Sunday, July 26, 2026

ਸਰਕਾਰੀ ਕਾਲਜ ਮਾਲੇਰਕੋਟਲਾ ਦੀ ਬਜ਼ਮ-ਏ-ਅਦਮ ਵੱਲੋਂ ਵਿਸ਼ੇਸ਼ ਸਮਾਗਮ ਦਾ ਆਯੋਜਨ

PPN0302201608

ਸੰਦੌੜ, 2 ਫਰਵਰੀ (ਹਰਮਿੰਦਰ ਸਿੰਘ ਭੱਟ) – ਸਥਾਨਕ ਸਰਕਾਰੀ ਕਾਲਜ ਦੇ ਉਰਦੂ ਵਿਭਾਗ ਦੀ ਬਜਮ-ਏ-ਅਦਬ ਵੱਲੋਂ ਕਾਲਜ ਦੇ ਲੈਕਚਰ ਥਇਏਟਰ ਵਿੱਚ ਇੱਕ ਵਿਸ਼ੇਸ਼ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਜਿਸ ਵਿੱਚ ਡਾ.ਮੁਹੰਮਦ ਇਕਬਾਲ ਸੇਵਾ ਮੁਕਤ ਪ੍ਰਿੰਸੀਪਲ ਸਰਕਾਰੀ ਕਾਲਜ ਆਫ ਮਾਲੇਰਕੋਟਲਾ ਨੇ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ.ਮੁਹੰਮਦ ਜਮੀਲ ਨੇ ਡਾ.ਇਕਬਾਲ ਨੂੰ ਜੀ ਆਇਆ ਆਖਦੇ ਹੋਏ ਉਨ੍ਹਾਂ ਨੂੰ ਰਾਸ਼ਟਰ ਪੱਧਰ ਦਾ ਬੁੱਧੀਜੀਵੀ ਤੇ ਸਾਹਿਤਕਾਰ ਦੱਸਿਆ। ਉਨ੍ਹਾਂ ਕਾਲਜ ਵਿੱਚ ਚੱਲ ਰਹੇ ਵਿਕਾਸ ਦੇ ਵੱਖ-ਵੱਖ ਕੰਮਾਂ ਬਾਰੇ ਵੀ ਚਾਣਨਾ ਪਾਇਆ। ਕਾਲਜ ਦੇ ਵਾਇਸ ਪ੍ਰਿੰਸੀਪਲ ਤੇ ਉਰਦੂ ਵਿਭਾਗ ਦੇ ਮੁੱਖੀ ਪ੍ਰੋ.ਡਾ.ਮਨਜੂਰ ਹਸਨ ਨੇ ਮੁੱਖ ਮਹਿਮਾਨ ਦੀ ਵਿਦਿਆਰਥੀਆਂ ਨਾਲ ਜਾਣ-ਪਹਿਚਾਣ ਕਰਵਾਈ ਅਤੇ ਉਨ੍ਹਾਂ ਪ੍ਰਸਿੱਧ ਸਿੱਖਿਆ ਸਾਸ਼ਤਰੀ ਤੇ ਉਰਦੂ ਸਾਹਿਤਕਾਰ ਦੱਸਦੇ ਹੋਏ ਕਿਹਾ ਕਿ ਕਾਲਜ ਦੇ ਉਰਦੂ ਵਿਭਾਗ ਦੀ ਉੱਨਤੀ ਵਿੱਚ ਉਨ੍ਹਾਂ ਵੱਲੋਂ ਪਾਏ ਵੱਡਮੁੱਲੇ ਯੋਗਦਾਨ ਦਾ ਵੀ ਵਰਣਨ ਕੀਤਾ। ਮੁੱਖ ਮਹਿਮਾਨ ਡਾ.ਮੁਹੰਮਦ ਇਕਬਾਲ ਨੇ ਸਰ ਸੱਯਦ ਅਹਿਮਦ ਖਾਂ ਅਤੇ ਅਲੀਗੜ੍ਹ ਲਹਿਰ ਦੇ ਵਿਸ਼ੇ ਤੇ ਵਿਸਥਾਰਤ ਭਾਸ਼ਣ ਦਿੰਦੇ ਹੋਏ ਕਿਹਾ ਕਿ ਅਲੀਗੜ੍ਹ ਲਹਿਰ ਇੱਕ ਬਹੁਪੱਖੀ ਸੱਭਿਆਚਾਰਕ ਅਤੇ ਵਿਦਿਅਕ ਕ੍ਰਾਂਤੀ ਦੀ ਲਹਿਰ ਹੈ ਅਤੇ ਇਸਨੇ ਉਰਦੂ ਸ਼ਾਇਰੀ, ਨਾਵਲ, ਇਤਿਹਾਸਕਾਰੀ ਆਦਿ ਨੂੰ ਵੀ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅਲੀਗੜ੍ਹ ਲਹਿਰ ਨੇ ਇਸ ਗੱਲ ਤੇ ਵੀ ਜੋਰ ਦਿੱਤਾ ਕਿ ਗਿਆਨ ਅਤੇ ਵਿਦਿਆ ਪ੍ਰਾਪਤੀ ਨਾਲ ਧਰਮ ਨੂੰ ਕੋਈ ਖਤਰਾ ਨਹੀਂ ਹੁੰਦਾ। ਸਰ ਸੱਯਦ ਨੇ ਆਯੂਨਿਕ ਅਤੇ ਯੋਰਪੀ ਗਿਆਨ ਨੂੰ ਸਿੱਖਣ ਲਈ ਪ੍ਰੇਰਿਤ ਕੀਤਾ। ਸਰ ਸੱਯਦ ਅਹਿਮਦ ਖਾਂ ਨੇ ਹਿੰਦੂ-ਮੁਸਲਿਮ ਏਕਤਾ, ਆਪਸੀ ਸਦਭਾਵਨਾ ਨੂੰ ਪ੍ਰਫੂਲਿੱਤ ਕਰਨ ਦੇ ਨਾਲ ਵਿਗਿਆਨਿਕ ਦ੍ਰਿਸ਼ਟੀਕੋਣ ਅਪਣਾਉਣ ਤੇ ਵੀ ਜੋਰ ਦਿੱਤਾ। ਬਜਮ-ਏ-ਅਦਮ ਦੇ ਇੰਚਾਰਜ਼ ਪ੍ਰੋ.ਅਬਦੁਰ ਰਸ਼ੀਦ ਨੇ ਸਮਾਗਮ ਦੇ ਅੰਤ ਵਿੱਚ ਮੁੱਖ ਮਹਿਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਡਾ.ਇਕਬਾਲ ਦੇ ਗਿਆਨ ਭਰਪੂਰ ਭਾਸ਼ਣ ਨਾਲ ਵਿਦਿਆਰਥੀਆਂ ਨੂੰ ਅਲੀਗੜ੍ਹ ਲਹਿਰ ਦੇ ਵੱਖ-ਵੱਖ ਪਹਿਲੂਆਂ ਨੂੰ ਸਮਝਣ ਵਿੱਚ ਕਾਫੀ ਮਦਦ ਮਿਲੀ ਹੈ। ਮੰਚ ਦਾ ਡਾ.ਸ਼ਫੀਕ ਅਹਿਮਦ ਥਿੰਦ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਉਰਦੂ ਵਿਭਾਗ ਦੇ ਡਾ.ਮੁਹੰਮਦ ਸੁਹੈਬ ਤੇ ਵਿਦਿਆਰਥੀ ਕਾਫੀ ਸੰਖਿਆ ਵਿੱਚ ਹਾਜ਼ਰ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply