
ਰਈਆ, 29 ਜਨਵਰੀ (ਬਲਵਿੰਦਰ ਸੰਧੂ)- 67ਵੇਂ ਗਣਤੰਤਰ ਦਿਵਸ ਮੌਕੇ ਬਾਬਾ ਬਕਾਲਾ ਸਾਹਿਬ ਵਿਖੇ ਤਹਿਸੀਲ ਪੱਧਰ ਦੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਡਾ. ਨਵਜੋਤ ਕੌਰ ਸਿੱਧੂ ਮੁੱਖ ਸੰਸਦੀ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਬਾਅਦ ਵਿੱਚ ਮੈਡਮ ਸਿੱਧੂ ਨੇ ਮਾਰਚ ਪਾਸਟ ਤੋਂ ਸਲਾਮੀ ਲਈ ਅਤੇ ਅੰਗਹੀਣਾਂ ਨੂੰ ਟਰਾਈਸਾਈਕਲ ਤੇ ਵਿਧਵਾਵਾਂ ਨੂੰ ਸਿਲਾਈ ਮਸ਼ੀਨਾਂ ਤਕਸੀਮ ਕੀਤੀਆ ਗਈਆ।ਪ੍ਰੋਗਰਾਮ ਦੌਰਾਨ ਪਹਿਲੀ ਵਾਰ ਪੁਲਿਸ ਵਿਭਾਗ ਤੇ ਪ੍ਰਸਾਸ਼ਨਿਕ ਅਧਿਕਾਰੀਆਂ ਵਲੋਂ ਅਤਿ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ। ਯਾਦ ਰਹੇ ਕਿ ਪਠਾਨਕੋਟ ਵਿਖੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਖੁਫੀਆ ਏਜੰਸੀਆਂ ਵਲੋ ਪੰਜਾਬ ਅੰਦਰ ਅਣਸੁਖਾਵੀ ਘਟਨਾ ਨਾ ਵਾਪਰਣ ਦੇ ਮਨਸੂਬੇ ਤਹਿਤ ਅਧਿਕਾਰੀਆਂ ਵਲੋਂ ਵਧੇਰੇ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਅਤੇ ਚੱਪੇ-ਚੱਪੇ ਤੇ ਪੁਲਿਸ ਮੁਲਾਜ਼ਮ ਡਿਊਟੀ ਦਿੰਦੇ ਦਿਖਾਈ ਦਿੱਤੇ ਗਏ, ਹਰ ਆਉਣ ਜਾਣ ਵਾਲੇ ਦੀ ਤਲਾਸ਼ੀ ਲਈ ਗਈ। ਮੈਡਮ ਸਿੱਧੂ ਨੇ ਸਬ-ਡਵੀਜਨਲ ਮੈਜਿਸਟਰੇਟ ਸ੍ਰੀ ਰਾਕੇਸ਼ ਕੁਮਾਰ ਪੋਪਲੀ ਵਲੋਂ ਕੀਤੇ ਗਏ ਸੁਚੱਜੇ ਪ੍ਰਬੰਧਾਂ ਦੀ ਸ਼ਲਾਘਾ ਵੀ ਕੀਤੀ ਗਈ। ਇਸ ਪ੍ਰੋਗਰਾਮ ਦੌਰਾਨ ਐੱਸ.ਐੱਸ.ਪੀ ਦਿਹਾਤੀ ਜਸਦੀਪ ਸਿੰਘ ਸੈਣੀ, ਐੱਸ.ਡੀ.ਐੱਮ ਰਾਕੇਸ਼ ਕੁਮਾਰ ਪੋਪਲੀ, ਅਸ਼ੋਕ ਕੁਮਾਰ ਚੌਹਾਨ ਤੇ ਮਨਮੋਹਨ ਭੱਟੀ (ਦੋਵੇ ਸਿਵਲ ਜੱਜ), ਡੀ.ਐੱਸ.ਪੀ ਸੋਹਨ ਸਿੰਘ ਭੱਟੀ, ਤਹਿਸੀਲਦਾਰ ਮਨਜੀਤ ਸਿੰਘ, ਗੁਰਬਿੰਦਰ ਸਿੰਘ ਜੰਮੂ, ਸੁਖਦੇਵ ਕੁਮਾਰ ਬੰਗੜ੍ਹ (ਦੋਵੇ ਨਾਇਬ ਤਹਿਸੀਲਦਾਰ) ਬੀ.ਡੀ.ਪੀ.ਓ ਰਈਆ ਤੇ ਤਰਸਿੱਕਾ, ਪ੍ਰੀਤਇੰਦਰ ਸਿੰਘ, ਅਮੋਲਕ ਸਿੰਘ, ਮੁਖਤਿਆਰ ਸਿੰਘ (ਤਿੰਨੇ ਐੱਸ.ਐੱਚ.ਓਜ਼) ਡੀ.ਐੱਫ.ਐੱਸ.ਓ ਲਖਵਿੰਦਰ ਸਿੰਘ ਰੰਧਾਵਾ, ਐੱਸ.ਐੱਮ.ਓ ਡਾ.ਤਰਸੇਮ ਸਿੰਘ, ਸਰਪੰਚ ਪਰਮਿੰਦਰਜੀਤ ਸਿੰਘ ਤੇ ਚੌਕੀ ਇੰਚਾਰਜ਼ ਜਗਵਿੰਦਰ ਸਿੰਘ, ਮੈਡਮ ਜੁਗਰਾਜ ਕੌਰ, ਹਰਮੇਸ਼ ਕੌਰ ਯੋਧੇ, ਗੁਰਨਾਮ ਕੌਰ, ਕੰਵਲਜੀਤ ਕੌਰ, ਪਰਮਦੀਪ ਕੌਰ ਆਦਿ ਹਾਜਰ ਸਨ। ਇਸ ਮੌਕੇ ਸਕੂਲੀ ਬੱਚਿਆਂ ਵਲੋਂ ਰਾਸ਼ਟਰੀ ਗੀਤ ਤੋ ਇਲਾਵਾ ਸੱਭਿਆਚਾਰਕ ਤੇ ਦੇਸ਼ ਭਗਤੀ ਨਾਲ ਸਬੰਧਤ ਪ੍ਰੋਗਰਾਮ ਪੇਸ਼ ਕੀਤੇ ਗਏ, ਜਦਕਿ ਮੁੱਖ ਮਹਿਮਾਨ ਮੈਡਮ ਸਿੱਧੂ ਨੇ ਦੇਸ਼ ਦੀ ਅਜ਼ਾਦੀ ਪ੍ਰਾਪਤ ਕਰਨ ਸਮੇਂ ਦਾ ਜਿਕਰ ਕੀਤਾ।
Check Also
ਪੱਛਮੀ ਹਲਕੇ ਵਿੱਚ ਪੀਣ ਵਾਲੇ ਪਾਣੀ ਦੀਆਂ 50 ਸਾਲ ਪੁਰਾਣੀਆਂ ਪਾਈਪਾਂ ਜਲਦ ਬਦਲੀਆਂ ਜਾਣਗੀਆਂ – ਡਾ. ਜਸਬੀਰ ਸਿੰਘ ਸੰਧੂ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਪੱਛਮੀ ਹਲਕੇ ਤੋਂ ਵਿਧਾਇਕ …
Punjab Post Daily Online Newspaper & Print Media