Monday, September 21, 2026

ਉਪਲ ਨਿਊਰੋ ਹਸਪਤਾਲ ਵਿਖੇ ਫ੍ਰੀ ਮੈਡੀਕਲ ਚੈਕਅੱੱਪ ਕੈਂਪ ਲਗਾਇਆ ਗਿਆ

ਛੇਹਰਟਾ, 29 ਜਨਵਰੀ (ਸੁਖਬੀਰ ਸਿੰਘ ਖੁਰਮਣੀਆ)- ਦੇਸ਼ ਦੇ 67ਵੇਂ ਗਣਤੰਤਰ ਦਿਵਸ ‘ਤੇ ਉਪਲ ਨਿਊਰੋ ਹਸਪਤਾਲ ਵਿਖੇ ਫ੍ਰੀ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ, ਜਿਸ ਵਿਚ 275 ਦੇ ਕਰੀਬ ਦਿਮਾਗ ਅਤੇ ਰੀੜ ਦੀ ਹੱਡੀ ਤੋਂ ਪੀੜਤ ਮਰੀਜਾਂ ਦਾ ਫਰੀ ਚੈੱਕਐਪ ਕੀਤਾ ਗਿਆ।ਇਸ ਮੌਕੇ ਡਾ. ਉਪਲ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੇਸ਼ੱਕ ਸਾਨੂੰ ਪੂਰਨ ਅਜ਼ਾਦੀ ਹੈ ਕਿ ਅਸੀਂ ਆਪਣੀਆਂ ਇਛਾਵਾਂ ਅਨੁਸਾਰ ਕੰਮ ਕਰੀਏ, ਪਰ ਇਸ ਦੇ ਨਾਲ ਹੀ ਗਰੀਬ ਲੋਕਾਂ ਦੀ ਮਦਦ ਕਰਨਾ ਵੀ ਆਪਣਾ ਮੁਢਲਾ ਫਰਜ਼ ਸਮਝਣਾ ਚਾਹੀਦਾ ਹੈ।ਉਨਾਂ ਕਿਹਾ ਕਿ ਇਸੇ ਫਰਜ਼ ਦੇ ਮੱਦੇਨਜ਼ਰ ਹੀ ਸਮੇਂ ਸਮੇਂ ‘ਤੇ ਹਸਪਤਾਲ ਵਿੱਚ ਲੋੜਵੰਦਾਂ ਦੀ ਮਦਦ ਲਈ ਫ੍ਰੀ ਚੈਕਅਪ ਕੈਂਪ ਲਗਾਏ ਜਾਂਦੇ ਹਨ।ਹਸਪਤਾਲ ਦੀ ਪ੍ਰਸ਼ਾਸਕ ਮੈਡਮ ਸਪਨਾ ਨੇ ਸਭਨਾਂ ਦਾ ਧੰਨਵਾਦ ਕੀਤਾ ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply