Monday, March 16, 2026

ਅਦਾਲਤਾਂ ‘ਚ ਚੱਲ ਰਹੇ ਕੇਸਾਂ ਦੇ ਰਾਜੀਨਾਮੇ ਰਾਹੀਂ ਨਿਪਟਾਰੇ ਲਈ 2016 ਦੌਰਾਨ ਨੈਸ਼ਨਲ ਲੋਕ ਅਦਾਲਤਾਂ ਲੱਗਣਗੀਆਂ

PPN2901201617

ਪਠਾਨਕੋਟ, 29 ਜਨਵਰੀ (ਪ.ਪ)- ਕਾਰਜਕਾਰੀ ਚੇਅਰਮੈਨ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਹੁਕਮਾਂ ਅਨੁਸਾਰ ਆਮ ਲੋਕਾਂ ਦੇ ਵੱਖ ਵੱਖ ਅਦਾਲਤਾਂ ਵਿੱਚ ਚੱਲ ਰਹੇ ਕੇਸਾਂ ਦਾ ਆਪਸੀ ਰਾਜੀਨਾਮੇ/ਸਮਝੋਤੇ ਰਾਹੀਂ ਨਿਪਟਾਰਾ ਕਰਨ ਲਈ ਸਾਲ 2016 ਦੌਰਾਨ ਵੱਖ ਵੱਖ ਮਹੀਨਿਆਂ ਵਿੱਚ ਨੈਸ਼ਨਲ ਲੋਕ ਅਦਾਲਤਾਂ ਲਗਾਈਆਂ ਜਾਣਗੀਆਂ। ਇਹ ਜਾਣਕਾਰੀ ਸ. ਬੀ.ਐਸ. ਸੰਧੂ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦਿੰਦਿਆ ਦੱਸਿਆ ਕਿ ਇਸ ਸਾਲ ਦੀ ਪਹਿਲੀ ਕੌਮੀ ਲੋਕ ਅਦਾਲਤ 13 ਫਰਵਰੀ ਨੂੰ ਕੋਰਟ ਕੰਪਲੈਕਸ, ਮਲਿਕਪੁਰ(ਪਠਾਨਕੋਟ) ਵਿਖੇ ਲਗਾਈ ਜਾਵੇਗੀ। ਜਿਸ ਵਿੱਚ ਬੈਂਕਾਂ, ਸ਼ੈਕਸ਼ਨ 138, ਐਨ.ਆਈ. ਐਕਟ ਅਤੇ ਰੀਕਵਰੀ ਸਬੰਧੀ ਪੈਂਡਿੰਗ ਅਤੇ ਪ੍ਰੀ-ਲਿਟੀਗੇਸ਼ਨ ਕੇਸਾਂ ਦਾ ਨਿਪਟਾਰਾ ਆਪਸੀ ਰਾਜੀਨਾਮੇ ਰਾਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 12 ਮਾਰਚ ਨੂੰ ਲਗਣ ਵਾਲੀ ਨੈਸ਼ਨਲ ਲੋਕ ਅਦਾਲਤ ਵਿੱਚ ਸਿਵਲ ਅਤੇ ਰੈਵੀਨਿਊ ਕੇਸਾਂ, 9 ਅਪ੍ਰੈਲ ਨੂੰ ਲਗਣ ਵਾਲੀ ਨੈਸ਼ਨਲ ਲੋਕ ਅਦਾਲਤ ਵਿੱਚ ਲੇਬਰ ਅਤੇ ਪਰਿਵਾਰਿਕ ਕੇਸਾਂ, 11 ਜੂਨ ਦੀ ਨੈਸ਼ਨਲ ਲੋਕ ਅਦਾਲ ਵਿੱਚ ਐਮ.ਏ.ਸੀ.ਟੀ ਅਤੇ ਬੀਮੇ ਦੇ ਕਲੇਮ ਕੇਸਾਂ ਦਾ ਨਿਪਟਾਰਾ ਆਪਸੀ ਰਾਜੀਨਾਮੇ ਰਾਹੀਂ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ 9 ਜੁਲਾਈ ਨੂੰ ਲਗਣ ਵਾਲੀ ਨੈਸ਼ਨਲ ਲੋਕ ਅਦਾਲਤ ਵਿੱਚ ਬਿਜਲੀ/ਪਾਣੀ/ਟੈਲੀਫੋਨ/ਪਬਲਿਕ ਯੂਟਿਲਿਟੀ ਨਾਲ ਸਬੰਧਤ ਝਗੜਿਆਂ ਦਾ, 13 ਅਗਸਤ ਨੂੰ ਲਗਣ ਵਾਲੀ ਨੈਸ਼ਨਲ ਲੋਕ ਅਦਾਲਤ ਵਿੱਚ ਬੈਂਕਾਂ, ਸ਼ੈਕਸ਼ਨ 138, ਐਨ.ਆਈ. ਐਕਟ ਅਤੇ ਰੀਕਵਰੀ ਸਬੰਧੀ ਪੈਂਡਿੰਗ ਅਤੇ ਪ੍ਰੀ-ਲਿਟੀਗੇਸ਼ਨ ਕੇਸਾਂ ਦਾ, 10 ਸਤੰਬਰ ਨੂੰ ਲਗਣ ਵਾਲੀ ਨੈਸ਼ਨਲ ਲੋਕ ਅਦਾਲਤ ਵਿੱਚ ਫੌਜਦਾਰੀ ਮੁਕਦਮੇ ਜਿੰਨ੍ਹਾਂ ਦਾ ਕਾਨੂੰਨੀ ਤੌਰ ‘ਤੇ ਸਮਝੋਤਾ ਹੋ ਸਕਦਾ ਹੈ ਸਬੰਧੀ ਕੇਸਾਂ ਦਾ ਅਤੇ 8 ਅਕਤੂਬਰ ਨੂੰ ਲਗਣ ਵਾਲੀ ਨੈਸ਼ਨਲ ਲੋਕ ਅਦਾਲਤ ਵਿੱਚ ਟ੍ਰੈਫਿਕ, ਪੈਟੀ ਅਤੇ ਮਿਉਂਸਪਲ ਮਾਮਲਿਆਂ ਨਾਲ ਸਬੰਧਤ ਕੇਸਾਂ ਦਾ ਨਿਪਟਾਰਾ ਆਪਸੀ ਰਾਜੀਨਾਮੇ ਰਾਹੀਂ ਕੀਤਾ ਜਾਵੇਗਾ। ਸ. ਸੰਧੂ ਨੇ ਦੱਸਿਆ ਕਿ ਇਸ ਸਾਲ ਦੀ ਆਖਰੀ ਨੈਸ਼ਨਲ ਲੋਕ ਅਦਾਲਤ ਨਵੰਬਰ ਜਾਂ ਦਸੰਬਰ ਮਹੀਨੇ ਵਿੱਚ ਲਗੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇੰਨ੍ਹਾਂ ਲੱਗਣ ਵਾਲੀਆਂ ਨੈਸ਼ਨਲ ਲੋਕ ਅਦਾਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਆਪਣੇ ਕੇਸਾਂ ਦਾ ਨਿਪਟਾਰਾ ਆਪਸੀ ਰਾਜੀਨਾਮੇ ਰਾਹੀਂ ਕਰਵਾਉਣ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply