Thursday, March 19, 2026

ਵਾਹਿਗੁਰੂ ਜੀ ਦੀ ਕਿਰਪਾ ਸਦਕਾ ਗੋਰੇ ਸਿੱਖਾਂ ਨੂੰ ਪੰਜ ਪਿਆਰਿਆਂ ਵਜੋਂ ਸੇਵਾ ਨਿਭਾਉਣ ਦਾ ਮਿਲਿਆ ਮਾਣ

PPN0402201610

ਅੰਮ੍ਰਿਤਸਰ (ਬੈਲਜੀਅਮ), 4 ਫਰਵਰੀ (ਹਰਚਰਨ ਸਿੰਘ ਢਿੱਲ੍ਹੋ) – ਕਮਾਈ ਵਾਲੇ ਮਹਾਪੁਰਖਾਂ ਦਾ ਕਹਿਣਾ ਹੈ ਕਿ ਚੰਗੇ ਕਰਮਾ ਕਰਕੇ ਸਿੱਖਾਂ ਦੇ ਘਰ ਜਨਮ ਮਿਲਦਾ ਹੈ ਪਰ ਉਸ ਤੋ ਉਤਮ ਭਾਗ ਸਾਧ ਸੰਗਤ ਦਾ ਸੰਗ ਕਰਨ ਕਰਕੇ ਇਨਸਾਨੀ ਜਾਮੇ ਵਿਚ ਦਸ਼ਮ ਪਿਤਾ ਜੀ ਵਲੋ ਬਖਸ਼ਿਸ਼ ਖੰਡੇ ਦੀ ਪਾਹੂੰਲ ਅੰਮ੍ਰਿਤਪਾਨ ਕਰਨ ਦਾ ਸੁਭਾਗ ਮਿਲਦਾ ਹੈ, ਅੱਜ ਦਾਸ ਜਿਕਰ ਕਰ ਰਿਹਾ ਹਾਂ ਗੁਰਸਿੱਖ Theodorus Singh ਦਾ ਜਿਹਨਾ ਨੂੰ ਜਿੰਦਗੀ ਵਿਚ ਪਹਿਲਾ ਸੁਭਾਗ ਭਰਿਆ ਮੌਕਾ ਹੌਲੈਂਡ ਦੇ ਡੈਂਨਹਾਗ ਸ਼ਹਿਰ ਵਿਚ 30 ਜਨਵਰੀ 2016 ਸ਼ਨੀਵਾਰ ਨੂੰ ਨਗਰ ਕੀਰਤਨ ਵਿਚ ਪੰਜ ਪਿਆਰਿਆਂ ਵਿਚ ਸੇਵਾ ਨਿਭਾਉਣ ਦਾ ਮੌਕਾ ਮਿਲਿਆ। ਇਸ ਗੋਰੇ ਸਿੱਖ ਨੂੰ ਜਦ ਪੱਤਰਕਾਰਾਂ ਨੇ ਪੰਜ ਪਿਆਰਿਆ ਦੀ ਸੇਵਾ ਵਿਚ ਹਿੱਸਾ ਲੈਣ ਬਾਰੇ ਪੁਛਿਆ ਤਾਂ Theodorus Singh ਦੀ ਖੁਸ਼ੀ ਬਿਆਨ ਕਰਨ ਤੋਂ ਪਰੇ ਸੀ ਉਸ ਦਾ ਕਹਿਣਾ ਸੀ ਕਿ ਮੇਰੇ ਕੋਲ ਉਹ ਸ਼ਬਦ ਬਿਆਨ ਕਰਨ ਵਾਸਤੇ ਨਹੀ ਹਨ ਜਿਹੜੀਆਂ ਬਖਸ਼ਿਸ਼ਾ ਮੈਨੂੰ ਪ੍ਰਾਪਤ ਹੋਈਆਂ ਹਨ ਅੱਜ ਮੈ ਆਪਣੇ ਜੀਵਨ ਦੀ ਸਭ ਤੋ ਉਤਮ ਪ੍ਰਾਪਤੀ ਵਾਹਿਗੁਰੂ ਜੀ ਦੀਆਂ ਕਰੋੜਾਂ ਬਖਸ਼ਿਸ਼ਾਂ ਦਾ ਧੰਨਵਾਦ ਕਰਦਾ ਹਾਂ।
ਪੁੱਛੇ ਗਏ ਕਈ ਸਵਾਲਾਂ ਦੇ ਜੁਆਬ ਜੋ ਸਿੱਖੀ ਨਾਲ ਸੰਬੰਧਿਤ ਹਨ, ਕਿਵੇ ਸਿੱਖੀ ਵਿਚ ਆਏ ਹੋ, ਤਾਂ ਗੋਰੇ ਸਿੰਘ ਦਾ ਕਹਿਣਾ ਸੀ ਕਿ ਉਹ ਹੌਲੈਂਡ ਦੀ ਬਹੁਤ ਵੱਡੀ ਟੈਕਨੌਲੋਜੀ ਦਾ ਇੰਜੀਨੀਅਰ ਵਜੋਂ ਨੌਕਰੀ ਕਰਦਾ ਰਿਹਾ ਹੈ ਅਤੇ ਕਦੇ ਕਦੇ ਸਫੇਦ ਦਸਤਾਰਾਂ ਵਾਲੇ ਅਮਰੀਕਨ ਸਿੱਖ ਦੇਖਣੇ ਤਾ ਮੰਨ ਨੂੰ ਬਹੁਤ ਸੋਹਣੇ ਲਗਣੇ, ਤਾ ਇੰਟਰਨੈਟ ਤੇ ਖੋਜ ਕਰਨੀ ਸ਼ੁਰੂ ਕੀਤੀ ਤਾ ਪਹਿਲੀ ਫੋਟੋ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਦੇਖੀ ਤਾ ਦੇਖਦਾ ਹੀ ਰਹਿ ਗਿਆ ਸਾਰੇ ਸਿੱਖ ਧਰਮ ਅਤੇ ਸਿੱਖ ਇਤਿਹਾਸ ਦੀ ਖੋਜ ਕੀਤੀ ਅਤੇ ਹੌਲੈਂਡ ਦੇ ਗੁਰਦੁਆਰਿਆਂ ਵਿਚ ਜਾਣਾ ਸ਼ੁਰੂ ਕਰ ਦਿੱਤਾ, ਜਿਥੇ ਜਰਨੈਲ ਸਿੰਘ ਖਾਲਸਾ ਹੌਲੈਂਡ ਨਾਲ ਮਿਲਾਪ ਹੋਇਆ।ਉਸ ਨੇ ਸੇਵਾ ਚੰਗੇ ਦੋਸਤ ਵਾਗ ਫਰਜ਼ ਨਿਭਾਇਆ ਤੇ ਅੱਜ ਤੱਕ ਸਾਥ ਦੇ ਰਿਹਾ ਹੈ। ਪਿਛਲੇ ਪੰਜ ਸਾਲ ਤੋ ਉਪਰ ਸਮੇ ਤੋ ਸਿੱਖੀ ਧਾਰਨ ਕਰਕੇ ਸਾਰੀ ਦੁਨੀਆਂ ਦੇ ਗੁਰੂ ਘਰਾਂ ਅਤੇ ਸਿੱਖ ਧਰਮ ਦੇ ਮਸਲਿਆਂ ‘ਤੇ ਮਨਿਸਟਰੀਆਂ ਤੇ ਪਾਰਲੀਮੈਂਟਾਂ ਤੱਕ ਸਿੱਖਾਂ ਦਾ ਸਾਥ ਦਿਤਾ ਹੈ। ਪਿਛਲੇ ਡੇੜ ਸਾਲ ਤੋ ਗੁਰੂ ਗੋਬਿੰਦ ਸਿੰਘ ਜੀ ਵਲੋ ਬਖਸ਼ਿਸ਼ ਖੰਡੇ ਦੀ ਪਾਹੁੰਲ ਅੰਮ੍ਰਿਤ ਛੱਕ ਕੇ ਸਿੰਘ ਸੱਜ ਗਿਆ।ਜਰਨੈਲ ਸਿੰਘ ਖਾਲਸਾ ਨਾਲ ਚਾਰ ਵਾਰ ਇੰਡੀਆ ਜਾ ਆਇਆ ਹੈ ਹੁਣ ਤੱਕ ਦੋ ਵਾਰ ਪੰਜ ਤਖਤਾਂ ਦੀ ਯਾਤਰਾ ਕਰਕੇ ਜੀਵਨ ਸਫਲ ਕਰਨ ਦਾ ਮੌਕਾ ਮਿਲਿਆ ਹੈ। ਹਰ ਤਖਤ ਅਤੇ ਹਰ ਗੁਰੂ ਘਰ ਵਿਚ ਜਾ ਕੇ ਸਿੱਖ ਇਤਿਹਾਸ ਜਾਨਣ ਦੀ ਭਰਪੂਰ ਕੋਸ਼ਿਸ਼ ਕੀਤੀ ਹੈ। Theodorus Singh ਦਾ ਕਹਿਣਾ ਹੈ ਕਿ ਸਿੱਖ ਧਰਮ ਸਭ ਦੁਨੀਆਂ ਦੇ ਧਰਮਾਂ ਤੋ ਉਤਮ ਅਤੇ ਪਵਿੱਤਰ ਧਰਮ ਹੈ। ਸਿੱਖ ਸਾਰੀ ਸਾਰੀ ਦੁਨੀਆਂ ਦੇ ਇਨਸਾਨਾਂ ਨੂੰ ਇਕ ਸਮਾਨ ਸਮਝਦੇ ਹੋਏ ਮਾਨਵਤਾ ਦੇ ਭਲੇ ਤੇ ਸੇਵਾ ਭਾਵਨਾ ਲਈ ਆਪਾ ਕੁਰਬਾਨ ਕਰਨ ਤੱਕ ਤਿਆਰ ਰਹਿੰਦੇ ਹਨ, ਗੁਰੂ ਨਾਨਕ ਦੇਵ ਜੀ ਵਲੋ ਬਖਸ਼ੀ “ਅੰਮ੍ਰਿਤ ਬਾਣੀ“ ਸ਼ਬਦ ਗੁਰੂ “ਗੁਰੂ ਗ੍ਰੰਥ ਸਾਹਿਬ ਜੀ“ ਕਲਜੁੱਗੀ ਜੀਵਾਂ ਦੇ ਭਲੇ ਲਈ ਗੁਰੂ ਗੋਬਿੰਦ ਸਿੰਘ ਜੀ ਸਾਰਿਆਂ ਨੂੰ ਸ਼ਬਦ ਗੁਰੂ ਨਾਲ ਜੋੜਦੇ ਹਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply