉਣ ਲਈ ਬਹੁਤ ਉਤਾਵਲੇ ਹਨ। ਉਹਨਾਂ ਨੇ ਵਰਕਰਾ ਨੂੰ ਸੱਦਾ ਦਿੱਤਾ ਕਿ ਪਿੰਡਾ ਅੰਦਰ ਬੂਥ ਕਮੇਟੀਆ ਬਨਾਉਣ ਅਤੇ ਉਹਨਾ ਨੂੰ ਮਜਬੂਤ ਕਰਨਾ ਇਸ ਮੌਕੇ ਕੁਲਦੀਪ ਸਿੰਘ ਚੂਸਲੇਵੜ,ਜਗੀਰ ਸਿੰਘ ਲੋਹਕਾ,ਮੋਹਕਮ ਸਿੰਘ ਸੀਤੋ, ਅਮਰੀਕ ਸਿੰਘ ਤਲਵੰਡੀ,ਮਹਿੰਦਰ ਸਿੰਘ ਸੰਧੂ,ਚੈਚਲ ਸਿੰਘ ਨਦੋਹਰ,ਅਮਰਜੀਤ ਸਿੰਗ ਪਹਿਲਵਾਨ ਆਦਿ ਆਗੂ ਹਾਜ਼ਰ ਸਨ।
Punjab Post Daily Online Newspaper & Print Media