Friday, October 16, 2026

ਖਾਲੜਾ ਪੁਲਿਸ ਵੱਲੋਂ ਨਾਕਿਆਂ ‘ਤੇ ਰਾਤ ਸਮੇਂ ਮੁਸਤੈਦੀ ਨਾਲ ਚੈਕਿੰਗ ਜਾਰੀ

PPN2901201616

ਖਾਲੜਾ, 29 ਜਨਵਰੀ (ਲਖਵਿੰਦਰ ਗੌਲਣ, ਰਿੰਪਲ ਗੌਲਣ)- ਪੁਲਿਸ ਵਿਭਾਗ ਵਲੋਂ ਜਾਰੀ ਅਲ਼ਰਟ ‘ਤੇ ਗਣਤੰਤਰ ਦਿਵਸ ਤੋਂ ਬਾਅਦ ਵੀ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਅਤੇ ਅਮਨ ਕਨੂੰਨ ਸਥਿਤੀ ਕਾਬੂ ਹੇਠ ਰੱਖਣ ਲਈ ਤਰਨਤਾਰਨ ਸਿਟੀ ਦੇ ਐਸ.ਐਸ.ਪੀ ਮਨਮੋਹਨ ਕੁਮਾਰ ਸ਼ਰਮਾ ਦੀਆਂ ਹਦਾਇਤਾਂ ਨੂੰ ਮੱਦੇਨਜਰ ਰੱਖਦੇ ਹੋਏ ਖਾਲੜਾ ਪੁਲਿਸ ਵੱਲੋਂ ਰਾਤ ਸਮੇਂ ਇਲਾਕੇ ‘ਚ ਮੁਸਤੈਦੀ ਨਾਲ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ।ਬੀਤੀ ਰਾਤ ਏ.ਐਸ.ਆਈ ਮੇਜਰ ਸਿੰਘ ਅਤੇ ਏ.ਐਸ.ਆਈ ਬਲਵਿੰਦਰ ਸਿੰਘ ਲਾਹੁਕਾ ਦੀ ਅਗਵਾਈ ਹੇਠ ਪਿੰਡ ਸਿਧਵਾਂ ਦੇ ਮੇਨ ਗੇਟ ‘ਤੇ ਨਾਕਾ ਲਗਾਇਆ ਗਿਆ ਅਤੇ ਵਾਹਨਾਂ ਦੀ ਪੂਰੀ ਮੁਸਤੈਦੀ ਨਾਲ ਚੈਕਿੰਗ ਕੀਤੀ ਗਈ ।ਇਸ ਸਮੇ ਨਿਸਾਨ ਸਿੰਘ ਅਤੇ ਹਵਾਲਦਾਰ ਹਰਦੀਪ ਸਿੰਘ ਵੀ ਹਾਜਰ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply