Thursday, July 23, 2026

ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਧੁੰਨ ਵਿਖੇ ਪਿੰਡ ਦੇ ਛੱਪੜ ਵਿਚੋਂ ਅਸਲਾ ਬਰਾਮਦ

ਖਾਲੜਾ, 2 ਫਰਵਰੀ (ਲਖਵਿੰਦਰ ਗੌਲਣ, ਰਿੰਪਲ ਗੌਲਣ)- ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਧੁੰਨ ਵਿਖੇ ਪਿੰਡ ਦੇ ਛੱਪੜ ਵਿਚੋਂ ਅਸਲਾ ਬਰਾਮਦ ਹੋਣ ਦੀ ਖਬਰ ਹੈ।ਥਾਣਾ ਖਾਲੜਾ ਨੇ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆਂ ਕਵਲਜੀਤ ਸਿੰਘ ਨੇ ਦੱਸਿਆ ਕਿ ਵਿਕਾਸ ਕਾਰਜ ਕਰਵਾਉਣ ਲਈ ਛੱਪੜ ਦੀ ਖੁਦਾਈ ਕਰਨ ਲਈ ਜੇ.ਸੀ.ਬੀ ਲਗਾਈ ਹੋਈ ਸੀ। ਸਰਪੰਚ ਹਰਪਾਲ ਸਿੰਘ ਅਤੇ ਚੇਅਰਮੈਨ ਬਲਜੀਤ ਸਿੰਘ ਨੇ ਦੱਸਿਆ ਕਿ ਜਦ ਜੇ.ਸੀ.ਬੀ ਨੇ ਪੁਟਾਈ ਸ਼ੁਰੂ ਕੀਤੀ ਤਾਂ ਬੰਦ ਲਿਫਾਫੇ ਵਿੱਚ ਕੋਈ ਲੋਹੇ ਵਰਗੀ ਚੀਜ਼ ਮਹਿਸੂਸ ਹੋਈ, ਜਿਸ ਦੀ ਜਾਣਕਾਰੀ ਤੁਰੰਤ ਪੁਲਿਸ ਖਾਲੜਾ ਨੂੰ ਦਿੱਤੀ ਗਈ ਤਾਂ ਐਸ.ਐਚ.ਓ ਕਵਲਜੀਤ ਸਿੰਘ ਨੇ ਤੁਰੰਤ ਕਾਰਵਾਈ ਕਰਦੇ ਹੋਏ ਏ.ਐਸ.ਆਈ ਹਰਦੀਪ ਸਿੰਘ ਸਮੇਤ ਪੁਲਿਸ ਪਾਰਟੀ ਨੇ ਮੌਕੇ ਤੇ ਪੁੱਜ ਕੇ ਜਦ ਚੈਕਿੰਗ ਕੀਤੀ ਤਾਂ ਉਸ ਵਿੱਚੋਂ 2 ਮੈਗਜ਼ੀਨ ਏ.ਕੇ-47, 1 ਮੈਗਜ਼ੀਨ ਪਿਸਟਲ ਅਤੇ 150 ਜਿੰਦਾ ਕਾਰਤੂਸ ਮਿਲੇ। ਇਸ ਖਿਲਾਫ ਮੁਕੱਦਮਾ ਦਰਜ਼ ਕਰ ਦਿੱਤਾ ਗਿਆ ਹੈ। ਇਹ ਅਸਲਾ ਅੱਤਵਾਦ ਦੇ ਸਮੇਂ ਦਾ ਲੱਗਦਾ ਹੈ, ਕਿਉਂਕਿ ਇਸ ਉਪਰ ਕਾਫੀ ਜੰਗ ਲੱਗਾ ਹੋਇਆ ਸੀ। ਇਸ ਮੌਕੇ ਮੁਨਸ਼ੀ ਮਨਜੀਤ ਸਿੰਘ, ਅਰਸ਼ਦੀਪ ਸਿੰਘ, ਐਚ.ਸੀ. ਕੁਲਬੀਰ ਸਿੰਘ, ਐਚ.ਸੀ. ਪਰਗਟ ਸਿੰਘ, ਕਾਂਸਟੇਬਲ ਧੀਰਾ ਸਿੰਘ ਹਾਜ਼ਰ ਸਨ।

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …

Leave a Reply