
ਅੰਮ੍ਰਿਤਸਰ, 29 ਜਨਵਰੀ (ਗੁਰਚਰਨ ਸਿੰਘ) – ਡਾਇਰੈਕਟਰ ਐਸ.ਸੀ.ਈ.ਆਰ.ਟੀ ਪੰਜਾਬ ਸੁਖਦੇਵ ਸਿੰਘ ਕਾਹਲੋਂ ਵਲੋਂ ਸਰਕਾਰੀ ਇਨਸਰਵਿਸ ਟ੍ਰੇਨਿਗ ਸੈਂਟਰ ਵਿਖੇ ਸੈਮੀਨਾਰਾਂ ਦਾ ਨਿਰੀਖਣ ਕੀਤਾ ਗਿਆ ।ਸੈਮੀਨਾਰਾਂ ਵਿੱਚ ਆਏ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਡਾਇਰੈਕਟਰ ਕਾਹਲੋ ਨੇ ਕਿਹਾ ਕਿ ਮਾਨਯੋਗ ਸਿੱਖਿਆ ਮੰਤਰੀ ਦੀ ਯੋਗ ਅਗਵਾਈ ਹੇਠ ਨਵੀਂ ਅਧਿਆਪਕ ਟ੍ਰੇਨਿਗ ਪਾਲਿਸੀ ਅਧੀਨ ਵੱਖ-ਵੱਖ ਵਿਸ਼ੇ ਜਿਵੇਂ ਪੰਜਾਬੀ, ਸਮਾਜਿਕ ਸਿੱਖਿਆ, ਸਾਇੰਸ, ਗਣਿਤ , ਸਾਇਸ ਅਤੇ ਹਿੰਦੀ ਵਿਸ਼ਿਆਂ ਦੇ ਸੈਮੀਨਾਰ ਸਾਰੇ ਪੰਜਾਬ ਵਿੱਚ ਲਗਾਏ ਜਾ ਰਹੇ ਹਨ।ਅਧਿਆਪਨ ਦੇ ਖੇਤਰ ਵਿੱਚ ਨਿੱਤ ਨਵੀਆਂ ਖੋਜਾਂ ਅਤੇ ਤਕਨਾਲੌਜੀ ਤੋਂ ਅਧਿਆਪਕਾ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ ।ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਮਾਸਟਰ ਰਿਸੋਰਸ ਪਰਸਨ ਜੋ ਕਿ ਚੰਡੀਗੜ੍ਹ ਤੋਂ ਟ੍ਰੇਨਿਗ ਲੈ ਕੇ ਆਏ ਹਨ, ਅਧਿਆਪਕਾਂ ਨੂੰ ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਉਣਗੇ। ਉਹਨਾਂ ਨੇ ਸੈਮੀਨਾਰਾਂ ਦੌਰਾਨ ਅਧਿਆਪਕਾਂ ਦੀ ਸਰਗਰਮ ਸ਼ਮੂਲੀਅਤ ਨੂੰ ਯਕੀਨੀ ਬਨਾਉਣ ਲਈ ਕਿਹਾ।
ਉਹਨਾਂ ਨੇ ਇਨਸਰਵਿਸ ਟ੍ਰੇਨਿਗ ਸੈਂਟਰ ਦੇ ਪ੍ਰਿੰਸੀਪਲ ਸ਼੍ਰੀ ਮਤੀ ਸੁਨੀਤਾ ਕਿਰਨ ਦੀ ਸੁਯੋਗ ਅਗਵਾਈ ਦੀ ਤਰੀਫ ਕਰਦੇ ਹੋਏ ਕਿਹਾ ਕੀ ਇਥੇ ਦਾ ਅਨੁਸ਼ਾਸ਼ਨ, ਸਫਾਈ ਅਤੇ ਹੋਰ ਮਹੋਲ ਵੇਖ ਕੇ ਜਾਪਦਾ ਹੈ ਕਿ ਪ੍ਰਿੰਸੀਪਲ ਮੈਡਮ ਅਤੇ ਉਹਨਾਂ ਦੀ ਪੂਰੀ ਟੀਮ ਤਨਦੇਹੀ ਨਾਲ ਅਪਣੇ ਫਰਜ ਨੂੰ ਨਿਭਾਅ ਰਹੀ ਹੈ ਅਤੇ ਅਜਿਹੇ ਮਿਹਨਤੀ ਅਤੇ ਇਮਾਨਦਾਰ ਅਫਸਰ ਹੀ ਪੰਜਾਬ ਸਰਕਾਰ ਦਾ ਮਾਨ ਹਨ।ਪ੍ਰਿੰਸੀਪਲ ਮੈਡਮ ਸ਼੍ਰੀ ਮਤੀ ਸੁਨੀਤਾ ਕਿਰਨ ਨੇ ਅਧਿਆਪਕਾਂ ਨੁੰ ਪੂਰੀ ਤਨਦੇਹੀ ਨਾਲ ਸੈਮੀਨਾਰਾਂ ਵਿੱਚ ਇਹਨਾਂ ਨਵੀਆਂ ਤਕਨੀਕਾਂ ਅਤੇ ਢੰਗਾਂ ਨੂੰ ਸਿੱਖਣ ਅਤੇ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਇਹਨਾਂ ਤਕਨੀਕਾਂ ਰਾਹੀ ਪੜਾਉਣ ਤੇ ਜੋਰ ਦਿੱਤਾ ਤਾਂ ਜੋ ਵਿਦਿਆਰਥੀਆਂ ਨੂੰ ਇਸਦਾ ਭਰਪੂਰ ਲਾਭ ਮਿਲ ਸਕੇ।ਅਤੇ ਉਹਨਾਂ ਨੇ ਡਾਇਰੈਕਟਰ ਐਸ. ਸੀ. ਈ. ਆਰ .ਟੀ. ਪੰਜਾਬ ਸ੍ਰ. ਸੁਖਦੇਵ ਸਿੰਘ ਕਾਹਲੋਂ ਦਾ ਅਮ੍ਰਿਤਸਰ ਆਉਣ ਤੇ ਧੰਨਵਾਦ ਕੀਤਾ।ਇਸ ਮੋਕੇ ਜੀ.ਆਈ.ਐਸ.ਟੀ.ਸੀ ਅੰਮ੍ਰਿਤਸਰ ਦੇ ਮਾਸਟਰ ਰਿਸੋਰਸ ਪਰਸਨ ਰਾਜਵਿੰਦਰ ਸਿੰਘ, ਸਵਰਾਜ ਕੌਰ, ਸੁਖਵਿੰਦਰ ਕੌਰ, ਮਨਪ੍ਰੀਤ, ਅੰਮ੍ਰਿਤਪਾਲ ਸਿੰਘ, ਪ੍ਰਭਜੋਤ ਸਿੰਘ ਆਦਿ ਮੌਜੂਦ ਸਨ।
Punjab Post Daily Online Newspaper & Print Media